ਆਂਗਣਵਾੜੀ ਵਰਕਰਾਂ ਦੀ ਆਸਾਮੀਆਂ ਲਈ 9 ਮਾਰਚ ਆਖਰੀ ਮਿਤੀ – ਜਿਲ੍ਹਾ ਪ੍ਰੋਗਰਾਮ ਅਫ਼ਸਰ

_Mrs. Meena Devi
ਆਂਗਣਵਾੜੀ ਵਰਕਰਾਂ ਦੀ ਆਸਾਮੀਆਂ ਲਈ 9 ਮਾਰਚ ਆਖਰੀ ਮਿਤੀ - ਜਿਲ੍ਹਾ ਪ੍ਰੋਗਰਾਮ ਅਫ਼ਸਰ

ਅੰਮ੍ਰਿਤਸਰ 23 ਫਰਵਰੀ 2023

ਸਮਾਜਿਕ ਸੁਰੱਖਿਆ ਅਤੇ ਇਸਤਰੀ ਦੇ ਬਾਲ ਵਿਕਾਸ ਵਿਭਾਗਪੰਜਾਬ ਅਧੀਨ ਜਿਲ੍ਹਾ ਅੰਮ੍ਰਿਤਸਰ ਵਿੱਚ 61 ਆਂਗਣਵਾੜੀ ਵਰਕਰ, 7 ਆਂਗਣਵਾੜੀ ਵਰਕਰ (ਮਿੰਨੀ ਆਂਗਣਵਾੜੀ ਸੈਂਟਰ) ਅਤੇ 333 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਲਈ ਉਮੀਦਵਾਰ 9 ਮਾਰਚ 2023 ਤੱਕ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੇ ਦਫ਼ਤਰਾਂ ਵਿੰਚ ਆਪਣੀਆਂ ਅਰਜੀਆਂ ਦੇ ਸਕਦੇ ਹਨ।

ਹੋਰ ਪੜ੍ਹੋ – ਅਮਨ ਕਾਨੂੰਨ ਨੂੰ ਬਣਾਈ ਰੱਖਣਾ ਤੇ ਨਸ਼ੇ ਦੀ ਰੋਕਥਾਮ ਮੁੱਖ ਤਰਜੀਹ-ਐਸ.ਐਸ.ਪੀ. ਅਵਨੀਤ ਕੌਰ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਵਰਕਰ (ਮਿੰਨੀ ਆਂਗਣਵਾੜੀ ਸੈਂਟਰ) ਲਈ ਵਿਦਿਅਕ ਯੋਗਤਾ 10+2 ਅਤੇ ਆਂਗਣਵਾੜੀ ਹੈਲਪਰਾਂ ਲਈ ਵਿਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਲਈ 10ਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ। ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਅਪਲਾਈ ਕਰਨ ਲਈ ਬਿਨੈਕਾਰ ਦੀ ਉਮਰ 18 ਤੋਂ 35 ਸਾਲਦਿਵਿਆਂਗ ਵਿਧਵਾ ਤੇ ਤਲਾਕਸ਼ੁਦਾ ਦੀ ਉਮਰ 45 ਸਾਲ ਤੱਕ ਹੋਣੀ ਚਾਹੀਦੀ ਹੈ। 

ਉਨਾਂ ਦੱਸਿਆ ਕਿ ਉਮੀਦਵਾਰ ਸਬੰਧਤ ਪਿੰਡ/ਵਾਰਡ ਦੇ ਵਸਨੀਕ ਹੋਣੇ ਚਾਹੀਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹੇ ਦੀ ਵੈਬਸਾਈਟ https://amritsar.nic.in/ ਤੇ ਉਪਲਬੱਧ ਹੈ। ਮਿੱਥੀ ਤਰੀਕ ਤੋਂ ਬਾਅਦ ਪ੍ਰਾਪਤ ਅਰਜੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਫਾਈਲ ਫੋਟੋ ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਮੀਨਾ ਦੇਵੀ।