ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਪ੍ਰਚਾਰ ਵਾਹਨ ਰਵਾਨਾ ਕੀਤੇ

ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਪ੍ਰਚਾਰ ਵਾਹਨ ਰਵਾਨਾ ਕੀਤੇ
ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਪ੍ਰਚਾਰ ਵਾਹਨ ਰਵਾਨਾ ਕੀਤੇ

ਫਾਜਿ਼ਲਕਾ, 2 ਮਈ 2022

ਫਾਜਿ਼ਲਕਾ ਦੇ ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਅੱਜ ਇੱਥੋਂ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਪ੍ਰਚਾਰ ਵਾਹਨ ਰਵਾਨਾ ਕੀਤੇ। ਇਹ ਵਾਹਨ ਜਿ਼ਲ੍ਹੇ ਦੇ ਵੱਖ ਵੱਖ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਉਪਲਬੱਧ ਸਹੁਲਤਾਂ ਦੀ ਜਾਣਕਾਰੀ ਦੇਣਗੇ ਤਾਂ ਜ਼ੋ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਕਿ ਉਹ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਜਿੱਥੇ ਸਰਕਾਰ ਵੱਲੋਂ ਉਨ੍ਹਾਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ।

ਹੋਰ ਪੜ੍ਹੋ :-ਏ.ਜੀ.ਟੀ.ਐਫ. ਵੱਲੋਂ ਬਠਿੰਡਾ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ  ਕਨੇਡਾ ਅਧਾਰਤ ਗੋਲਡੀ ਬਰਾੜ ਦੇ 3 ਨਜ਼ਦੀਕੀ ਸਾਥੀ  ਗਿ੍ਰਫਤਾਰ; 4 ਪਿਸਤੌਲ , ਗੋਲੀ-ਸਿੱਕਾ ਬਰਾਮਦ

ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਦੱਸਿਆ ਕਿ ਇਸ ਸਾਲ ਜਿ਼ਲ੍ਹੇ ਵਿਚ ਸਰਕਾਰੀ ਸਕੂਲਾਂ ਵਿਚ 10 ਫੀਸਦੀ ਦਾਖਲਾ ਵਾਧੇ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸਰਕਾਰੀ ਵੱਲੋਂ ਹਰ ਸਹੁਲਤ ਦਿੱਤੀ ਜਾ ਰਹੀ ਹੈ।
ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁੁਖਬੀਰ ਸਿੰਘ ਬੱਲ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਕੋਈ ਦਾਖਲਾ ਫੀਸ ਨਹੀਂ ਲਈ ਜਾਂਦੀ, ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਤੇ ਕਿਤਾਬਾਂ, ਲਾਜਮੀ ਕੰਪਿਊਟਰ ਸਿੱਖਿਆ, ਪੜ੍ਹਾਈ ਵਿਚ ਕਮਜੋਰ ਦਿਵਦਿਆਰਥੀਆਂ ਵੱਲ ਖਾਸ਼ ਧਿਆਨ, ਮਿੱਡ ਡੇ ਮੀਲ, ਡਿਜੀਟਲ ਲੈਬ ਅਤੇ ਐਜ਼ੁਸੈਟ ਨਾਲ ਪੜਾਈ, ਵਿਦਿਅਕ ਟੂਰ ਤੇ ਵਿਦਿਅਕ ਮੇਲੇ, ਵੱਖ ਵੱਖ ਵਜੀਫਾ ਸਕੀਮਾਂ, ਚੰਗੀਆਂ ਪ੍ਰਯੋਗਸ਼ਾਲਾਵਾਂ, ਮਿਹਨਤੀ ਤੇ ਤਜਰਬੇਕਾਰ ਸਟਾਫ, ਸਮਾਰਟ ਕਲਾਸ ਰੂਮ ਆਦਿ ਦੀ ਸਹੁਲਤ ਦਿੱਤੀ ਜਾਂਦੀ ਹੈ।
ਇਸ ਮੌਕੇ ਡਿਪਟੀ ਜਿ਼ਲ੍ਹਾ ਸਿੱਖਿਆ  ਅਫ਼ਸਰ ਸ੍ਰੀ ਪੰਕਜ ਕੁਮਾਰ ਅਤੇ ਸ੍ਰੀਮਤੀ ਅੰਜੂ ਸੇਠੀ, ਵਿਭਾਗ ਦੇ ਪ੍ਰਿੰਟ ਮੀਡੀਆ ਦੇ ਇੰਚਾਰਜ ਗੁਰਛਿੰਦਰਪਾਲ ਸਿੰਘ ਅਤੇ ਇਨਕਲਾਬ ਗਿੱਲ, ਜਿ਼ਲ੍ਹਾ ਸੋਸ਼ਲ ਮੀਡੀਆ ਇੰਚਾਰਜ ਸਿਮਲਜੀਤ ਸਿੰਘ ਅਤੇ ਵਿਜੈ ਪਾਲ ਵੀ ਹਾਜਰ ਸਨ।