ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਧ ਨੇ ਗੁਰਦਾਸਪੁਰ ਜਿਲ੍ਹੇ ਲਈ 7322.02 ਕਰੋੜ ਰੁਪਏ ਦੀ ਸੰਭਾਵੀ ਕਰਜ਼ਾ ਲਿੰਕੇਡ ਯੋਜਨਾ 2023-24 ਨੂੰ ਜਾਰੀ ਕੀਤਾ
ਗੁਰਦਾਸਪੁਰ, 11 ਨਵੰਬਰ-
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਧ ਨੇ ਸੰਭਾਵੀ ਕਰਜ਼ਾ ਲਿੰਕਡ ਪਲਾਨ (ਪੀ.ਐੱਲ.ਪੀ.) 2023-24 ਨੂੰ ਜਾਰੀ ਕੀਤਾ। ਇਹ ਦਸਤਾਵੇਜ਼ ਜੋ ਨਾਬਾਰਡ ਦੁਆਰਾ ਗੁਰਦਾਸਪੁਰ ਜ਼ਿਲ੍ਹੇ ਲਈ ਕੁੱਲ 7322.02 ਕਰੋੜ ਰੁਪਏ ਦੇ ਸੰਭਾਵੀ ਕਰਜੇ ਲਈ ਤਿਆਰ ਕੀਤਾ ਗਿਆ ਹੈ, ਜ਼ਿਲ੍ਹਾ ਸਲਾਹਕਾਰ ਕਮੇਟੀ ਗੁਰਦਾਸਪੁਰ ਵਿਖੇ ਜਾਰੀ ਕੀਤੀ ਗਈ। ਇਹ ਦਸਤਾਵੇਜ਼ ਤਰਜੀਹੀ ਖੇਤਰ ਦੇ ਅਧੀਨ ਸੰਭਾਵੀ ਕਰਜ਼ਾ ਖੇਤਰਾਂ ਲਈ ਬਣਾਇਆ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਨਵੇਂ ਰਾਹਾਂ ਨੂੰ ਉਤਸ਼ਾਹਿਤ ਕਰਨ ਲਈ ਬੈਂਕਾਂ ਦੁਆਰਾ ਕਰਜ਼ਾ ਪੋਰਟਫੋਲੀਓ ਦੀ ਵਿਭਿੰਨਤਾ `ਤੇ ਜ਼ੋਰ ਦਿੱਤਾ। ਬੈਂਕਰਾਂ ਨੂੰ ਐੱਮ.ਐੱਸ.ਐੱਮ.ਈ. ਸੈਕਟਰ `ਤੇ ਧਿਆਨ ਕੇਂਦਰਿਤ ਕਰਨ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਨਵੇਂ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਮਾਰਗਦਰਸ਼ਨ ਕੀਤਾ ਗਿਆ ਕਿਉਂਕਿ ਇਹ ਜ਼ਿਲ੍ਹੇ ਦੀ ਭਲਾਈ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਓਹਨਾ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਬੈਂਕਾਂ ਨੂੰ ਹਿਦਾਇਤ ਕੀਤੀ।
ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ, ਜਸਕੀਰਤ ਸਿੰਘ ਨੇ ਦੱਸਿਆ ਕਿ ਨਿਵੇਸ਼ ਕਰਜ਼ੇ ਤਹਿਤ ਖੇਤੀ ਕਰਜ਼ਾ ਵਧਣਾ ਚਾਹੀਦਾ ਹੈ ਤਾਂ ਜੋ ਖੇਤੀ ਖੇਤਰ ਵਿੱਚ ਪੂੰਜੀ ਨਿਰਮਾਣ ਹੋ ਸਕੇ। ਨਿਵੇਸ਼ ਕਰਜ਼ੇ ਨੂੰ ਵਧਾਉਣ ਲਈ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਬੈਂਕਾਂ ਦੁਆਰਾ ਲਾਗੂ ਕਰਨ ਦੀ ਲੋੜ ਹੈ। ਗੈਰ-ਰਸਮੀ ਕ੍ਰੈਡਿਟ ਡਿਲੀਵਰੀ ਸੈਕਟਰ ਬੈਂਕਾਂ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ।
ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਲ 2023-24 ਲਈ ਪੀਐਲਪੀ ਦੇ ਕੁੱਲ ਅਨੁਮਾਨਾਂ ਦਾ ਅਨੁਮਾਨ 7322.02 ਕਰੋੜ ਰੁਪਏ ਹੈ ਜਿਸ ਵਿੱਚ ਖੇਤੀਬਾੜੀ ਲਈ 5245.59 ਕਰੋੜ ਰੁਪਏ, ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ 1293.45 ਕਰੋੜ ਰੁਪਏ, ਨਿਰਯਾਤ ਕ੍ਰੈਡਿਟ ਲਈ 217.60 ਕਰੋੜ ਰੁਪਏ, ਸਿੱਖਿਆ ਲਈ 120.60 ਕਰੋੜ ਰੁਪਏ, ਹਾਊਸਿੰਗ ਲਈ 233.28 ਕਰੋੜ ਰੁਪਏ, ਨਵਿਆਉਣਯੋਗ ਊਰਜਾ ਲਈ 11 ਕਰੋੜ ਰੁਪਏ, ਹੋਰਾਂ ਲਈ 106 ਕਰੋੜ ਰੁਪਏ (ਐਸ.ਐਚ.ਜੀ./ਜੇ.ਐਲ.ਜੀ/ਛੋਟੇ ਕਰਜ਼ੇ) ਅਤੇ ਸਮਾਜਿਕ ਬੁਨਿਆਦੀ ਢਾਂਚੇ ਲਈ 93.92 ਕਰੋੜ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ।
ਲਾਂਚਿੰਗ ਮੌਕੇ ਐਲਡੀਓ ਸ੍ਰੀ ਸੰਜੀਵ ਕੁਮਾਰ,ਐਲਡੀਐਮ ਸ੍ਰੀ ਕੇਵਲ ਕਲਸੀ ਅਤੇ ਸਾਰੇ ਬੈਂਕਾਂ ਅਤੇ ਲਾਈਨ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

English






