ਵਿਧਾਨ ਸਭਾ ਚੋਣਾਂ 2022 ਲਈ ‘ਆਪ’ ਨੇ ਐਲਾਨੇ ਹੁਣ ਤੱਕ 96 ਉਮੀਦਵਾਰ

MP Bhagwant mann
ਅੱਠ ਉਮੀਦਵਾਰਾਂ ਦੀ ਛੇਵੀਂ ਸੂਚੀ ਕੀਤੀ ਜਾਰੀ
ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਜਾਰੀ ਕੀਤੀ ਛੇਵੀਂ ਸੂਚੀ

ਚੰਡੀਗੜ੍ਹ, 30 ਦਸੰਬਰ 2021

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ’ਚ ਹੋਣ ਵਾਲੀਆਂ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਲਈ 8 ਹੋਰ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਨਾਲ ‘ਆਪ’ ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 96 ਹੋ ਗਈ ਹੈ।

ਹੋਰ ਪੜ੍ਹੋ :-ਪਠਾਨਕੋਟ ਪੁਲਿਸ ਪਾਰਟੀ ਨੇ ਦੋਸੀ ਜਸਵੀਰ ਸਿੰਘ ਪੈਰੋਲ ਜੰਪਰ ਨੂੰ ਕਾਬੂ ਕਰਕੇ ਕਾਮਯਾਬੀ ਹਾਸਲ ਕੀਤੀ—ਐਸ.ਐਸ.ਪੀ. ਪਠਾਨਕੋਟ 

ਵੀਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਦੇ ਦਸਤਖਤਾਂ ਹੇਠ ਜਾਰੀ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ, ਜਦੋਂ ਕਿ ਸ੍ਰੀ ਅੰਮ੍ਰਿਤਸਰ ਪੱਛਮੀ ਤੋਂ ਡਾ. ਜਸਬੀਰ ਸਿੰਘ, ਸ੍ਰੀ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ, ਅਮਲੋਹ ਤੋਂ ਗੁਰਿੰਦਰ ਸਿੰਘ ‘ਗੈਰੀ’ ਵੜਿੰਗ, ਫ਼ਾਜ਼ਿਲਕਾ ਤੋਂ ਨਰਿੰਦਰਪਾਲ ਸਿੰਘ ਸਾਵਨਾ, ਹਲਕਾ ਗਿੱਦੜਬਾਹਾ ਤੋਂ ਪ੍ਰੀਤਪਾਲ ਸ਼ਰਮਾ, ਮੌੜ ਤੋਂ ਸੁਖਵੀਰ ਮਾਈਸਰ ਖਾਨਾ ਅਤੇ ਹਲਕਾ ਮਲੇਰਕੋਟਲਾ ਤੋਂ ਡਾ. ਮੁਹੰਮਦ ਜ਼ਮਿਲ ਉਰ ਰਹਿਮਾਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।