ਉਰਦੂ ਆਮੋਜ਼ ਦੀ ਸਿਖਲਾਈ ਦੇ ਦਾਖਲੇ ਲਈ 20 ਜੁਲਾਈ ਤੱਕ ਦਾ ਵਾਧਾ: ਜ਼ਿਲ੍ਹਾ ਭਾਸ਼ਾ ਅਫ਼ਸਰ

news makahni
news makhani

ਫਿਰੋਜ਼ਪੁਰ, 11 ਜੁਲਾਈ. 

          ਭਾਸ਼ਾ ਵਿਭਾਗ ਪੰਜਾਬ ਵੱਲੋਂ ਛੇ ਮਹੀਨੇ ਦੇ ਉਰਦੂ ਅਮੋਜ਼ ਕੋਰਸ ਲਈ 1 ਜੁਲਾਈ 2022 ਤੋਂ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ। ਨਵੀਂ ਜਮਾਤ ਲਈ ਦਾਖਲਾ 20 ਜੁਲਾਈ 2022 ਤੱਕ ਜਾਰੀ ਰਹੇਗਾ।

          ਇਸ ਸਬੰਧੀ ਜ਼ਿਲ੍ਹਾ ਭਾਸ਼ਾ ਅਫਸਰ ਸ. ਜਗਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ-ਨਾਲ ਉਰਦੂ ਭਾਸ਼ਾ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਉਨ੍ਹਾਂ ਕਿਹਾ ਕਿ ਉਰਦੂ ਭਾਸ਼ਾ ਨੂੰ ਪੰਜਾਬ ਵਿਚ ਹਰਮਨ ਪਿਆਰੀ ਬਣਾਉਣ ਲਈ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਰਦੂ ਸਿਖਾਉਣ ਦੀਆਂ ਮੁਫਤ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਹ ਉਰਦੂ ਆਮੋਜ਼ ਦਾ ਕੋਰਸ 6 ਮਹੀਨੇ ਦਾ ਹੈ।ਇਸ ਕਲਾਸ ਦਾ ਸਮਾਂ ਦਫ਼ਤਰੀ ਕੰਮ-ਕਾਜ ਵਾਲੇ ਦਿਨ ਸ਼ਾਮ 5-15 ਤੋਂ ਸ਼ਾਮ 6-15 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਦਾਖਲਾ ਫਾਰਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬੀ-ਬਲਾਕ, ਕਮਰਾ ਨੰ. ਬੀ-209, ਦੂਜੀ ਮੰਜਿਲ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।ਦਾਖਲਾ ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 20 ਜੁਲਾਈ 2022 ਤੱਕ ਹੈ। ਉਰਦੂ ਸਿੱਖਣ ਦਾ ਚਾਹਵਾਨ ਕੋਈ ਵੀ ਉਮੀਦਵਾਰ ਇਸ ਵਿੱਚ ਦਾਖਲਾ ਲੈ ਸਕਦਾ ਹੈ।

 

ਹੋਰ ਪੜ੍ਹੋ :-  ਸਰਬਜੀਤ ਕੌਰ ਨੇ ਸੰਭਾਲਿਆ ਐਸ.ਡੀ.ਐਮ. ਮੁਹਾਲੀ ਦਾ ਅਹੁੱਦਾ