ਚੰਡੀਗੜ੍ਹ, 11 ਅਗਸਤ:
ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਸ੍ਰੀ ਕਿ੍ਰਸ਼ਨ ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਭਗਵਾਨ ਸ੍ਰੀ ਕਿ੍ਰਸ਼ਨ ਜੀ ਦੇ ਜਨਮ ਦਿਵਸ ਨੂੰ ਇਕਜੁੱਟਤਾ ਤੇ ਸਦਭਾਵਨਾ ਨਾਲ ਮਨਾਉਣ ਦਾ ਸੱਦਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਸਾਨੂੰ ਇਹ ਪਾਵਨ ਦਿਹਾੜਾ ਜਾਤ, ਰੰਗ ਤੇ ਨਸਲ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਆਪਸੀ ਪਿਆਰ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਰੱਖਿਅਕ ਤੇ ਸਚਾਈ ਦੇ ਪ੍ਰਤੀਕ ਸ੍ਰੀ ਕਿ੍ਰਸ਼ਨ ਜੀ ਦੇ ਫ਼ਲਸਫ਼ੇ ਦੀ ਅਜੋਕੇ ਨਫ਼ਰਤ ਤੇ ਫੁੱਟ ਦਾ ਸ਼ਿਕਾਰ ਪਦਾਰਥਵਾਦੀ ਯੁੱਗ ਵਿੱਚ ਵੀ ਉਨੀ ਹੀ ਸਾਰਥਿਕਤਾ ਹੈ।

English






