ਅੰਮ੍ਰਿਤਸਰ 18 ਮਈ 2022 :- ਸ੍ਰੀ ਅਰੁਨ ਪਾਲ ਸਿੰਘ ਆਈ.ਪੀ.ਐਸ, ਕਮਿਸਨਰ ਪੁਲਿਸ ਅੰਮ੍ਰਿਤਸਰ ਦੀਅ ਹਦਾਇਤਾਂ ਅਨੁਸਾਰ ਸ੍ਰੀ ਹਰਵਿੰਦਰ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ ਟਰੈਫਿਕ ਅਤੇ ਸ੍ਰੀ ਇਕਬਾਲ ਸਿੰਘ ਪੀਪੀਐਸ, ਏਸੀਪੀ ਟਰੈਫਿਕ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਕਮਿਸਨਰੇਟ ਪੁਲਿਸ ਅੰਮ੍ਰਿਤਸਰ ਦੇ ਟਰੈਫਿਕ ਵਿੰਗ ਵੱਲੋ ਸੜਕ ਸੁਰੱਖਿਅ ਨਿਯਮਾਂ ਅਤੇ ਸੇਫ ਸਕੂਲ ਵਾਹਨ ਪਾਲਿਸੀ ਪ੍ਰਤੀ ਜਾਗਰੂਕਤਾ ਲਈ ਸ੍ਰੀ ਹਰਕਿ੍ਰਸਨ ਪਬਲਿਕ ਸਕੂਲ, ਚੀਫ ਖਾਲਸਾ ਦੀਵਾਨ, ਜੀ.ਟੀ ਰੋਡ, ਅੰਮ੍ਰਿਤਸਰ ਦੇ ਹਾਲ ਵਿੱਚ ਸਕੂਲੀ ਵੈਨ ਡਰਾਇਵਰਾਂ ਨਾਲ ਇੱਕ ਸੈਮੀਨਾਰ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਇੰਸਪੈਕਟਰ ਅਨੂਪ ਕੁਮਾਰ, ਇੰਚਾਰਜ ਟਰੈਫਿਕ ਤੇ ਉਹਨਾਂ ਦੀ ਟੀਮ ਦੇ ਮੈਂਬਰ ਏ.ਐਸ.ਆਈ ਅਰਵਿੰਦਰਪਾਲ ਸਿੰਘ ਅਤੇ ਮੁੱਖ ਸਿਪਾਹੀ ਸੁਲਵੰਤ ਸਿੰਘ ਟਰੈਫਿਕ ਐਜੂਕੇਸਨ ਸੈਲ ਤੋਂ ਏ.ਐਸ.ਆਈ ਕੁਲਦੀਪ ਸਿੰਘ, ਸਿਪਾਹੀ ਅਰਸਦੀਪ ਸਿੰਘ, ਪੀ.ਐਚ.ਜੀ. ਜਸਵੰਤ ਸਿੰਘ ਨੇ ਸਿਰਕਤ ਕੀਤੀ।
ਇੰਸਪੈਕਟਰ ਅਨੂਪ ਕੁਮਾਰ ਨੇ ਸਕੂਲੀ ਡਰਾਇਵਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਪਿੰਕ ਐਂਡ ਡਰੋਪ ਕਰਨ ਲੱਗਿਆ ਸਕੂਲੀ ਵਾਹਨਾਂ ਨੂੰ ਸੜਕ ਕਿਨਾਰੇ ਨਾਂ ਪਾਰਕ ਕੀਤਾ ਜਾਵੇ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸਾਰੀਆਂ ਸਰਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ, ਜਿਵੇਂ ਕਿ ਡਰਾਇਵਰ ਪ੍ਰੋਪਰ ਯੂਨੀਫਾਰਮ ਸਮੇਤ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਹੈ, ਡਰਾਇਵਰ ਕੋਲ 05 ਸਾਲ ਦਾ ਡਰਾਇੰਵਿੰਗ ਤਜੁਰਬਾ ਹੋਣਾ ਚਾਹੀਦਾ ਹੈ, ਸਕੂਲੀ ਬੱਸ ਵਿੱਚ ਸੀ. ਸੀ.ਟੀ.ਵੀ ਅਤੇ ਜੀ.ਪੀ.ਆਰ.ਐਸ ਸਿਸਟਮ ਲੱਗਾ ਹੋਣਾ ਚਾਹੀਦਾ ਹੈ, ਵਾਹਨ ਵਿੱਚ ਅੱਗ ਬੁਝਾਊ ਯੰਤਰ ਹੋਣਾ ਚਾਹੀਦਾ ਹੈ, ਸਕੂਲ ਵਾਹਨ ਦੀਆਂ ਖਿੜਕੀਆਂ ਪਰ ਗਲ ਲੱਗੀ ਹੋਣੀ ਚਾਹੀਦੀ ਹੈ, ਵਾਹਨ ਵਿੱਚ ਡਰਾਇਵਰ ਇਲਾਵਾ ਇੱਕ ਕੰਡਕਟਰ ਅਤੇ ਮਹਿਲਾ ਵਿਦਿਆਰਥੀ ਹੋਣ ਦੀ ਸੂਰਤ ਵਿੱਚ ਇੱਕ ਮਹਿਲਾ ਅਟੈਡੈੱਡ ਦਾ ਹੋਣਾ ਲਾਜਮੀ ਹੈ।

English






