ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵਲੋਂ ਛਾਪੇਮਾਰੀ ਮੁਹਿੰਮ ਵਿੱਢੀ

ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵਲੋਂ ਛਾਪੇਮਾਰੀ ਮੁਹਿੰਮ ਵਿੱਢੀ
ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵਲੋਂ ਛਾਪੇਮਾਰੀ ਮੁਹਿੰਮ ਵਿੱਢੀ
800 ਕਿਲੋ ਲਾਹਣ, 02 ਲੋਹੇ ਦੇ ਡਰੰਮ, 01 ਤਰਪਾਲ ਤੇ 05 ਖਾਲੀ ਪਲਾਸਟਿਕ ਦੇ ਕੇਨ ਬਰਾਮਦ

ਗੁਰਦਾਸਪੁਰ, 19 ਜਨਵਰੀ 2022

ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਆਬਕਾਰੀ ਵਿਭਾਗ ਗੁਰਦਾਸਪੁਰ ਵਲੋਂ ਜਿਲੇ ਅੰਦਰ ਨਾਜਾਇਜ਼ ਸ਼ਰਾਬ, ਲਾਹਣ ਆਦਿ ਵਿਰੁੱਧ ਛਾਪਮਾਰੀ ਮੁਹਿੰਮ ਚੱਲ ਰਹੀ ਹੈ।

ਹੋਰ ਪੜ੍ਹੋ :-ਜਿ਼ਲ੍ਹਾ ਵਾਸੀਆਂ ਨੂੰ ਕੋਵਿਡ ਵੈਕਸੀਨ ਕਰਵਾਉਣ ਦੀ ਅਪੀਲ-ਡਿਪਟੀ ਕਮਿਸ਼ਨਰ

ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਪਵਨਜੀਤ ਸਿੰਘ ਨੇ ਦੱਸਿਆ ਕਿ ਰਜਿੰਦਰ ਤਨਵਰ, ਗੌਤਮ ਗੋਬਿੰਦ (ਐਕਸ਼ਾਈਜ ਅਫਸਰ), ਅਜੈ ਸ਼ਰਮਾ ਅਤੇ ਹਰਵਿੰਦਰ ਸਿੰਘ (ਐਕਸ਼ਾਈਜ਼ ਇੰਸਪੈਕਟਰ) ਅਤੇ ਐਕਸਾਈਜ਼ ਪੁੁਲਿਸ ਤੇ ਸਟਾਫ ਵਲੋਂ ਬੀਤੀ ਦਿਨ  ਬਿਆਸ ਦਰਿਆ ਦੇ ਨੇੜਲੇ ਪਿੰਡ ਮੋਚਪੁਰ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਓਥੋਂ 800 ਕਿਲੋ ਲਾਹਣ, 02 ਲੋਹੇ ਦੇ ਡਰੰਮ, 01 ਤਰਪਾਲ ਅਤੇ 05 ਖਾਲੀ ਪਲਾਸਟਿਕ ਦੇ ਕੇਨ ਬਰਾਮਦ ਕੀਤੇ ਗਏ , ਜਿਸ ਨੂੰ ਮੌਕੇ ’ਤੇ ਨਸ਼ਟ ਕੀਤਾ ਗਿਆ ।

ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਪਵਨਜੀਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਵਿਭਾਗ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਹੈ ਅਤੇ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਸ਼ਰਾਬ ਦੀ ਵਰਤੋਂ ਨਾ ਹੋਵੇ, ਇਸ ਦੇ ਲਈ ਸਖ਼ਤੀ ਨਾਲ ਕਦਮ ਚੁੱਕੇ ਗਏ ਹਨ।