ਏ.ਡੀ.ਜੀ.ਪੀ. ਪਰਵੀਨ ਸਿਨਹਾ ਵੱਲੋਂ ਧਾਰਮਿਕ ਸਥਾਨਾਂ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਏ.ਡੀ.ਜੀ.ਪੀ. ਪਰਵੀਨ ਸਿਨਹਾ ਵੱਲੋਂ ਧਾਰਮਿਕ ਸਥਾਨਾਂ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਲੁਧਿਆਣਾ, 2 ਸਤੰਬਰ –

ਸਮਾਜ ਵਿਰੋਧੀ ਅਨਸਰਾਂ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਹਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰਨ ਦੇ ਮੰਤਵ ਨਾਲ, ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ.) (ਸਾਈਬਰ ਕਰਾਈਮ, ਐਨ.ਆਰ.ਆਈ.) ਸ੍ਰੀ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਜ਼ਿਲ੍ਹੇ ਵਿੱਚ ਮੰਦਰਾਂ, ਚਰਚਾਂ, ਗੁਰਦੁਆਰਿਆਂ ਅਤੇ ਮਸਜਿਦਾਂ ਸਮੇਤ ਧਾਰਮਿਕ ਸਥਾਨਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ, ਸੰਯੁਕਤ ਪੁਲਿਸ ਕਮਿਸ਼ਨਰ ਸ. ਰਵਚਰਨ ਸਿੰਘ ਬਰਾੜ ਦੇ ਨਾਲ ਏ.ਡੀ.ਜੀ.ਪੀ. ਵੱਲੋਂ ਸਾਹਨੇਵਾਲ, ਜਮਾਲਪੁਰ, ਸਲੇਮ ਟਾਬਰੀ, ਸੀ.ਐਮ.ਸੀ., ਸਰਾਭਾ ਨਗਰ ‘ਚ ਵੱਖ-ਵੱਖ ਚਰਚਾਂ ਦੇ ਸੁਰੱਖਿਆ ਪਹਿਲੂਆਂ ਅਤੇ ਮਾਡਲ ਟਾਊਨ ਦੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਸ਼ਿਵ ਮੰਦਰਾਂ, ਸਮਰਾਲਾ ਚੌਂਕ ਦੇ ਗੁਰਦੁਆਰਿਆਂ ਅਤੇ ਨੇੜਲੇ ਖੇਤਰ ਅਤੇ ਫੀਲਡਗੰਜ ਖੇਤਰ ਵਿੱਚ ਇੱਕ ਮਸਜਿਦ ਦਾ ਮੁਆਇਨਾ ਕੀਤਾ। ਸ੍ਰੀ ਸਿਨਹਾ ਨੇ ਇਨ੍ਹਾਂ ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ੈੈਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ।

ਏ.ਡੀ.ਜੀ.ਪੀ. ਵੱਲੋਂ ਉਨ੍ਹਾਂ ਨੂੰ ਪਵਿੱਤਰ ਅਸਥਾਨਾਂ ਦੇ ਪ੍ਰਬੰਧਕਾਂ ਦੇ ਕੁਝ ਮੈਂਬਰਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਪੂਜਾ ਸਥਾਨਾਂ ਦੇ ਅੰਦਰ-ਬਾਹਰਲੇ ਹਿੱਸੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਚੌਵੀ ਘੰਟੇ ਕੰਮ ਕਰਨ ਅਤੇ ਸੁਰੱਖਿਆ ਕਰਮਚਾਰੀਆਂ ਜਾਂ ਵਲੰਟੀਅਰਾਂ ਦੀ ਤਾਇਨਾਤੀ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਧਾਰਮਿਕ ਸਥਾਨਾਂ ਦੀ ਚੌਕਸੀ ਵਧਾਉਣ ਲਈ ਹਰ ਪੁਲਿਸ ਥਾਣਾ ਖੇਤਰ ਵਿੱਚ ਮੰਦਿਰ ਬੀਟ ਲਗਾਏ ਜਾਣਗੇ।

ਸ੍ਰੀ ਸਿਨਹਾ ਨੇ ਪੁਲਿਸ ਵੱਲੋਂ ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ।