-ਕਹਿੰਦਾ, ਆਪਣੇ ਕੰਮ ਵਰਗੀ ਨਹੀਂ ਰੀਸ
ਅਬੋਹਰ, ਫਾਜਿਲ਼ਕਾ, 6 ਸਤੰਬਰ :-
ਅਬੋਹਰ ਦੇ ਰਹਿਣ ਵਾਲੇ ਨੌਜਵਾਨ ਅਦਿੱਤਿਆ ਨੇ ਨਵੀਂ ਤਕਨੀਕ ਨਾਲ ਸਿੰਘੀ ਮੱਛੀ ਪਾਲਣ ਸ਼ੁਰੂ ਕਰਕੇ ਸਫਲਤਾ ਦੀ ਨਵੀਂ ਇਬਾਰਤ ਲਿੱਖਣ ਦਾ ਹੰਭਲਾ ਮਾਰਿਆ ਹੈ। ਆਮ ਤੌਰ ਤੇ ਮੱਛੀ ਖੁੱਲੇ ਤਲਾਬਾਂ ਵਿਚ ਪਾਲੀ ਜਾਂਦੀ ਹੈ ਪਰ ਇਸ ਨਵੀਂ ਤਕਨੀਕ ਨਾਲ ਇਹ ਨੌਜਵਾਨ ਸੈਂਡ ਥੱਲੇ ਪੱਕੇ ਬਾਇਓਫਲੌਕ ਟੈਂਕਾਂ ਵਿਚ ਮੱਛੀ ਪਾਲਣ ਕਰ ਰਿਹਾ ਹੈ। ਇਸ ਲਈ ਇਹ ਮੱਛੀ ਦਾ ਪੂੰਗ ਬੰਗਲਾ ਦੇਸ਼ ਤੋਂ ਮੰਗਵਾਉਂਦਾ ਹੈ।
ਅਦਿੱਤਿਆਂ ਦੱਸਦਾ ਹੈ ਕਿ ਸਿੰਘੀ ਮੱਛੀ ਦਾ ਰੇਟ ਵੀ ਝੀਂਗਾ ਵਾਂਗ ਬਹੁਤ ਚੰਗਾ ਮਿਲਦਾ ਹੈ ਅਤੇ ਇਸਦੀ ਮੰਗ ਵੀ ਬਹੁਤ ਹੈ। ਇਸ ਦੀ ਵਿਕਰੀ ਦੀ ਕੋਈ ਦਿੱਕਤ ਨਹੀਂ ਹੈ। ਉਸਨੇ ਕਿਹਾ ਕਿ ਕਿਸੇ ਵੀ ਕੰਮ ਵਿਚ ਆਪਣੀ ਉਪਜ ਜਾਂ ਪੈਦਾਵਾਰ ਦੀ ਵਿਕਰੀ ਮਹੱਤਵਪੂਰਨ ਹੁੰਦੀ ਹੈ ਅਤੇ ਇਸ ਕੰਮ ਵਿਚ ਵਪਾਰੀ ਤੁਹਾਡੇ ਫਾਰਮ ਤੋਂ ਹੀ ਮੱਛੀ ਲੈ ਜਾਂਦੇ ਹਨ।
੍ਰ ਇਸ ਲਈ ਉਸਨੇ ਪਿੰਡ ਗੋਬਿੰਦਗੜ੍ਹ ਵਿਚ 18 ਗੁਣਾ 15 ਫੁੱਟ ਦੇ 8 ਪੱਕੇ ਬਾਇਓਫਲੌਕ ਟੈਂਕ ਬਣਾਏ ਹਨ ਅਤੇ ਇੰਨ੍ਹਾਂ ਸਾਰਿਆਂ ਨੂੰ ਸੈੱਡ ਦੇ ਨਾਲ ਕਵਰ ਕੀਤਾ ਹੈ।ਅਜਿਹੇ ਇਕ ਟੈਂਕ ਵਿਚ 15 ਹਜਾਰ ਪੂੰਗ ਪਾਇਆ ਜਾਂਦਾ ਹੈ। ਇਸ ਤਰਾਂ ਕਰਨ ਨਾਲ ਸ਼ਰਦੀਆਂ ਵਿਚ ਤਾਪਮਾਨ ਕੰਟਰੋਲ ਕਰਨਾ ਸੌਖਾ ਹੈ। 26 ਸਾਲਾਂ ਦਾ ਅਦਿੱਤਿਆ ਦੱਸਦਾ ਹੈ ਕਿ 9 ਤੋਂ 10 ਮਹੀਨੇ ਵਿਚ ਸਿੰਘੀ ਮੱਛੀ ਦਾ ਕਲਚਰ ਤਿਆਰ ਹੋ ਜਾਂਦਾ ਹੈ ਅਤੇ ਇੱਕ ਮੱਛੀ ਦਾ ਭਾਰ 80 ਤੋਂ 90 ਗ੍ਰਾਮ ਹੋ ਜਾਂਦਾ ਹੈ।
ਵਿਭਾਗ ਦੇ ਸਹਿਯੋਗ ਦੀ ਗੱਲ ਕਰਦਿਆਂ ਉਹ ਆਖਦਾ ਹੈ ਕਿ ਮੱਛੀ ਪਾਲਣ ਵਿਭਾਗ ਵੱਲੋਂ ਪੂਰਾ ਸਹਿਯੋਗ ਮਿਲਦਾ ਹੈ। ਉਸਨੇ ਹੋਰ ਨੌਜਵਾਨਾਂ ਨੂੰ ਅਜਿਹੇ ਨਵੇਂ ਕਿੱਤੇ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਅੱਜ ਕਲ ਸਰਕਾਰੀ ਨੌਕਰੀਆਂ ਘੱਟ ਰਹੀਆਂ ਹਨ ਅਤੇ ਪ੍ਰਾਇਵੇਟ ਖੇਤਰ ਵਿਚ ਵੀ ਮੁਕਾਬਲੇਵਾਜੀ ਹੈ, ਅਜਿਹੇ ਵਿਚ ਆਪਣਾ ਕੰਮ ਸਭ ਤੋਂ ਉੱਤਮ ਹੈ, ਜਿਸ ਨੂੰ ਤੁਸੀਂ ਕਿੰਨਾਂ ਵੀ ਵਧਾ ਸਕਦੇ ਹੋ।
ਬਾਕਸ
ਮੱਛੀ ਪਾਲਣ ਵਿਭਾਗ ਦਿੰਦਾ ਹੈ ਸਬਸਿਡੀ
ਮੱਛੀ ਪਾਲਣ ਅਫ਼ਸਰ ਫਾਜਿ਼ਲਕਾ ਕੋਕਮ ਕੌਰ ਅਤੇ ਮੱਛੀ ਪਾਲਣ ਅਫ਼ਸਰ ਅਬੋਹਰ ਸੁਪ੍ਰਿਆ ਕੰਬੋਜ ਆਖਦੇ ਹਨ ਕਿ ਇਸ ਨਵੀਂ ਤਕਨੀਕ ਨਾਲ ਥੋੜੇ ਥਾਂ ਵਿਚੋਂ ਜਿਆਦਾ ਮੱਛੀ ਪਾਲਣ ਹੁੰਦਾ ਹੈ। ਸਰਕਾਰ ਵੱਲੋਂ ਇਸ ਲਈ ਪੁਰਸ਼ਾਂ ਨੂੰ 40 ਫੀਸਦੀ ਅਤੇ ਔਰਤਾਂ ਤੇ ਐਸਸੀ ਕਿਸਾਨਾਂ ਨੂੰ 60 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਵਿਭਾਗ ਸਿਖਲਾਈ ਤੋਂ ਬਾਅਦ ਹਰ ਪ੍ਰਕਾਰ ਨਾਲ ਮਾਰਗਦਰਸ਼ਨ ਕਰਦਾ ਹੈ। ਇੱਛੁਕ ਨੌਜਵਾਨ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।

English