ਬੱਚਿਆਂ ਦੀ ਸਿਹਤ ਅਤੇ ਪੋਸ਼ਣ ਸਬੰਧੀ ਲਿਆ ਜਾਇਜ਼ਾ

ਐਸ.ਏ.ਐਸ ਨਗਰ 28 ਮਈ
ਸਿੱਖਿਆ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਪਰਦੀਪ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪੰਜਾਬ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲਾਂ ਦੇ ਪ੍ਰੀ ਪ੍ਰਾਇਮਰੀ ਬੱਚਿਆਂ ਦੀਆਂ ਸਾਲਾਨਾ ਕੈਲੰਡਰ ਗਤੀਵਿਧੀਆਂ ਤਹਿਤ ਇਸ ਸੈਸ਼ਨ ਦੀ ਪਲੇਠੀ ਖ਼ਾਸ ਗਤੀਵਿਧੀਂ ਤਹਿਤ ਮਦਰਜ਼ ਵਰਕਸ਼ਾਪ ਲਗਾਈ ਗਈ।
     ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੁਸ਼ੀਲ ਨਾਥ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲਾਂ ਵਿੱਚ ਮਦਰਜ਼ ਵਰਕਸ਼ਾਪ ਲਗਾਈ ਗਈ, ਉਹਨਾਂ ਦੱਸਿਆ ਕਿ ਇਸ ਸੰਬੰਧੀ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ,ਪ੍ਰਿੰਟ ਮੀਡੀਆ, ਮਾਪਿਆਂ ਨੂੰ ਫੌਨ ਕਾਲ, ਅਨਾਊਂਸਮੈਂਟ ਕਰਕੇ ਸੱਦੇ ਪੱਤਰ ਭੇਜੇ ਗਏ ਸਨ। ਇਸ ਖ਼ਾਸ ਗਤੀਵਿਧੀ ਪ੍ਰੋਗਰਾਮ ਮਦਰਜ਼ ਵਰਕਸ਼ਾਪ ਵਿੱਚ ਅੱਜ ਬੱਚਿਆਂ ਦੁਆਰਾ ਅਧਿਆਪਕਾਂ ਦੀ ਮਦਦ ਨਾਲ ਹੱਥੀਂ ਤਿਆਰ ਕੀਤੀ ਟੀਮ ਐੱਲ ਐੱਮ ਦੀ ਨੁਮਾਇਸ਼ ਲਗਾਈ ਗਈ।
   ਉਹਨਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜਿੱਥੇ ਸਕੂਲ ਮੁਖੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਉੱਥੇ ਹੀ ਮਾਵਾਂ ਦਾ ਧੰਨਵਾਦ ਕੀਤਾ।ਅੱਜ ਸਮੂਹ ਸਕੂਲਾਂ ਵਿੱਚ ਬੱਚਿਆਂ ਦੀਆਂ ਮਾਵਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
    ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਸੁਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਬੱਚਿਆਂ ਦੀਆਂ ਮਾਵਾਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਅੱਗੇ ਤੋਂ ਵੀ ਹਮੇਸ਼ਾ ਤਿਆਰ ਰਹਿਣ ਲਈ ਪ੍ਰੇਰਿਆ, ਅਤੇ ਉਹਨਾਂ ਦੀਆਂ ਫੀਡ ਬੈਕ ਨੋਟ ਕੀਤੀਆਂ। ਜ਼ਿਲ੍ਹਾ ਦੇ ਵੱਖ ਵੱਖ ਬਲਾਕਾਂ ਦੇ ਬੀਪੀਈਓਜ਼ ਨੀਨਾ ਰਾਣੀ, ਕਮਲਜੀਤ ਸਿੰਘ, ਗੁਰਮੀਤ ਕੌਰ ਅਤੇ ਸਤਿੰਦਰ ਸਿੰਘ ਨੇ ਵੀ ਆਪਣੇ ਬਲਾਕ ਦੇ ਸਕੂਲਾਂ ਵਿੱਚ ਦੌਰੇ ਕਰਕੇ ਮਦਰਜ਼ ਵਰਕਸ਼ਾਪ ਵਿੱਚ ਬੱਚਿਆਂ ਅਤੇ ਮਾਵਾਂ ਨਾਲ ਗੱਲਬਾਤ ਕੀਤੀ।
    ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਬੱਚਿਆਂ ਦੇ ਇਸ ਖ਼ਾਸ ਗਤੀਵਿਧੀ ਪ੍ਰੋਗਰਾਮ ਮਦਰਜ਼ ਵਰਕਸ਼ਾਪ ਵਿੱਚ ਫੋਟੋਸ, ਗਤੀਵਿਧੀਆਂ ਦੀ ਵੀਡੀਓਜ਼ ਸੋਸ਼ਲ ਮੀਡੀਆ ਤੇ ਸਕੂਲਾਂ ਵੱਲੋਂ ਪਾਈਆਂ ਗਈਆਂ ਤਾਂ ਕਿ ਆਮ ਪਬਲਿਕ ਅਤੇ ਬੱਚਿਆਂ ਦੇ ਮਾਪੇ ਇਹਨਾਂ ਨੂੰ ਦੇਖਦਿਆਂ ਹੋਇਆਂ ਆਉਣ ਵਾਲੀਆਂ ਗਤੀਵਿਧੀਆਂ ਵਿੱਚ ਵੀ ਆਪਣੀ ਭਾਰੀ ਸ਼ਮੂਲੀਅਤ ਕਰ ਸਕਣ।

 

ਹੋਰ ਪੜ੍ਹੋ :- ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਬਹਿਲ ਫਾਰਮ ਤੋਂ ਕੀਤਾ ਸਿੱਧੀ ਬਿਜਾਈ ਦੀ ਜਨਤਕ ਮੁਹਿੰਮ ਦਾ ਆਗਾਜ