
ਵਿਧਾਨ ਸਭਾ ਚੋਣਾਂ-2022
ਮੀਟਿੰਗ ‘ਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਐਸ.ਐਸ.ਪੀਜ., ਸਮੂਹ ਵਧੀਕ ਡਿਪਟੀ ਕਮਿਸ਼ਨਰ, ਰਿਟਰਨਿੰਗ ਅਫ਼ਸਰ/ਹਲਕਾ ਪੱਧਰ ਦੇ ਪੁਲਿਸ ਇੰਚਾਰਜ, ਸਹਾਇਕ ਖਰਚਾ ਨਿਗਰਾਨ ਤੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰ ਵੀ ਰਹੇ ਮੌਜੂਦ
ਮੀਟਿੰਗ ਅੱਜ ਸ਼ਾਮ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਖੇ ਹੋਈ
ਲੁਧਿਆਣਾ, 02 ਫਰਵਰੀ 2022
ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਸਬੰਧੀ ਤਾਇਨਾਤ ਕੀਤੇ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਚੋਣ ਅਬਜ਼ਰਵਰਾਂ ਨੇ ਅੱਜ ਸ਼ਾਮ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਹੋਰ ਪੜ੍ਹੋ :-ਭਾਰਤੀ ਜਨ ਜਾਗ੍ਰਿਤੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ‘ਆਪ’ ਵਿੱਚ ਹੋਏ ਸ਼ਾਮਲ
ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਸ੍ਰੀ ਪਾਟਿਲ ਕੇਤਨ ਬਲੀਰਾਮ, ਐਸ.ਐਸ.ਪੀ. ਖੰਨਾ ਸ੍ਰੀ ਜੇ. ਐਲਨਚੇਜ਼ੀਅਨ, ਸਮੂਹ ਵਧੀਕ ਡਿਪਟੀ ਕਮਿਸ਼ਨਰ, ਰਿਟਰਨਿੰਗ ਅਫ਼ਸਰ/ਹਲਕਾ ਪੱਧਰ ਦੇ ਪੁਲਿਸ ਇੰਚਾਰਜ, ਸਹਾਇਕ ਖਰਚਾ ਨਿਗਰਾਨ ਅਤੇ ਵੱਖ-ਵੱਖ ਚੋਣ ਸਬੰਧਤ ਕਮੇਟੀਆਂ ਦੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਵਿਧਾਨ ਸਭਾ ਹਲਕਿਆਂ 57-ਖੰਨਾ ਅਤੇ 67-ਪਾਇਲ ਲਈ ਖਰਚਾ ਨਿਗਰਾਨ ਅਵੀਜੀਤ ਮਿਸ਼ਰਾ, ਹਲਕਾ 58-ਸਮਰਾਲਾ ਅਤੇ 59-ਸਾਹਨੇਵਾਲ ਲਈ ਅਭਿਜੀਤ ਕੁੰਡੂ, ਹਲਕਾ 60-ਲੁਧਿਆਣਾ (ਪੂਰਬੀ), 61-ਲੁਧਿਆਣਾ (ਦੱਖਣੀ) ਅਤੇ 65-ਲੁਧਿਆਣਾ (ਉੱਤਰੀ) ਲਈ ਅਮਿਤ ਕੁਮਾਰ ਸ਼ਰਮਾ, ਹਲਕਾ 62-ਆਤਮ ਨਗਰ 63-ਲੁਧਿਆਣਾ (ਸੈਂਟਰਲ) ਅਤੇ 64-ਲੁਧਿਆਣਾ (ਪੱਛਮੀ) ਲਈ ਸਰੋਜ ਕੁਮਾਰ ਬੇਹੜਾ, ਹਲਕਾ 66-ਗਿੱਲ ਅਤੇ 68-ਦਾਖਾ ਲਈ ਸਵਾਤੀ ਸ਼ਾਹੀ ਜਦਕਿ ਹਲਕਾ 69-ਰਾਏਕੋਟ ਅਤੇ 70-ਜਗਰਾਉ ਲਈ ਅਲਕਾ ਗੌਤਮ, ਹਲਕਾ 57-ਖੰਨਾ, 58-ਸਮਰਾਲਾ ਅਤੇ 67-ਪਾਇਲ ਲਈ ਜਨਰਲ ਅਬਜ਼ਰਵਰ ਅੰਨਾਵੀ ਦਿਨੇਸ਼ ਕੁਮਾਰ, ਹਲਕਾ 59-ਸਾਹਨੇਵਾਲ, 60-ਲੁਧਿਆਣਾ (ਪੂਰਬੀ) ਅਤੇ 63-ਲੁਧਿਆਣਾ (ਸੈਂਟਰਲ) ਲਈ ਪ੍ਰਭਾਂਸ਼ੂ ਕੁਮਾਰ ਸ੍ਰੀਵਾਸਤਵ, ਹਲਕਾ 61-ਲੁਧਿਆਣਾ (ਦੱਖਣੀ) ਅਤੇ 64-ਲੁਧਿਆਣਾ (ਪੱਛਮੀ) ਲਈ ਦੇਵ ਰਾਜ ਦੇਵ, ਹਲਕਾ 62-ਆਤਮ ਨਗਰ, 65-ਲੁਧਿਆਣਾ (ਉੱਤਰੀ) ਅਤੇ 66-ਗਿੱਲ (ਐਸਸੀ) ਲਈ ਸ਼ੀਸ਼ ਨਾਥ ਜਦਕਿ ਹਲਕਾ 68-ਦਾਖਾ, 69-ਰਾਏਕੋਟ ਅਤੇ 70-ਜਗਰਾਉਂ ਲਈ ਟੀ.ਐਨ. ਵੈਂਕਟੇਸ਼, ਵਿਧਾਨ ਸਭਾ ਹਲਕਿਆਂ 57-ਖੰਨਾ, 58-ਸਮਰਾਲਾ ਅਤੇ 67-ਪਾਇਲ ਲਈ ਪੁਲਿਸ ਅਬਜ਼ਰਵਰ ਆਰ.ਚਿਨਾਸਵਾਮੀ, ਹਲਕਾ 59-ਸਾਹੇਂਵਾਲ, 60-ਲੁਧਿਆਣਾ (ਪੂਰਬੀ), 61-ਲੁਧਿਆਣਾ (ਦੱਖਣੀ), 62-ਆਤਮ ਨਗਰ, 63-ਲੁਧਿਆਣਾ (ਕੇਂਦਰੀ), 64-ਲੁਧਿਆਣਾ (ਪੱਛਮੀ), 65-ਲੁਧਿਆਣਾ (ਉੱਤਰੀ) ਅਤੇ 66-ਗਿੱਲ ਲਈ ਪ੍ਰਹਿਲਾਦ ਸਹਾਏ ਮੀਨਾ ਜਦਕਿ ਹਲਕਾ 68-ਦਾਖਾ, 69-ਰਾਏਕੋਟ ਅਤੇ 70-ਜਗਰਾਉਂ ਲਈ ਕੇ.ਵੀ.ਸ਼ਰਤ ਚੰਦਰਾ ਵੱਲੋਂ ਸ਼ਮੂਲੀਅਤ ਕੀਤੀ ਗਈ।
ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਚੋਣ ਅਬਜ਼ਰਵਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਰਿਟਰਨਿੰਗ ਅਫ਼ਸਰਾਂ ਨੇ ਅਬਜ਼ਰਵਰਾਂ ਨੂੰ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਵੱਖ-ਵੱਖ ਕਮੇਟੀਆਂ ਦੇ ਨੋਡਲ ਅਫ਼ਸਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ।

English





