
ਵਧੀਕ ਡਿਪਟੀ ਕਮਿਸਨਰ ਵੱਲੋ ਬੀ. ਐਸ .ਐਨ.ਐਲ . ਚੌਕ ਤੋ ਗੁਰੂ ਰਵੀਦਾਸ ਚੌਕ ਤੱਕ ਸੜਕ ਤੇ ਰੋਜਾਨਾਂ ਸਵੇਰੇ 4-00 ਵਜੇ ਤੋ 7-00 ਵਜੇ ਤਕ ਅਤੇ ਸ਼ਾਮ ਨੂੰ 6-00 ਵਜੇ ਤੋ 7-30 ਵਜੇ ਤਕ ਨੋ – ਵਹੀਕਲ ਜ਼ੋਨ ਘੋਸਿਤ – ਵਧੀਕ ਜਿਲਾ ਮੈਜਿਸਟਰੇਟ
ਗੁਰਦਾਸਪੁਰ , 29 ਅਪ੍ਰੈਲ 2022
ਸ੍ਰੀ ਹਰਪ੍ਰੀਤ ਸਿੰਘ ਵਧੀਕ ਜਿਲਾ ਮੈਜਿਸਟਰੇਟ , ਗੁਰਦਾਸਪੁਰ ਵੱਲੋ ਫੋਜਦਾਰੀ ਜਾਬਤਾ ਸੰਘਤਾ (1973 1974) ਦਾ ਐਕਟ –2 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਸ਼ਹਿਰ ਗੁਰਦਾਸਪੁਰ ਦੇ ਬੀ.ਐਸ.ਐਨ.ਐਲ. ਚੌਂਕ ਤੋਂ ਗੁਰੂ ਰਵੀਦਾਸ ਚੌਂਕ ਤੱਕ ਸੜਕ (ਵਾਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਰਿਜ਼ਨਲ ਰਿਸਰਚ ਸੈਂਟਰ ਗੁਰਦਾਸਪੁਰ ) ਰੋਜ਼ਾਨਾ ਸਵੇਰੇ 4-00 ਵਜੇ ਤੋਂ 7-00 ਵਜੇ ਤੱਕ ਅਤੇ ਸ਼ਾਮ 6 -00 ਤੋਂ 7-30 ਵਜੇ ਤੱਕ ਨੌ ਵਹੀਕਲ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ । ਇਸ ਸਮੇਂ ਦੌਰਾਨ ਕੇਵਲ ਸੈਰ, ਦੌੜ , ਬਾਈ ਸਾਈਕਲ ਅਤੇ ਐਮਰਜੈਂਸੀ ਵਹੀਕਲ ਹੀ ਇਸ ਸੜਕ ਦੀ ਵਰਤੋਂ ਕਰ ਸਕਣਗੇ ।
ਹੋਰ ਪੜ੍ਹੋ :-ਵੱਖ ਵੱਖ ਪਾਬੰਦੀਆ ਦੇ ਹੁਕਮ ਲਾਗੂ ਕੀਤੇ – ਵਧੀਕ ਜਿਲਾ ਮੈਜਿਸਟਰੇਟ
ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਗੁਰਦਾਸਪੁਰ ਬੀ.ਐਸ.ਐਨ.ਐਲ. ਚੌਂਕ ਤੋਂ ਗੁਰੂ ਰਵੀਦਾਸ ਚੌਂਕ ਤੱਕ ਸੜਕ (ਵਾਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਰਿਜ਼ਨਲ ਰਿਸਰਚ ਸੈਂਟਰ ਗੁਰਦਾਸਪੁਰ ) ਪਬਲਿਕ ਵਲੋਂ ਸਵੇਰੇ ਅਤੇ ਸ਼ਾਮ ਸਮੇਂ ਸੈਰ ਅਤੇ ਦੌੜ ਆਦਿ ਲਈ ਵਰਤੀ ਜਾਂਦੀ ਹੈ ਅਤੇ ਇਸ ਸੜਕ ਸਵੇਰੇ ਅਤੇ ਸ਼ਾਮ ਨੂੰ ਕਾਫੀ ਗੱਡੀਆਂ ਦੀ ਆਵਾਜਾਈ ਹੋਣ ਕਰਕੇ ਆਮ ਪਬਲਿਕ ਨੂੰ ਸੈਰ ਅਤੇ ਦੌੜ ਲਈ ਪ੍ਰੇਸ਼ਾਨੀ ਹੁੰਦੀ ਹੈ , ਜਿਸ ਕਾਰਨ ਦੁਰਘਾਟਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ।
ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਨੂੰ ਲਿਖਿਆ ਜਾਂਦਾ ਹੈ ਕਿ ਸੜਕ ਦੇ ਦੌਵੇ ਪਾਸੇ ਭਾਵ ਬੀ.ਐਸ.ਐਨ.ਐਲ. ਚੌਂਕ ਤੋਂ ਗੁਰੂ ਰਵੀਦਾਸ ਚੌਂਕ ਉਕਤ ਸਮੇਂ ਦੌਰਾਨ ਟ੍ਰੈਫਿਕ ਪੁਲਿਸ ਦੀ ਡਿਊਟੀ ਲਗਾਈ ਜਾਣੀ ਯਕੀਨੀ ਬਣਾਈ ਜਾਵੇ ਤਾਂ ਜੋ ਟ੍ਰੈਫਿਕ ਨੂੰ ਇਸ ਰੋਡ ਤੇ ਐਂਟਰ ਹੋਣ ਤੋਂ ਰੋਕਿਆ ਜਾ ਸਕੇ । ਇਹ ਹੁਕਮ ਮਿਤੀ 30 ਅਪ੍ਰੈਲ, 2022 ਤੋਂ ਲੈ ਕੇ 28 ਜੂਨ, 2022 ਤੱਕ ਲਾਗੂ ਰਹੇਗਾ ।

English





