ਜਿਲ੍ਹਾ ਆਯੂਰਵੈਦਿਕ ਨੇ ਮਨਾਇਆ 6 ਵਾਂ ਆਯੂਰਵੇਦਾ ਡੇ ਅਤੇ ਧੰਨਵੰਤਰੀ ਦਿਵਸ

ਧੰਨਵੰਤਰੀ ਦਿਵਸ
ਜਿਲ੍ਹਾ ਆਯੂਰਵੈਦਿਕ ਨੇ ਮਨਾਇਆ 6 ਵਾਂ ਆਯੂਰਵੇਦਾ ਡੇ ਅਤੇ ਧੰਨਵੰਤਰੀ ਦਿਵਸ

ਪਠਾਨਕੋਟ, 2 ਨਵੰਬਰ 2021

ਭਾਰਤ ਸਰਕਾਰ ਆਯੁਸ ਵਿਭਾਗ ਨਵੀਂ ਦਿੱਲੀ ਅਤੇ ਡਾ. ਪੂਨਮ ਵਸੀਸਟ ਡਾਇਰੈਕਟਰ ਆਯੂਰਵੈਦਾ ਪੰਜਾਬ ਚੰਡੀਗੜ੍ਹ ਦੇ ਦਿਸਾ ਨਿਰਦੇਸ ਅਨੁਸਾਰ ਅੱਜ ਮਿਤੀ 02.11.2021 ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੀ ਬਲਾਕ ਕਮਰਾ ਨੰ. 329 ਵਿਖੇ 6 ਵਾਂ ਆਯੂਰਵੇਦਾ ਡੇ ਅਤੇ ਧੰਨਵੰਤਰੀ ਦਿਵਸ ਡਾ. ਨਰੇਸ ਕੁਮਾਰ ਮਾਹੀ, ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਪਠਾਨਕੋਟ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।

ਹੋਰ ਪੜ੍ਹੋ :-ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ 12 ਲੱਖ 11 ਹਜ਼ਾਰ 458 ਮੀਟ੍ਰਿਕ ਟਨ ਹੋਈ : ਸੰਦੀਪ ਹੰਸ

ਇਸ ਦੌਰਾਨ ਦਫਤਰ ਅਤੇ ਫੀਲਡ ਸਟਾਫ ਦੇ ਡਾਕਟਰਾਂ ਵੱਲੋਂ ਪਹਿਲਾ ਦਫਤਰ ਵਿਖੇ ਭਗਵਾਨ ਧੰਨਵੰਤਰੀ ਦੀ ਪੂਜਾ ਅਤੇ ਆਰਤੀ ਕੀਤੀ ਗਈ ਅਤੇ 6ਵੇਂ ਆਯੁਰਵੇਦਾ ਦੀ ਟੀਮ ਕੁਪੋਸਨ ਉਪਰ ਡਾ. ਪੰਕਜ ਸਿੰਘ ਅਤੇ ਡਾ. ਸੇਫਾਲੀ ਵੱਲੋਂ ਇਕ ਸਪੀਚ ਦਿੱਤੀ ਗਈ ।

ਇਸ ਪ੍ਰੋਗਰਾਮ ਵਿੱਚ ਫੀਲਡ ਸਟਾਫ ਵਿੱਚ ਡਾ. ਵਿਪਨ ਸਿੰਘ, ਡਾ. ਸਚਿਨ ਗੁਪਤਾ, ਡਾ. ਰੂਬਨਪ੍ਰੀਤ , ਡਾ. ਮਾਲਤੀ, ਡਾ. ਨਮਿਤਾ ਸਲਾਰਿਆ , ਡਾ ਰਿਤਿਕਾ , ਡਾ. ਸਾਹਿਲ ਕੁਮਾਰ ਸਰਮਾ, ਡਾ. ਸੋਨਮ ਧਿਮਾਨ ਡਾ. ਵਿਕਾਸ ਸੋਨੀ, ਸੰਦੀਪ ਕੁਮਾਰ ਅਤੇ ਸ੍ਰੀ ਅਭਿਸੇਕ ਸਰਮਾ, ਉਪਵੈਦ ਦੇ ਨਾਲ ਨਾਲ ਦਫਤਰ ਸਟਾਫ ਵੱਲੋਂ ਜਤਿਨ ਸਰਮਾ ਅਤੇ ਅੰਕੁਸ ਸਰਮਾ ਵੱਲੋਂ ਵੱਡੀ ਹੀ ਧੂਮ ਧਾਮ ਨਾਲ ਮਨਾਇਆ ਗਿਆ ।