ਦਿਵਿਆਂਗਜਨ ਵਿਦਿਆਰਥੀ ਰਾਸ਼ਟਰੀ ਵਜ਼ੀਫਾ ਸਕੀਮ ਦਾ ਲਾਭ ਉਠਾਉਣ ਕਰਨ ਅਪਲਾਈ

ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ 30 ਸਤੰਬਰ ਅਤੇ ਪੋਸਟ-ਮੈਟ੍ਰਿਕ ਲਈ 31 ਅਕਤੂਬਰ ਤੱਕ ਹੋਣ ਫਾਰਮ ਅਪਲਾਈ

ਫਿਰੋਜ਼ਪੁਰ, 9 ਅਗਸਤ

          ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਫਿਰੋਜ਼ਪੁਰ ਸ੍ਰੀ ਨਵੀਨ ਗੜਵਾਲ ਨੇ ਦੱਸਿਆ ਕਿ ਦਿਵਿਆਂਗਜਨ ਵਿਦਿਆਰਥੀਆਂ ਲਈ ਦਸਵੀ ਤੋਂ ਹੇਠਲੇ ਅਤੇ ਦਸਵੀਂ ਤੋਂ ਬਾਅਦ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਭਾਰਤ ਸਰਕਾਰ ਦੀ ਮਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਰਾਹੀਂ ਰਾਸ਼ਟਰੀ ਵਜ਼ੀਫਾ ਸਕੀਮ ਅਧੀਨ ਸਕਾਲਰਸ਼ਿਪ ਦਿੱਤੀ ਜਾਂਦੀ ਹੈ।

          ਉਨ੍ਹਾਂ ਦੱਸਿਆ ਕਿ ਰਾਸ਼ਟਰੀ ਵਜ਼ੀਫਾ ਸਕੀਮ ਦਾ ਲਾਭ ਉਠਾਉਣ ਲਈ  ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ 30 ਸਤੰਬਰ 2022 ਅਤੇ ਪੋਸਟ-ਮੈਟ੍ਰਿਕ ਲਈ 31 ਅਕਤੂਬਰ 2022 ਤੱਕ ਫਾਰਮ ਅਪਲਾਈ ਹੋਣਗੇ। ਇਹ ਫਾਰਮ www.scholarship.gov.in ਵੈਬਸਾਈਟ ਤੇ ਅਪਲਾਈ ਕੀਤੇ ਜਾ  ਸਕਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਦਿਵਿਆਂਗਜਨ ਵਿਦਿਆਰਥੀ ਇਹ ਫਾਰਮ ਜ਼ਰੂਰ ਅਪਲਾਈ ਕਰੇ।

 

ਹੋਰ ਪੜ੍ਹੋ :-  ਪਰਾਲੀ ਨਾ ਸਾੜਨ ਲਈ ਲਾਹੇਵੰਦ ਮਸ਼ੀਨਾਂ ਦੀ ਖਰੀਦ ਤੇ ਸਬਸਿਡੀ ਪਾਉਣ ਲਈ 15 ਅਗਸਤ ਤੱਕ ਕੀਤਾ ਜਾ ਸਕਦੈ ਅਪਲਾਈ