ਜਿ਼ਲ੍ਹਾ ਪੁਲਿਸ ਫਾਜਿ਼ਲਕਾ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਪਾਸੋਂ 350 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤਾ ਗਿਆ

ਫਾਜਿ਼ਲਕਾ, 16 ਜ਼ੁਲਾਈ :-  

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ  ਇੰਸਪੈਕਟਰ ਜਨਰਲ ਪੁਲਿਸ ਫਿਰੋਜਪੁਰ ਰੇਂਜ, ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਭੁਪਿੰਦਰ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ  ਦੀ ਅਗਵਾਈ ਹੇਠ ਜਿ਼ਲ੍ਹਾ ਫਾਜਿਲਕਾ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਲਈ ਜਿ਼ਲ੍ਹਾ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਸ਼੍ਰੀ ਗੁਰਬਿੰਦਰ ਸਿੰਘ  ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ ਅਤੇ ਸ਼੍ਰੀ ਵਿਭੋਰ ਕੁਮਾਰ  ਉਪ-ਕਪਤਾਨ ਪੁਲਿਸ ਅਬੋਹਰ (ਦਿਹਾਤੀ) ਦੀ ਨਿਗਰਾਨੀ ਹੇਠ ਸ.ਥ.ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਬ੍ਰਾਏ ਨਾਕਾਬੰਦੀ ਸੀਤੋਗੁੰਨੋ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਪਿਕਅੱਪ ਬਿੰਨਾ ਨੰਬਰੀ ਮਾਰਕਾ ਬਲੈਰੋ ਕੈਂਪਰ ਰਾਜਸਥਾਨ ਤੋ ਪੋਸਤ ਨਾਲ ਭਰੀ ਹੋਈ ਆ ਰਹੀ ਹੈ, ਜੇਕਰ ਸੀਤੋਗੁੰਨੋ ਚੋਂਕ ਵਿੱਚ ਨਾਕਾਬੰਦੀ ਕੀਤੀ ਜਾਵੇ ਤਾਂ ਦੋਸ਼ੀ ਪੋਸਤ ਨਾਲ ਭਰੀ ਗੱਡੀ ਸਮੇਤ ਕਾਬੂ ਆ ਸਕਦਾ ਹੈ।
ਜਿਸਤੇ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਤੇ ਮੁਕੱਦਮਾ ਦਰਜ ਕਰਨ ਲਈ ਰੁੱਕਾ ਥਾਣੇ ਭੇਜਿਆ ਅਤੇ ਦੌਰਾਨੇ ਨਾਕਾਬੰਦੀ ਸੀਤੋਗੁੰਨੋ ਚੋਂਕ ਇੱਕ ਮਹਿੰਦਰਾ ਬਲੈਰੋ ਪਿਕਅਪ ਰਾਜਸਥਾਨ ਦੀ ਤਰਫੋਂ ਆਉਂਦੀ ਦਿਖਾਈ ਦਿੱਤੀ, ਜਿਸਨੂੰ ਪੁਲਿਸ ਪਾਰਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਪਿਕਅਪ ਦਾ ਡਰਾਈਵਰ ਗੱਡੀ ਨੂੰ ਭਜਾ ਕੇ ਲੈ ਗਿਆ ਅਤੇ ਪੁਲਿਸ ਪਾਰਟੀ ਨੇ ਪਿਕਅਪ ਗੱਡੀ ਦਾ ਪਿੱਛਾ ਕੀਤਾ ਤਾਂ ਪਿਕਅਪ ਗੱਡੀ ਦਾ ਡਰਾਈਵਰ ਅਬੋਹਰ ਨੇੜੇ ਪਿਕਅਪ ਗੱਡੀ ਨੂੰ ਛੱਡ ਕੇ ਭੱਜ ਗਿਆ। ਜਿਸਤੇ ਮੌਕਾ ਪਰ ਉਪ-ਕਪਤਾਨ ਪੁਲਿਸ ਅਬੋਹਰ ਦੀ ਹਾਜਰੀ ਵਿੱਚ ਪਿਕਅਪ ਗੱਡੀ ਦੀ ਤਲਾਸ਼ੀ ਕੀਤੀ ਤਾਂ ਗੱਡੀ ਵਿੱਚੋ 350 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਇਆ।
ਜਿਸਤੇ ਮੁਕੱਦਮਾ ਨੰਬਰ 72  ਮਿਤੀ 15-07-2022 ਅ/ਧ 15/61/85 ਐਨਡੀਪੀਐਸ ਐਕਟ  ਥਾਣਾ ਬਹਾਵ ਵਾਲਾ ਦਰਜ ਰਜਿਸ਼ਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਦੌਰਾਨੇ ਤਫਤੀਸ਼ ਗੱਡੀ ਦੇ ਬਿੱਲ ਅਨੁਸਾਰ ਮੁਕੱਦਮਾ ਹਜਾ ਵਿੱਚ ਗੱਡੀ ਦੇ ਮਾਲਕ ਸਵਰਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਹਿੰਮਤਪੁਰਾ ਨੂੰ ਦੋਸ਼ੀ ਨਾਮਜੱਦ ਕੀਤਾ ਅਤੇ ਮੁਕੱਦਮਾ ਹਜਾ ਵਿੱਚ ਜੁਰਮ ਅ/ਧ 25 ਐਨਡੀਪੀਐਸ ਐਕਟ ਦਾ ਵਾਧਾ ਕੀਤਾ ਗਿਆ। ਮੁਕੱਦਮਾ ਦੇ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਤਫਤੀਸ਼ ਜਾਰੀ ਹੈ।
ਬਾਕਸ ਲਈ ਪ੍ਰਸਤਾਵਿਤ

      ਮਿਤੀ 01.07.2022 ਤੋਂ ਮਿਤੀ 15.07.2022 ਤੱਕ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ
ਕੇਸ ਰਜਿਸਟਰ ਕੀਤੇ- 27
ਦੋਸ਼ੀ ਗ੍ਰਿਫਤਾਰ-35
ਹੈਰੋਇਨ ਦੀ ਬਰਾਮਦਗੀ-113 ਗ੍ਰਾਮ
ਅਫੀਮ-30 ਗ੍ਰਾਮ
ਪੋਸਤ-433 ਕਿਲੋ
ਗੋਲੀਆ ਤੇ ਕੈਪਸੂਲ 3588