ਆਯੁਸ਼ ਮੰਤਰਾਲੇ ਨੇ ਦੇਸ਼ ਭਰ ਵਿੱਚ ਆਯੁਸ਼ 64 ਦੀ ਉਪਲਬੱਧਤਾ ਵਧਾਉਣ ਲਈ ਕਦਮ ਚੁੱਕੇ ਹਨ

ਪੋਲੀਹਰਬਲ ਦਵਾਈ ਆਯੁਸ਼ 64 ਕਲੀਨਿਕਲ ਤਜ਼ਰਬਿਆਂ ਵਿੱਚ ਕੋਵਿਡ 19 ਦੀ ਹਲਕੇ ਤੋਂ ਦਰਮਿਆਨੇ ਕੇਸਾਂ ਦੇ ਇਲਾਜ ਲਈ ਬਹੁਤ ਲਾਹੇਵੰਦ ਪਾਈ ਗਈ ਹੈ

ਕੋਵਿਡ 19 ਮਹਾਮਾਰੀ ਵਿਸ਼ੇਸ਼ ਕਰਕੇ ਪਿਛਲੇ ਕੁਝ ਹਫਤਿਆਂ ਵਿੱਚ ਕੇਸਾਂ ਵਿੱਚ ਆਏ ਉਛਾਲ ਲਈ ਇਸ ਸਦੀ ਦੀ ਸਭ ਤੋਂ ਵੱਡੀ ਜਨਤਕ ਸਿਹਤ ਚੁਣੌਤੀ ਦੇਸ਼ ਨੂੰ ਦਰਪੇਸ਼ ਦੱਸੀ ਗਈ ਹੈ । ਇਸ ਸਮੇਂ ਦੌਰਾਨ ਸਰੀਰਿਕ ਅਤੇ ਮਾਨਸਿਕ ਸਿਹਤ ਮੁੱਦਿਆਂ ਨਾਲ ਨਜਿੱਠਣ ਲਈ ਸਿਹਤ ਸੰਭਾਲ ਪ੍ਰਣਾਲੀਆਂ ਵਿੱਚੋਂ ਆਯੁਸ਼ ਪ੍ਰਣਾਲੀ ਦੀ ਸੰਭਾਵਨਾ ਦਾ ਪਤਾ ਵਿਅਕਤੀਆਂ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਲਗਾਇਆ ਗਿਆ ਹੈ ਅਤੇ ਇਸ ਬਾਰੇ ਵੱਡੇ ਪੈਮਾਨੇ ਤੇ ਕੰਮ ਹੋਇਆ ਹੈ ਅਤੇ ਕਈ ਵਰਨਣ ਯੋਗ ਸਿੱਟੇ ਦਰਜ ਕੀਤੇ ਗਏ ਹਨ ।
ਫਿਰ ਤੋਂ ਪ੍ਰਸਤਾਵਿਤ ਆਯੁਸ਼ 64, ਕੋਵਿਡ 19 ਦੇ ਇਲਾਜ ਲਈ ਪੋਲੀਹਰਬਲ ਆਯੁਰਵੇਦਿਕ ਦਵਾਈ ਇਸ ਖੇਤਰ ਵਿੱਚ ਸਭ ਤੋਂ ਮਹੱਤਵਪੂਰਨ ਵਿਕਾਸ ਰਿਹਾ ਹੈ । ਆਯੁਸ਼ 64 ਮੂਲ ਰੂਪ ਵਿੱਚ 1980 ਵਿੱਚ ਮਲੇਰੀਆ ਦੇ ਇਲਾਜ ਲਈ ਵਿਕਸਿਤ ਕੀਤੀ ਗਈ ਸੀ ਅਤੇ ਇਹ ਸਾਰੀਆਂ ਨਿਯਮਿਤ ਲੋੜਾਂ ਅਤੇ ਗੁਣਵਤਾ ਦਵਾਈ ਮਿਆਰਾਂ ਦੀ ਪਾਲਣਾ ਕਰਦੀ ਹੈ । ਸੀ ਸੀ ਆਰ ਏ ਐੱਸ ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ ਐੱਸ ਆਈ ਆਰ) ਅਤੇ ਕਈ ਹੋਰ ਖੋਜ ਸੰਸਥਾਵਾਂ ਅਤੇ ਮੈਡੀਕਲ ਕਾਲਜਾਂ ਦੇ ਸਹਿਯੋਗ ਨਾਲ ਅਸਿੰਪਟੋਮੈਟਿਕ , ਹਲਕੇ ਤੋਂ ਦਰਮਿਆਨੇ ਕੇਸਾਂ ਦੇ ਕੋਵਿਡ 19 ਦੇ ਪ੍ਰਬੰਧਨ ਤੇ ਧਿਆਨ ਕੇਂਦਰਿਤ ਕਰਦਿਆਂ ਦਵਾਈ ਦੇ ਵਿਸ਼ਾਲ ਕਲੀਨਿਕਲ ਤਜ਼ਰਬੇ ਕੀਤੇ ਹਨ । ਦੇਸ਼ ਦੇ ਨਾਮਵਰ ਵਿਗਿਆਨੀਆਂ ਦੀ ਅਗਵਾਈ ਵਾਲੇ ਤਜ਼ਰਬਿਆਂ ਨੇ ਦਿਖਾਇਆ ਹੈ ਕਿ ਆਯੁਸ਼ 64 ਵਿੱਚ ਐਂਟੀ ਵਾਇਰਲ , ਅਮਿਊਨ ਮੋਡੀਉਲੇਟਰ ਐਂਟੀ ਪਾਇਰੈਟਿਕ ਗੁਣ ਹਨ । ਇਹ ਅਸਿੰਪਟੋਮੈਟਿਕ , ਹਲਕੇ ਤੇ ਦਰਮਿਆਨੇ ਕੋਵਿਡ 19 ਲਾਗ ਦੇ ਇਲਾਜ ਲਈ ਲਾਭਦਾਇਕ ਪਾਇਆ ਗਿਆ ਹੈ । ਇਸ ਦੇ ਸਿੱਟੇ ਵਜੋਂ ਇਸ ਦਵਾਈ ਦਾ ਕੋਵਿਡ 19 ਲਈ ਦੋਬਾਰਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ , ਜਿਸ ਦਾ ਐਲਾਨ 29 ਅਪ੍ਰੈਲ 2021 ਨੂੰ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ ਸੀ ।
ਮੰਤਰਾਲੇ ਨੇ ਦੇਸ਼ ਭਰ ਵਿੱਚ ਆਯੁਸ਼ 64 ਦੀ ਵੰਡ ਨੂੰ ਸੁਚਾਰੂ ਬਣਾਉਣ ਅਤੇ ਇਸ ਦੇ ਉਤਪਾਦਨ ਨੂੰ ਵਧਾਉਣ ਲਈ ਕਦਮ ਚੁੱਕੇ ਹਨ ਤਾਂ ਜੋ ਇਹ ਥੋੜੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਉਪਲਬੱਧ ਹੋ ਸਕੇ । ਇਸ ਯਤਨ ਦੇ ਹਿੱਸੇ ਵਜੋਂ ਸੀ ਸੀ ਆਰ ਏ ਐੱਸ ਅਤੇ ਕੌਮੀ ਖੋਜ ਅਤੇ ਵਿਕਾਸ ਸੈਂਟਰ (ਐੱਨ ਡੀ ਆਰ ਸੀ) ਨੇ ਆਪਸੀ ਸਹਿਯੋਗ ਨਾਲ ਆਯੁਸ਼ 64 ਦੇ ਵਧੇਰੇ ਉਤਪਾਦਨ ਅਤੇ ਵਪਾਰੀਕਰਨ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ । ਆਯੁਸ਼ ਮੰਤਰਾਲੇ ਨੇ 27 ਅਪ੍ਰੈਲ 2021 ਨੂੰ ਸਾਰੀਆਂ ਸੂਬਾ ਲਾਇਸੈਂਸਿੰਗ ਅਥਾਰਟੀਆਂ ਨੂੰ ਏ ਐੱਸ ਯੂ ਦਵਾਈਆਂ ਕੋਵਿਡ 19 ਦੇ ਹਲਕੇ ਤੋਂ ਦਰਮਿਆਨੇ ਕੇਸਾਂ ਦੇ ਨਾਲ ਨਾਲ ਮੌਜੂਦਾ ਸੰਕੇਤਾਂ ਦੇ ਪ੍ਰਬੰਧਨ ਲਈ ਇੱਕ ਦਖ਼ਲ ਵਜੋਂ ਆਯੁਸ਼ 64 ਦੇ ਮੁੜ ਪ੍ਰਸਤਾਵ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ ।
ਦੇਸ਼ ਭਰ ਵਿੱਚ ਆਯੁਸ਼ 64 ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਮੰਤਰਾਲੇ ਨੇ ਹੋਰ ਦਵਾਈ ਕੰਪਨੀਆਂ ਨੂੰ ਅੱਗੇ ਆਉਣ ਅਤੇ ਇਸ ਦਵਾਈ ਦੇ ਉਤਪਾਦਨ ਲਈ ਲਾਇਸੈਂਸ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਹੈ । ਤਕਨਾਲੋਜੀ ਨੂੰ ਤਬਦੀਲ ਕਰਨ ਲਈ ਚਾਹਵਾਨ ਕੰਪਨੀਆਂ ਸੀ ਸੀ ਆਰ ਏ ਐੱਸ ਅਤੇ ਐੱਨ ਆਰ ਡੀ ਸੀ ਤੱਕ ਪਹੁੰਚ ਕਰ ਸਕਦੀਆਂ ਹਨ । ਸੀ ਸੀ ਆਰ ਏ ਐੱਸ ਆਯੁਸ਼ ਦੇ ਉਤਪਾਦਨ ਲਈ ਏ ਐੱਸ ਯੂ ਦਵਾਈ ਉਤਪਾਦਕਾਂ ਨੂੰ ਤਕਨੀਕੀ ਸਹਾਇਤਾ ਮੁਹੱਈਆ ਕਰੇਗਾ । ਹੋਰ ਸੂਬਾ ਲਾਇਸੈਂਸਿੰਗ ਅਥਾਰਟੀਆਂ ਅਜਿਹੀਆਂ ਅਰਜ਼ੀਆਂ ਲਈ ਲਾਇਸੈਂਸ/ਪ੍ਰਵਾਨਗੀ ਦਾ ਅਮਲ ਤੇਜ਼ ਕਰ ਰਹੀਆਂ ਹਨ । ਸ਼ਰਤ ਇਹ ਹੈ ਕਿ ਇਹ ਅਰਜ਼ੀ ਕਰਤਾ ਡਰਗਸ ਤੇ ਕੋਸਮੈਟਿਕਸ ਰੂਲਜ਼ 1945 ਦੀਆਂ ਸੰਬੰਧਤ ਵਿਵਸਥਾਵਾਂ ਅਤੇ ਨਿਰਧਾਰਤ ਮਾਣਕ ਪੂਰਾ ਕਰਦੇ ਹੋਣ ।
ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨਾਂ ਤੋਂ ਵੀ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਦੇਸ਼ ਭਰ ਵਿੱਚ ਪਹਿਲਾਂ ਤੋਂ ਸਥਾਪਿਤ ਆਯੁਸ਼ ਨੈੱਟਵਰਕ ਦੇ ਕੌਮੀ ਆਯੁਸ਼ ਮਿਸ਼ਨ ਰਾਹੀਂ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਲਈ ਯੋਗਦਾਨ ਪਾਉਣਗੇ । ਸੂਬਾ ਸਿਹਤ ਅਥਾਰਟੀਆਂ ਆਯੁਰਵੇਦ ਅਤੇ ਯੋਗ ਦਖ਼ਲਾਂ ਤੇ ਅਧਾਰਿਤ ਕੌਮੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਅਨੁਸਾਰ ਆਯੁਸ਼ 64 ਦੀ ਵਰਤੋਂ ਨੂੰ ਉਤਸ਼ਾਹਿਤ ਕਰਨਗੀਆਂ ।