ਬੱਲੂਆਣਾ ਦੇ ਵਿਧਾਇਕ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ
ਸਰਕਾਰੀ ਸਕੀਮਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਹਦਾਇਤ
ਅਬੋਹਰ, ਫਾਜਿ਼ਲਕਾ, 28 ਮਾਰਚ 2022
ਬੱਲੂਆਣਾ ਦੇ ਵਿਧਾਇਕ ਸ: ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਅੱਜ ਇੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਵੇ।ਉਨ੍ਹਾਂ ਨੇ ਹਦਾਇਤ ਕੀਤੀ ਕਿ ਦਫ਼ਤਰਾਂ ਵਿਚ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਇਸ ਮੌਕੇ ਅਬੋਹਰ ਦੇ ਐਸਡੀਐਮ ਸ੍ਰੀ ਅਮਿਤ ਗੁਪਤਾ ਵੀ ਵਿਸੇਸ਼ ਤੌਰ ਤੇ ਹਾਜਰ ਸਨ।
ਹੋਰ ਪੜ੍ਹੋ :-ਖੇਡਾਂ ਨਸਿ਼ਆਂ ਨੂੰ ਖਤਮ ਕਰਨ ਦਾ ਅਧਾਰ ਬਣਨਗੀਆਂ-ਕੁਲਤਾਰ ਸਿੰਘ ਸੰਧਵਾਂ
ਇਸ ਬੈਠਕ ਦੌਰਾਨ ਬੱਲੂਆਣਾ ਦੇ ਵਿਧਾਇਕ ਸ: ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ ਸੁਥਰਾ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਗਿਆ ਹੈ ਅਤੇ ਸਾਰਾ ਪ੍ਰਸ਼ਾਸਨ ਸਰਕਾਰ ਦੀ ਇਸੇ ਨੀਤੀ ਅਨੁਸਾਰ ਕੰਮ ਕਰੇ।
ਇਸ ਮੌਕੇ ਵਿਧਾਇਕ ਨੇ ਕਿਹਾ ਕਿ ਸੀਤੋ ਗੁਨੋ ਦੇ ਹਸਪਤਾਲ ਨੂੰ ਹੁਣ ਰੈਫਰਲ ਹਸਪਤਾਲ ਨਹੀਂ ਰਹਿਣ ਦਿੱਤਾ ਜਾਵੇਗਾ ਬਲਕਿ ਇਸ ਨੂੰ ਪੂਰਾ ਹਸਪਤਾਲ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੱਥੇ ਪੀਣ ਦੇ ਪਾਣੀ ਦਾ ਪ੍ਰਬੰਧ ਕਰਵਾ ਦਿੱਤਾ ਗਿਆ ਹੈ।
ਇਸੇ ਤਰਾਂ ਉਨ੍ਹਾਂ ਨੇ ਕਣਕ ਦੀ ਪੱਕੀ ਫਸਲ ਨੂੰ ਅੱਗ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਸੀਤੋ ਵਿਖੇ ਫਾਇਰ ਬ੍ਰੀਗੇਡ ਦੀ ਗੱਡੀ ਖੜੀ ਕਰਨ ਦੀਆਂ ਹਦਾਇਤਾਂ ਵੀ ਵਿਭਾਗਾਂ ਨੂੰ ਦਿੱਤੀਆਂ।
ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਰਾਸਨ ਘਰਾਂ ਤੱਕ ਭੇਜਣ ਦੀ ਯੋਜਨਾ ਆਰੰਭ ਕੀਤੀ ਜਾ ਰਹੀ ਹੈ। ਇਸ ਲਈ ਰਸਦ ਵਿਭਾਗ ਨੂੰ ਉਨ੍ਹਾਂ ਨੇ ਹਦਾਇਤ ਕੀਤੀ ਕਿ ਲੋਕਾਂ ਨੂੰ ਰਾਸ਼ਨ ਸਹੀ ਸਮੇਂ ਤੇ ਦਿੱਤਾ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਰਾਸ਼ਨ ਭਾਰ ਵਿਚ ਪੂਰਾ ਅਤੇ ਉਚ ਗੁਣਵਤਾ ਦਾ ਹੋਵੇ।
ਵਿਧਾਇਕ ਨੇ ਇਸ ਮੌਕੇ ਬੀਡੀਪੀਓ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿਚ ਮੁਨਾਦੀ ਕਰਵਾਈ ਜਾਵੇ ਕਿ ਜ਼ੇਕਰ ਕੋਈ ਵੀ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਸੇ਼ ਸਖ਼ਤੀ ਨਾਲ ਖਤਮ ਕਰੇਗੀ।
ਇਸ ਮੌਕੇ ਤਹਿਸੀਲਦਾਰ ਸ: ਜਗਸੀਰ ਸਿੰਘ, ਸ: ਜਤਿੰਦਰ ਪਾਲ ਸਿੰਘ, ਸ੍ਰੀ ਅਵਿਨਾਸ਼ ਚੰਦਰ, ਬੀਡੀਪੀਓ ਜ਼ਸਵੰਤ ਸਿੰਘ, ਡਾ: ਬਬੀਤਾ, ਸ੍ਰੀ ਸੁਰੇਸ਼ ਕੁਮਾਰ ਕਾਰਜਕਾਰੀ ਇੰਜੀਨੀਅਰ ਪੀਐਸਪੀਸੀਐਲ, ਸ੍ਰੀ ਜ਼ੁਗਲ ਕਿਸ਼ੋਰ ਕਾਰਜਕਾਰੀ ਇੰਜਨੀਅਰ, ਸ੍ਰੀ ਮਨੋਜ਼ ਕੁਮਾਰ, ਸ: ਉਪਕਾਰ ਸਿੰਘ ਜਾਖੜ ਵੀ ਹਾਜਰ ਸਨ।

English





