ਡਾਇਰੀਆ ਪੰਦਰਵਾੜੇ ਤਹਿਤ ਜਾਗਰੂਕਤਾ ਸਰਗਰਮੀਆਂ ਸ਼ੁਰੂ

ਫਾਜ਼ਿਲਕਾ 5 ਜੁਲਾਈ :-  ਅਜ਼ਾਦੀ ਦਾ 75ਵਾਂ ਅੰਮ੍ਰਿਤ  ਮਾਹੋਤਸਵ ਅਧੀਨ ਸਿਵਲ ਸਰਜਨ  ਫਾਜ਼ਿਲਕਾ ਡਾ ਤੇਜਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਸੀਤੋ ਗੁੰਨੋ ਵਿੱਚ 4 ਤੋਂ 17 ਜੁਲਾਈ ਤੱਕ  ਡਾਇਰੀਆ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਜਿਸ ਅਧੀਨ 0 ਤੋ 5 ਸਾਲ ਦੇ ਬੱਚਿਆਂ ਨੂੰ ਦਸਤ ਤੋਂ ਬਚਾਉਣ ਲਈ ਓ.ਆਰ.ਐਸ. ਅਤੇ ਜ਼ਿੰਕ ਦੀ ਖੁਰਾਕ ਦਿੱਤੀ ਜਾਣੀ ਹੈ। ਇਸੇ ਹੀ ਮੰਤਵ ਤਹਿਤ ਬਲਾਕ  ਦੇ ਸੀਨੀਅਰ ਮੈਡੀਕਲ ਅਫਸਰ ਡਾ.ਬਬੀਤਾ  ਦੀ ਯੋਗ ਅਗਵਾਈ ਹੇਠ ਹੈਲਥ ਐਂਡ ਵੈੱਲਨੇਸ  ਸੈਂਟਰ ਭਾਗਸਰ ਵਿਖੇ ਪੰਦਰਵਾੜੇ ਸਬੰਧੀ ਜਾਗਰੂਕਤਾ ਸਰਗਰਮੀਆਂ ਦੀ ਸ਼ੁਰਆਤ ਕੀਤੀ ਗਈ।
ਇਸ ਮੌਕੇ  ਏ ਐਨ ਐਮ ਰਜਨੀ,ਸੀ ਐੱਚ ਓ ਗੁਰਪ੍ਰੀਤ ਸਿੰਘ,ਹੈਲਥ ਵਰਕਰ ਮਹਾਵੀਰ ਨੇ ਲੋਕਾਂ ਨੂੰ ਟੀਕਾਕਰਨ ਕਾਰਡ ਵਿੱਚ ਦਸਤ ਰੋਗ ਤੋਂ ਬਚਾਅ ਅਤੇ ਘਰ ਓ.ਆਰ.ਐਸ ਘੋਲ ਤਿਆਰ ਕਰਨ ਸਬੰਧੀ ਮੁਹੱਈਆ ਜਾਣਕਾਰੀ ਬਾਰੇ ਸੁਚੇਤ ਕੀਤਾ ਅਤੇ ਧਿਆਨ ਰੱਖਣਯੋਗ ਗੱਲਾਂ ਵੀ ਦੱਸੀਆਂ।ਬਲਾਕ ਐਜੂਕੇਟਰ ਸੁਨੀਲ ਟੰਡਨ ਨੇ ਸਮੂਹ ਫੀਲਡ ਸਟਾਫ ਤੇ ਆਸ਼ਾ ਵਰਕਰਾਂ ਨੂੰ ਅਪੀਲ ਕੀਤੀ ਕੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ 0-5 ਸਾਲ ਦਾ ਕੋਈ ਵੀ ਬੱਚਾ ਓ.ਆਰ.ਐਸ ਤੋਂ ਵਾਝਾਂ ਨਾ ਰਹੇ ਅਤੇ ਘਰ-ਘਰ ਮਾਂ ਦੇ ਦੁੱਧ ਦੀ ਮਹੱਤਤਾ,ਹੱਥ ਧੋਣ,ਪਖਾਨੇ ਦੀ ਵਰਤੋ ਕਰਨ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਘਰੋਂ ਬਾਹਰ ਜਾਂਦੇ ਸਮੇਂ ਮਾਸਕ ਦੀ ਵਰਤੋ ਕਰਨ ਸਬੰਧੀ ਜਾਗਰੂਕ ਕੀਤਾ ਜਾਵੇ।ਸਟਾਫ ਪੰਦਰਵਾੜੇ ਸਬੰਧੀ ਸਪਲਾਈ ਧਰਮਿੰਦਰ ਸਿੰਘ ਫਾਰਮੇਸੀ ਅਫਸਰ ਸੀ.ਐਚ.ਸੀ ਸੀਤੋ ਗੁੰਨੋ ਤੋਂ ਪ੍ਰਾਪਤ ਕਰ ਸਕਦਾ ਹੈ।ਇਸ ਮੌਕੇ ਤੇ ਆਂਗਨਵਾੜੀ  ਅਤੇ ਆਸ਼ਾ ਵਰਕਰ ਮੌਜੂਦ ਰਹੇ