ਜਾਗਰੂਕਤਾ  ਮੁਹਿੰਮ  ਪੈਨ  ਇੰਡੀਆਂ  ਦੇ ਸਮਾਪਤ ਸਮਾਰੋਹ ਦੇ ਸਬੰਧ ਵਿਚ ਜਿਲਾ ਕਾਨੂੰਨੀ  ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋ ਸਮਾਗਮ ਕਰਵਾਇਆ

ਫੋਟੋ
ਜਾਗਰੂਕਤਾ  ਮੁਹਿੰਮ  ਪੈਨ  ਇੰਡੀਆਂ  ਦੇ ਸਮਾਪਤ ਸਮਾਰੋਹ ਦੇ ਸਬੰਧ ਵਿਚ ਜਿਲਾ ਕਾਨੂੰਨੀ  ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋ ਸਮਾਗਮ ਕਰਵਾਇਆ

ਗੁਰਦਾਸਪੁਰ -15 ਨਵਬੰਰ 2021

ਸ੍ਰੀ ਮਤੀ  ਰਮੇਸ਼  ਕੁਮਾਰੀ, ਜਿਲਾ  ਅਤੇ ਸੈਸ਼ਨ  ਜੱਜ  ਕਮ- ਚੇਅਰਪਰਸ਼ਨ , ਜਿਲਾ ਕਾਨੂੰਨੀ  ਸੇਵਾਵਾਂ  ਅਥਾਰਟੀ ਗੁਰਦਾਸਪੁਰ  ਅਤੇ ਮੈਡਮ  ਨਵਦੀਪ  ਕੌਰ ਗਿੱਲ ਸੱਕਤਰ  ਕਾਨੂੰਨੀ  ਸੇਵਾਵਾਂ  ਅਥਾਰਟੀ  ਗੁਰਦਾਸਪੁਰ  ਵਲੋ ਪੈਨ  ਇੰਡੀਆਂ  ਜਾਗਰੂਕਤਾ  ਮੁਹਿੰਮ  ਦੇ ਸਮਾਪਤੀ  ਸਮਾਰੋਹ  ਦੇ ਸਬੰਧ  ਵਿਚ  ਪਰਭਾਤ  ਫੇਰੀ ਦਾ   ਆਯੋਜਿਨ  ਕੀਤਾ ਗਿਆ , ਇਹ ਪਰਭਾਤ  ਫੇਰੀ  ਜਿਲਾ ਕਚਹਿਰੀ  ਗੁਰਦਾਸਪੁਰ  ਤੋ ਸੁਰੂ  ਹੋ ਕੇ ਹਨੂੰਮਾਨ  ਚੌਕ  ਤੱਕ  ਗਈ ਅਤੇ  ਉਥੋ  ਫਿਰ  ਵਾਪਸ  ਜਿਲਾ ਕਚਹਿਰੀਅਂ ਵਿਚ  ਵਾਪਸ  ਆ ਗਈ ।

ਹੋਰ ਪੜ੍ਹੋ :-ਜੀਵਨ ਸ਼ੈਲੀ ਨੂੰ ਬਦਲ ਕੇ ਸ਼ੂਗਰ ਤੋਂ ਬਚਿਆ ਜਾ ਸਕਦਾ ਹੈ – ਡਾ ਦਵਿੰਦਰ ਢਾਡਾ

ਇਸ ਪਰਭਾਤ ਫੇਰੀ ਵਿਚ  ਸੱਕਤਰ  ਕਾਨੂੰਨੀ  ਸੇਵਾਵਾਂ  ਅਥਾਰਟੀ  ਗੁਰਦਾਸਪੁਰ  ਤੋ ਇਲਾਵਾਂ  ਜਿਲਾ            ਕਾਨੂੰਨੀ  ਸੇਵਾਵਾਂ  ਅਥਾਰਟੀ  ਗੁਰਦਾਸਪੁਰ ਦਾ ਸਟਾਫ  ਵੀ ਸ਼ਾਮਲ  ਸੀ ।ਇਸ ਪਰਭਾਤ  ਫੇਰੀ ਵਿਚ ਵੱਖ ਵੱਖ ਸਕੂਲਾਂ  ਦੇ ਬੱਚਿਆ  ਅਤੇ ਅਧਿਆਪਕਾਂ ਨੇ ਹਿੱਸਾ ਲਿਆ । ਇਸ  ਪਰਭਾਤ  ਫੇਰੀ  ਦੇ ਉਪਰੰਤ  ਮੈਡਮ ਨਵਦੀਪ  ਕੌਰ  ਗਿੱਲ  ਸੱਕਤਰ  ਕਾਨੂੰਨੀ ਸੇਵਾਵਾਂ  ਅਥਾਰਟੀ  ਗੁਰਦਾਸਪੁਰ  ਦੁਆਰਾ  ਚਿਲਡਰਨ  ਹੋਮ  ਵਿਚ ਜਾ ਕੇ  ਬੱਚਿਆ  ਲੂੰ  ਚਿਲਡਰਨ  ਡੇ ਦੇ ਮੌਕੇ ਤੇ  ਮਿਲਿਆ  ਗਿਆ  ਅਤੇ ਬੱਚਿਆ ਨੂੰ  ਰਿਫਰੈਸ਼ਮੈਟ ਦਿੱਤੀ ਗਈ ।

ਇਸ ਤੋ ਇਲਾਵਾਂ  ਸਬ- ਡਵੀਜ਼ਨ ਬਟਾਲਾ  ਕਚਹਿਰੀਆਂ  ਵਿਖੇ ਵੀ  ਪ੍ਰਭਾਤ  ਫੇਰੀ ਦਾ ਆਯੋਜਨ ਕੀਤਾ ਗਿਆ  ਇਹ ਪਰਭਾਤ  ਫੇਰੀ  ਕੋਰਟ  ਕੰਪਲੈਕਸ  ਬਟਾਲਾ  ਤੋ ਨਿੱਕਲ ਕੇ ਕਾਹਨੂੰਵਾਨ  ਚੌਕ  ਤੋ ਹੋ ਕੇ  ਦੁਬਾਰਾ  ਵਾਪਸ  ਬਟਾਲਾ ਕਚਹਿਰੀਆ ਵਿਖੇ ਸਮਾਪਤ ਹੋਈ । ਇਸ  ਪਰਭਾਤ  ਫੇਰੀ ਵਿਚ  ਸ੍ਰੀ ਮਨਪਰੀਤ  ਸੋਹੀ , ਜੈ ਐਮ. ਆਈ . ਸੀ . ਬਟਾਲਾ  ਦੀ ਰਹਿਨੁਮਈ  ਹੇਠ  ਕਰਵਾਈ  ਗਈ । ਇਸ ਪਰਭਾਤ  ਫੇਰੀ  ਵਿਚ ਸਕੂਲੀ  ਬਚਿਆ ਤੋ ਇਲਾਵਾਂ ਸੋਸ਼ਲ  ਵਰਕਰ  ਮਨਜਿੰਦਰ ਸਿੰਘ  ਤੋ ਇਲਾਵਾ  ਬਟਾਲਾ  ਦੇ ਪੈਨਲ  ਐਡਵੋਕੇਟਜ਼  ਨੇ ਹਿੱਸਾ  ਲਿਆ । ਇਸ  ਮੁਹਿੰਮ  ਦਾ ਉਪਰਾਲਾ  ਆਮ ਲੋਕਾਂ  ਨੂੰ ਉਹਨਾ  ਦੇ  ਕਾਨੂੰਨੀ ਹੱਕਾਂ  ਬਾਰੇ ਜਾਣਕਾਰੀ  ਦੇਣਾ ਹੈ ।  ਇਸ ਤੋ ਇਲਾਵਾ  14 ਨਵਬਰ ਨੂੰ  ਗੁਰਦਾਸਪੁਰ  ਦੇ ਪਿੰਡ ਬੱਬੇਹਾਲੀ  ਵਿਚ  ਬਾਲ  ਦਿਵਸ ਦੇ ਮੌਕੇ ਤੇ  ਜਿਲੇ  ਦੋੜ  ਦੋਰਾਨ  ਪੈਨ  ਇੰਡੀਆਂ  ਮੁਹਿੰਮ  ਤਹਿਤ  ਜਾਗਰੂਕਤਾ  ਸੈਮੀਨਾਰ  ਲਗਾਇਆ ਗਿਆ । ਜਿਸ ਵਿਚ  ਲੱਗ – ਭੱਗ  150 ਲੋਕਾਂ ਨੂੰ  ਜਾਗਰੂਕ  ਕੀਤਾ ਗਿਆ  ਅਤੇ ਮੁਫੱਤ  ਕਾਨੂੰਨੀ  ਸਹਾਇਤਾਂ  ਬਾਰੇ ਜਾਣਕਾਰੀ  ਦਿੱਤੀ ਗਈ ।