ਮਰੀਜ਼ ਕਰਦਾ ਰਿਹਾ ਗਾਇਤਰੀ ਮੰਤਰ ਦਾ ਜਾਪ, ਡਾਕਟਰਾਂ ਨੇ ਕੱਢ ਦਿੱਤੀ ਦਿਮਾਗ ਦੀ ਰਸੌਲੀ

Dr Manish Budhiraja & Dr Prasant Maskara
Alchemist Hospital doctors remove brain tumors while keeping the patient awake
ਅਲਕੈਮਿਸਟ ਹਸਪਤਾਲ ਦੀ ਵੱਡੀ ਪ੍ਰਾਪਤੀ
ਮਰੀਜ਼ ਨੂੰ ਬੇਹੋਸ਼ ਕਰੇ ਬਿਨਾਂ ਦਿਮਾਗ ਦੀ ਰਸੌਲੀ ਦਾ ਸਫਲ ਆਪਰੇਸ਼ਨ ਕੀਤਾ
ਅਲਕੈਮਿਸਟ ਹਸਪਤਾਲ ਦਾ ਡਾਕਟਰ ਦਾ ਕਹਿਣਾ ਹੈ ਕਿ ਬੇਹਸ਼ ਕਰੇ ਬਿਨਾਂ ਆਪਰੇਸ਼ਨ (ਅਵੇਕ ਕਰੇਨੀਓਟੋਮੀ) ਦਾ ਵਧੇਰੇ ਫਾਇਦਾ ਹੁੰਦਾ ਹੈ, ਕਿਉਂਕਿ ਮਰੀਜ਼ ਨਾਲੋਂ ਨਾਲ ਪ੍ਰਤੀਕਅ ਦਿੰਦਾ ਹੈੋ

ਪੰਚਕੂਲਾ, 16 ਫਰਵਰੀ 2022

ਅਲਕੈਮਿਸਟ ਹਸਪਤਾਲ ਪੰਚਕੂਲਾ ਦੇ ਡਾਕਟਰਾਂ ਦੀ ਟੀਮ ਮਰੀਜ਼ ਨੂੰ ਆਪਰੇਸ਼ਨ ਦੌਰਾਨ ਬੇਹੋਸ਼ ਕਰੇ ਤੋਂ ਬਗੈਰ ਉਸ ਦੀ ਦਿਮਾਗ ਦੀ ਰਸੌਲੀ ਦਾ ਸਫਲ ਆਪਰੇਸ਼ਨ ਕਰ ਕੇ ਇਕ ਮਿਸਾਲ ਕਾਇਮ ਕੀਤੀ ਹੈ। ਹਸਪਤਾਲ ਦੀ ਨਿਊਰੋ ਸਰਜਰੀ ਦੇ ਕੰਸਲਟੈਂਟ ਡਾ. ਮਨੀਸ਼ ਬੁੱਧੀਰਾਜਾ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਉਜਸ ਹਸਪਤਾਲ ਪੰਚਕੂਲਾ ਦੇ ਕੰਸਲਟੈਂਟ ਡਾ. ਪ੍ਰਸ਼ਾਂਤ ਮਸਕਾਰਾ ਦੇ ਸਹਿਯੋਗ ਨਾਲ ਇਹ ਆਪਰੇਸ਼ਨ ਕੀਤਾ।

ਹੋਰ ਪੜ੍ਹੋ :- ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ਦੋ ਹਰਫ਼ ਰਸੀਦੀ ਦੇ ਦੂਜੇ ਐਡੀਸ਼ਨ ਦਾ ਲੋਕ ਅਰਪਨ

ਅਵੇਕ ਕਰੇਨੀਓਟੋਮੀ ਇਕ ਅਜਿਹੀ ਤਕਨੀਕ ਹੈ, ਜਿਸ ਨਾਲ ਸਰਜਰੀ ਦੌਰਾਨ ਦਿਮਾਗ ਦੇ ਕਿਸੇ ਅਹਿਮ ਹਿੱਸੇ ਵਿਚ ਜਖ਼ਮ ਤੋਂ ਬਚਤ ਹੋ ਜਾਂਦੀ ਹੈ ਅਤੇ ਜਿਸ ਹਾਲਤ ਵਿਚ ਮਰੀਜ਼ ਦੀ ਨਿਗਰਾਨੀ ਨਾਲੋਂ ਨਾਲ ਚਲਦੀ ਰਹਿੰਦੀ ਹੈ। ਡਾ. ਮਨੀਸ਼ ਬੁੱਧੀਰਾਜਾ ਨੇ ਕਿਹਾ ਕਿ ਇਸ ਤਕਨੀਕ ਰਾਹੀਂ ਸਰਜਰੀ ਦੌਰਾਨ ਮਰੀਜ਼ ਆਪਣਾ ਸਿਰ ਉਠਾ ਸਕਦਾ ਹੈ ਅਤੇ ਇਧਰ ਉਧਰ ਘੁਮਾ ਸਕਦਾ ਹੈ। ਉਨਾਂ ਦੱਸਿਆ ਕਿ ਸੋਲਨ ਤੋਂ ਇਕ 28 ਸਾਲਾ ਮਰੀਜ਼ ਅਲਕੈਮਿਸਟ ਹਸਪਤਾਲ ਵਿਚ ਦਾਖਿਲ ਹੋਇਆ, ਜਿਸ ਨੂੰ ਵਾਰ ਵਾਰ ਦਿਮਾਗੀ ਦੌਰੇ ਪੈਂਦੇ ਸਨ। ਟੈਸਟਾਂ ਦੌਰਾਨ ਪਤਾ ਲੱਗਾ ਕਿ ਉਸ ਦੇ ਦਿਮਾਗ ਵਿਚ ਰਸੌਲੀ ਹੈ, ਜਿਸ ਨੂੰ ਬਾਹਰ ਕੱਢਣਾ ਜਰੂਰੀ ਹੈ। ਉਨਾਂ ਦੱਸਿਆ ਕਿ ਸਰਜਰੀ ਦੌਰਾਨ ਮਰੀਜ਼ ਪੂਰੀ ਤਰਾਂ ਹੋਸ਼ ਵਿਚ ਰਿਹਾ ਅਤੇ ਗਾਇਤਰੀ ਮੰਤਰ ਦਾ ਉਚਾਰਣ ਕਰਦਾ ਰਿਹਾ। ਇਸ ਤੋਂ ਇਲਾਵਾ ਉਹ ਆਪਣੇ ਹੱਥ ਅਤੇ ਬਾਹਾਂ ਵੀ ਹਿਲਾਉਂਦਾ ਰਿਹਾ, ਜਿਸ ਨਾਲ ਸਰਜਰੀ ’ਚ ਕਾਮਯਾਬੀ ਹਾਸਲ ਹੋਈ।
ਇਸੇ ਤਰਾਂ ਇਕ ਹੋਰ 34 ਸਾਲਾ ਮਰੀਜ਼ ਹਸਪਤਾਲ ਦਾਖਿਲ ਹੋਇਆ, ਜਿਸ ਨੂੰ ਦਿਮਾਗੀ ਦੌਰੇ ਪੈਂਦੇ ਸਨ। ਐਮਆਰਆਈ ਤੋਂ ਪੱਤਾ ਲੱਗਾ ਕਿ ਮਰੀਜ਼ ਦੇ ਸੱਜੇ ਪਾਸੇ ਰਸੌਲੀ ਹੈ, ਜੋ ਮਨੁੱਖੀ ਸ਼ਰੀਰ ਦੇ ਖੱਬੇ ਅੰਗਾਂ ਹੱਥਾ ਪੈਰਾ ਨੂੰ ਕੰਟਰੋਲ ਕਰਦਾ ਹੈ। ਉਸ ਦਾ ਆਪਰੇਸ਼ਨ ਵੀ ਬਿਨਾਂ ਬੇਹੋਸ਼ ਕੀਤਿਆਂ ਕੀਤਾ ਗਿਆ, ਜੋ ਕਾਮਯਾਬ ਰਿਹਾ।
ਡਾ. ਪ੍ਰਸ਼ਾਂਤ ਮਸਕਾਰਾ ਨੇ ਦੱਸਿਆ ਕਿ ਦਿਮਾਗ ਦੇ ਅਪਰੇਸ਼ਨ ਦੌਰਾਨ ਇਹ ਵਿੱਧੀ ਡਾਕਟਰ ਅਤੇ ਮਰੀਜ਼ ਦੋਹਾਂ ਲਈ ਫਾਇਦੇਮੰਦ ਹੈ।