ਸਾਲ 2022-23 ਦੋਰਾਨ ਆਤਮਾ ਸਕੀਮ ਅਧੀਨ ਵੱਖ-ਵੱਖ ਵਿਭਾਗਾ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ

ਸਾਲ 2022-23 ਦੋਰਾਨ ਆਤਮਾ ਸਕੀਮ ਅਧੀਨ ਵੱਖ-ਵੱਖ ਵਿਭਾਗਾ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ
ਸਾਲ 2022-23 ਦੋਰਾਨ ਆਤਮਾ ਸਕੀਮ ਅਧੀਨ ਵੱਖ-ਵੱਖ ਵਿਭਾਗਾ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ

ਅੰਮ੍ਰਿਤਸਰ 8 ਫਰਵਰੀ 2022

ਮੁੱਖ ਖੇਤੀਬਾੜੀ ਅਫਸਰਅੰਮ੍ਰਿਤਸਰ ਡਾ: ਦਲਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਤੋਂ ਇਲਾਵਾ ਭੂਮੀ ਰੱਖਿਆ ਵਿਭਾਗਪਸ਼ੂ ਪਾਲਣਕਿ੍ਰਸ਼ੀ ਵਿਗਿਆਨ ਕੇਂਦਰਬਾਗਬਾਨੀ ਵਿਭਾਗ ਅਤੇ ਵਣ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ।

ਹੋਰ ਪੜ੍ਹੋ :-12 ਮਾਰਚ 2022  ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ

ਮੀਟਿੰਗ ਵਿੱਚ ਸਾਲ 2022-23 ਦੋਰਾਨ ਆਤਮਾ ਸਕੀਮ ਅਧੀਨ ਵੱਖ-ਵੱਖ ਵਿਭਾਗਾ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਡਾ: ਬਿਕਰਮ ਸਿੰਘ ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ ਨੇ ਕਿਹਾ ਕਿ ਬਾਰਸ਼ ਨਾਲ ਕਈ ਥਾਵਾ ਤੇ ਕਣਕ ਦਾ ਕਾਫੀ ਨੁਕਸ਼ਾਨ ਹੋਇਆ ਹੈ।ਸਰਕਾਰ ਨੂੰ ਉਹਨਾ ਕਿਸਾਨਾ ਦੀ ਮਾਲੀ ਸਹਾਇਤਾ ਕਰਨੀ ਚਾਹੀਦੀ ਹੈ।ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰਅੰਮ੍ਰਿਤਸਰ ਡਾ: ਦਲਜੀਤ ਸਿੰਘ ਗਿੱਲ ਨੇ ਬਾਕੀ ਵਿਭਾਗਾ ਤੋਂ ਆਏ ਅਧਿਕਾਰੀਆਂ ਨੂੰ ਕਿਹਾ ਕਿ ਜਿੰਨਾ ਕਿਸਾਨਾ ਦੀਆਂ ਫਸਲਾਂ ਦਾ ਬਾਰਸ਼ ਨਾਲ ਨੁਕਸ਼ਾਨ ਹੋਇਆ ਹੈਉਹਨਾ ਨੂੰ ਵੱਖ-ਵੱਖ ਵਿਭਾਗਾ ਵਿੱਚ ਚੱਲ ਰਹੀਆਂ ਸਕੀਮਾਂ ਦਾ ਲਾਭ ਪਹਿਲ ਦੇ ਅਧਾਰ ਤੇ ਦਿੱਤਾ ਜਾਣਾ ਚਾਹੀਦਾ ਹੈ।

ਭੂਮੀ ਰੱਖਿਆ ਵਿਭਾਗ ਤੋਂ ਆਏ ਡਾ: ਦਿਲਾਵਰ ਸਿੰਘ ਨੇ ਕਿਹਾ ਕਿ ਵੱਖ-ਵੱਖ ਵਿਭਾਗਾ ਵਿੱਚ ਚੱਲ ਰਹੀਆ ਸਕੀਮਾਂ ਦਾ ਇੱਕ ਪੈਫਲਟ ਤਿਆਰ ਕੀਤਾ ਜਾਵੇ ਅਤੇ ਇਹ ਪੈਫਲਟ ਕਿਸਾਨਾ ਨੂੰ ਵੰਡੇ ਜਾਣ ਤਾਂ ਜ਼ੋ ਕਿਸਾਨਾ ਨੂੰ ਹਰੇਕ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਦੀ ਜਾਣਕਾਰੀ ਮਿਲ ਸਕੇ।ਮੀਟਿੰਗ ਵਿੱਚ ਆਏ ਕਿਸਾਨਾ ਦੇ ਪ੍ਰਸ਼ਨਾ ਦੇ ਉੱਤਰ ਦਿੰਦਿਆਂ ਮੁੱਖ ਖੇਤੀਬਾੜੀ ਅਫਸਰਅੰਮ੍ਰਿਤਸਰ ਨੇ ਕਿਹਾ ਕਿ ਖਾਦ ਦੀ ਨਿਰਵਿਘਨ ਸਪਲਾਈ ਅਤੇ ਚੰਗੀ ਕੁਆਲਟੀ ਦੇ ਬੀਜ ਅਤੇ ਦਵਾਈਆਂ ਮੁਹੱਈਆਂ ਕਰਵਾਉਣੀਆ ਅਤੇ ਕਿਸਾਨਾ ਦੀਆਂ ਮੁਸ਼ਕਲਾ ਪਹਿਲ ਦੇ ਅਧਾਰ ਤੇ ਹੱਲ ਕਰਨੀਆਂ ਹੀ ਵਿਭਾਗ ਦਾ ਉਦੇਸ਼ ਹੈ ਮੀਟਿੰਗ ਵਿੱਚ ਸੁਖਚੈਨ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾਅੰਮ੍ਰਿਤਸਰਹਰਨੇਕ ਸਿੰਘਜਗਦੀਪ ਕੋਰ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾਅੰਮ੍ਰਿਤਸਰਡਾ: ਜ਼ਸਪ੍ਰੀਤ ਸਿੰਘਡਾ:ਨਰਿੰਦਰਪਾਲ ਸਿੰਘ ਅਤੇ ਕਿਸਾਨ ਬਲਵਿੰਦਰ ਸਿੰਘ ,ਹਰਪਾਲ ਸਿੰਘ ਆਦਿ ਹਾਜਰ ਸਨ।