ਮੁੱਖ ਚੋਣ ਕਮੀਸ਼ਨ ਵੱਲੋਂ ਗੁਰੂ ਰਵਿਦਾਸ ਮਹਾਰਾਜ ਦੀ ਜਅੰਤੀ ਦੇ ਮੱਦੇਨਜਰ ਚੋਣ ਦੀ ਤਰੀਕ 20 ਫਰਵਰੀ ਕੀਤੇ ਜਾਣ ਦਾ ਸਵਾਗਤ:  ਸਾਂਪਲਾ

VIJAY SAMPLA
15 ਸਾਲਾ ਨਾਬਾਲਿਗ ਨਾਲ ਬਲਾਤਕਾਰ : ਨੈਸ਼ਨਲ ਐਸਸੀ ਕਮਿਸ਼ਨ ਨੇ ਰਾਜਸਥਾਨ ਸਰਕਾਰ ਤੋਂ ਮੰਗਿਆ ਜਵਾਬ
ਚੰਡੀਗੜ, 17 ਜਨਵਰੀ 2022
ਗੁਰੂ ਰਵਿਦਾਸ ਮਹਾਰਾਜ ਦੀ ਜਅੰਤੀ ਦੇ ਮੱਦੇਨਜਰ ਭਾਰਤ ਦੇ ਮੁੱਖ ਚੋਣ ਕਮੀਸ਼ਨ ਵੱਲੋਂ ਪੰਜਾਬ ਵਿਧਾਨਸਭਾ ਚੋਣਾਂ ਦੀ ਚੋਣ ਤਰੀਕ ਅੱਗੇ ਕਰ ਕੇ 20 ਫਰਵਰੀ ਕੀਤੇ ਜਾਣ ਦਾ ਸਵਾਗਤ ਕਰਦਿਆਂ ਨੈਸ਼ਨਲ ਐਸਸੀ ਕਮੀਸ਼ਨ ਚੇਅਰਮੈਨ ਵਿਜੈ ਸਾਂਪਲਾ ਨੇ ਮੁੱਖ ਚੋਣ ਕਮੀਸ਼ਨ ਦਾ ਧੰਨਵਾਦ ਕੀਤਾ ।

ਹੋਰ ਪੜ੍ਹੋ :-ਇਲੈਕਟ੍ਰੋਨਿਕ ਤੇ ਸ਼ੋਸਲ ਮੀਡੀਆ ਤੇ ਇਸਤਿਹਾਰ ਪਾਉਣ ਤੋਂ ਪਹਿਲਾਂ ਸਿਆਸੀ ਪਾਰਟੀਆਂ ਤੇ ਊਮੀਦਵਾਰ ਐਮਸੀਐਮਸੀ ਕਮੇਟੀ ਤੋਂ ਪੂਰਵ ਪ੍ਰਵਾਨਗੀ ਲੈਣ-ਵਧੀਕ ਜਿ਼ਲ੍ਹਾ ਚੋਣ ਅਫ਼ਸਰ

ਜ਼ਿਕਰਯੋਗ ਹੈ ਕਿ ਨੈਸ਼ਨਲ ਐਸਸੀ ਕਮੀਸ਼ਨ ਦੇ ਚੇਅਰਮੈਨ ਦੇ ਨਾਤੇ ਵਿਜੈ ਸਾਂਪਲਾ ਨੇ ਭਾਰਤ ਦੇ ਮੁੱਖ ਚੋਣ ਕਮੀਸ਼ਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਪੰਜਾਬ ਵਿੱਚ 2011 ਦੀ ਜਨਗਣਨਾ ਦੇ ਮੁਤਾਬਿਕ 32 ਫ਼ੀਸਦੀ ਅਨੁਸੂਚਿਤ ਜਾਤੀ ਦੀ ਆਬਾਦੀ ਹੈ ਜੋ ਕਿ ਹੁਣ ਵੱਧ ਕੇ 36 ਫ਼ੀਸਦੀ ਹੋ ਚੁੱਕੀ ਹੈ ਅਤੇ ਅਨੁਸੂਚਿਤ ਜਾਤੀ ਦੇ ਲੋਕ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਆਪਣਾ ਭਗਵਾਨ ਮੰਣਦੇ ਹਨ।

16 ਫਰਵਰੀ ਨੂੰ ਉਨਾਂ ਦੀ ਜਅੰਤੀ ’ਤੇ ਪੰਜਾਬ ਭਰ ਤੋਂ ਸ਼ਰਧਾਲੂ ਵਾਰਾਣਸੀ ਜਾ ਕੇ ਨਤਮਸਤਕ ਹੁੰਦੇ ਹਨ ਅਤੇ ਇਸਦੇ ਲਈ ਪੰਜਾਬ ਤੋਂ ਲੱਗਭੱਗ ਇੱਕ ਹਫਤਾ ਪਹਿਲਾਂ ਨਿਕਲ ਪੈਂਦੇ ਹਨ, ਇਸਲਈ ਰਵਿਦਾਸ ਸਮੁਦਾਏ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਦੀ ਤਰੀਕ ਅੱਗੇ ਕੀਤੀ ਜਾਵੇ।