ਰੂਪਨਗਰ 1 ਦਸੰਬਰ 2021
ਫੋਰ-ਲੇਨ ਅਤੇ 503 ਨੈਸ਼ਨਲ ਹਾਈਵੇ (ਐਕਸਟੈਸ਼ਨ) `ਤੇ ਨੰਗਲ ਵਿਖੇ ਮੇਜਰ ਬ੍ਰਿਜ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਪ੍ਰੋਜੈਕਟ ਨਾਲ ਸਬੰਧਤ ਰੇਲਵੇ ਲੋਅ ਹਾਈਟ ਸਬ-ਵੇ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ ਜਿਸ ਲਈ ਇਸ ਸੜਕ ਤੇ ਭਾਰੀ ਵਾਹਨਾਂ ਨੂੰੰ ਮੁਕੰਮਲ ਤੌਰ ਤੇ ਬੰਦ ਕਰਕੇ ਅਗੰਮਪੁਰ ਤੋਂ ਡਾਈਵਰਟ ਕੀਤਾ ਜਾਵੇਗਾ।
ਹੋਰ ਪੜ੍ਹੋ :-ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਦਾ ਕੀਤਾ ਅਚਾਨਕ ਨਿਰੀਖਣ
6 ਦਸੰਬਰ 2021 ਤੋਂ ਅਗਲੇ ਹੁਕਮਾਂ ਰੋਪੜ ਤੋਂ ਊਨਾ ਜਾਣ ਵਾਲੇ ਭਾਰੀ ਵਾਹਨਾਂ ਨੂੰ ਅਗੰਮਪੁਰ ਤੋਂ ਡਾਈਵਰਟ ਕੀਤਾ ਜਾਵੇਗਾ ਅਤੇ ਇਹ ਟਰੈਫਿਕ ਅੰਗਮਪੁਰ-ਡੂਮੇਵਾਲ-ਸਵਾੜਾ-ਭਨਾਮ-ਭੱਲੜੀ-ਸੁਖਸਾਲ ਤੋਂ ਨੰਗਲ ਹੁੰਦੀ ਹੋਈ ਊਨਾ ਜਾਵੇਗੀ।
ਇਸੇ ਤਰਾਂ ਟਰੈਫਿਕ ਗੁੱਗਾ ਮਾੜੀ-ਨੰਗਲ ਬੱਸ ਸਟੈਡ-ਅਨੰਦਪੁਰ ਹਾਈਡਲ ਚੈਨਲ-ਚੀਫ ਰੈਸਟੋਰੈਂਟ ਦੀ ਸੜਕ ਤੋਂ ਹੁੰਦੀ ਹੋਈ ਊਨਾ ਜਾਵੇਗੀ।

English




