ਮੋਰਿੰਡਾ ‘ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ

chani
ਮੋਰਿੰਡਾ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ
ਮੁੱਖ ਮੰਤਰੀ ਚੰਨੀ ਦੀ ਮੌਜੂਦਗੀ ਹਰਮਿੰਦਰ ਲੱਕੀ ਸਾਥਿਆਂ ਸਮੇਤ ਮੁੜ ਕਾਂਗਰਸ ਵਿਚ ਹੋਏ ਸ਼ਾਮਿਲ

ਮੋਰਿੰਡਾ, 5 ਨਵੰਬਰ 2021

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦਿਆ ਹਰਮਿੰਦਰ ਲੱਕੀ ਦੇ ਘਰ ਪਹੁੰਚ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕਰਵਾਈ।

ਹੋਰ ਪੜ੍ਹੋ :-ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ 12 ਲੱਖ 11 ਹਜ਼ਾਰ 458 ਮੀਟ੍ਰਿਕ ਟਨ ਹੋਈ : ਸੰਦੀਪ ਹੰਸ

ਦੱਸਣਯੋਗ ਹੈ ਕਿ ਹਰਮਿੰਦਰ ਸਿੰਘ ਲੱਕੀ ਜਿਲਾ ਯੂਥ ਕਾਂਗਰਸ ਦੇ ਪ੍ਰਧਾਨ, ਰਾਹੁਲ ਗਾਂਧੀ ਬ੍ਰਿਗੇਡ ਪੰਜਾਬ ਦਾ ਪ੍ਰਧਾਨ ਅਤੇ ਉਨਾ ਦੀ ਪਤਨੀ ਹਰਿੰਦਰ ਕੌਰ ਬਲਾਕ ਸੰਮਤੀ ਦੀ ਚੇਅਰਪਰਸਨ ਰਹਿ ਚੁੱਕੇ ਹਨ, ਹਰਮਿੰਦਰ ਲੱਕੀ 2017 ਦੀਆਂ ਵਿਧਾਨ ਸਭਾ ਚੌਣਾਂ ਸਮੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਪ ਵਿੱਚ ਸਾਮਲ ਹੋ ਗਏ ਸਨ ਪ੍ਰੰਤੂ ਪਿਛਲੇ ਕੁਝ ਸਾਲਾਂ ਤੋਂ ਹਰਮਿੰਦਰ ਲੱਕੀ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਸਨ। ਅੱਜ ਮੁੱਖ ਮੰਤਰੀ ਚੰਨੀ ਵੱਲੋਂ ਹਰਮਿੰਦਰ ਲੱਕੀ ਨੂੰ ਮੁੜ ਤੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।