ਬਰਨਾਲਾ, 19 ਮਈ :-
ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ (ਬਰਨਾਲਾ) ਵਿਖੇ ਭਾਰਤ ਦੀ ਆਜ਼ਾਦੀ ਦੀ 75 ਸਾਲਾ ਵਰੇਗੰਢ – ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਅਧੀਨ ਸਵੈ – ਰੋਜ਼ਗਾਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਤਕਰੀਬਨ 70 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਸੈਮੀਨਾਰ ਦੇ ਸ਼ੁਰੂ ਵਿੱਚ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਜਿਲਾ ਉਦਯੋਗ ਕੇਂਦਰ ਤੋਂ ਸ੍ਰੀ ਗੁਰੂ ਦੱਤ, ਅਨੁਸੂਚਿਤ ਜਾਤੀ ਕਾਰਪੋਰੇਸ਼ਨ ਤੋਂ ਸ੍ਰੀ ਗਗਨਦੀਪ ਸਿੰਘ ਅਤੇ ਪੱਛੜੀਆਂ ਸ੍ਰ਼ੇਣੀਆਂ ਕਾਰਪੋਰੇਸ਼ਨ ਤੋਂ ਸ੍ਰੀ ਜਗਦੀਪ ਸਿੰਘ ਦਾ ਸਵਾਗਤ ਕੀਤਾ ਅਤੇ ਆਏ ਹੋਏ ਵਿਸ਼ਾ ਮਾਹਿਰਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਦੱਸਿਆ ਕਿ ਅਜਿਹੇ ਸੈਮੀਨਾਰ ਬੱਚਿਆ ਨੂੰ ਅਗਾਂਹਵਧੂ ਰੋਜ਼ਗਾਰ ਸਥਾਪਿਤ ਕਰਨ ਵਿੱਚ ਸਹਾਇਕ ਹੁੰਦੇ ਹਨ ਅਤੇ ਉਹ ਅਜਿਹੇ ਰੋਜ਼ਗਾਰ ਸਥਾਪਿਤ ਕਰਕੇ ਬੇਰੁਜਗਾਰੀ ਨੂੰ ਵੀ ਠੱਲ ਪਾ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਆਪਣਾ ਰੋਜ਼ਗਾਰ ਸਥਾਪਿਤ ਕਰਨ ਨਾਲ ਆਮਦਨ ਦੀ ਅਤੇ ਨਿੱਜੀ ਤੱਰਕੀ ਦੀ ਕੋਈ ਹੱਦ ਸੀਮਾ ਨਹੀਂ ਰਹਿੰਦੀ।
ਇਸ ਮੌਕੇ ‘ਤੇ ਅਨੁਸੂਚਿਤ ਜਾਤੀ ਕਾਰਪੋਰੇਸ਼ਨ ਤੋਂ ਆਏ ਸ੍ਰੀ ਗਗਨਦੀਪ ਨੇ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਪੱਛੜੀਆਂ ਸ਼੍ਰੇਣੀਆਂ ਕਾਰਪੋਰੇਸ਼ਨ ਵੱਲੋਂ ਆਏ ਸ੍ਰੀ ਜਗਦੀਪ ਸਿੰਘ ਵੱਲੋਂ ਵੀ ਕਾਰਪੋਰੇਸ਼ਨ ਵੱਲੋਂ ਦੇਣ ਯੋਗ ਵਿੱਤੀ ਸਹਾਇਤਾਂ ਬਾਰੇ ਗੱਲਬਾਤ ਕੀਤੀ ਗਈ। ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਆਏ ਸ੍ਰੀ ਗੁਰੂ ਦੱਤ ਵੱਲੋਂ ਕੇ.ਵੀ.ਆਈ.ਸੀ ਆਨਲਾਈਨ ਪੋਰਟਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਸ ਪੋਰਟਲ ਦੁਆਰਾ ਲਾਭਪਾਤਰੀ 10 ਤੋਂ 25 ਲੱਖ ਤੱਕ ਦਾ ਕੋਈ ਵੀ ਮੈਨੂਫੈਕਚਰਿੰਗ ਸਬੰਧੀ ਲੋਨ ਲੈ ਸਕਦੇ ਹਨ ਅਤੇ ਇਸ ਵਿੱਚ ਮਿਲਣਯੋਗ 15 ਤੋਂ 35% ਸਬਸਿਡੀ ਬਾਰੇ ਚਾਨਣਾ ਪਾਇਆ ਗਿਆ।
ਇਸ ਪ੍ਰੋਗਰਾਮ ਦਾ ਸੰਚਾਲਨ ਸ੍ਰੀ ਜਗਦੀਪ ਸਿੰਘ ਸਿੱਧੂ, ਮੁਖੀ ਵਿਭਾਗ ਵੱਲੋਂ ਕੀਤਾ ਗਿਆ ਅਤੇ ਸੈਮੀਨਾਰ ਦੌਰਾਨ ਐਂਟਰਪ੍ਰੀਨਿਓਰਸਿ਼ਪ ਬਾਰੇ ਭਰਪੂਰ ਜਾਣਕਾਰੀ ਦਿੱਤੀ।ਇਸ ਤਹਿਤ ਉਹਨਾਂ ਨੇ ਵੱਖ – ਵੱਖ ਫਾਇਨੈਨਸ਼ੀਅਲ ਇੰਸਟੀਚਿਊਸ਼ਨਜ਼ ਦੇ ਰੋਲ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।ਇਸ ਦੋਰਾਨ ਹੋਰ ਸਟਾਫ ਮੈ਼ਬਰਾਂ ਤੋਂ ਇਲਾਵਾ ਸ੍ਰੀ ਲਵਪ੍ਰੀਤ ਸਿੰਘ, ਲੈਕਚਰਾਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਹੋਰ ਪੜ੍ਹੋ :- ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾ ਨੂੰ ਜਾਗਰੂਕ ਕਰਨ ਬਾਰੇ ਪਿੰਡ ਮਾਣਕਪੁਰ ਸ਼ਰੀਫ ਵਿਖੇ ਲਗਾਇਆ ਗਿਆ ਕੈਂਪ

English






