ਬੈਕਫਿੰਕੋ ਵਲੋਂ 24 ਜਨਵਰੀ ਨੂੰ ਰੋਸੀਆਣਾ ਪਿੰਡ ‘ਚ ਜਾਗਰੂਕਤਾ ਕੈਂਪ ਦਾ ਆਯੋਜਨ

ਲੁਧਿਆਣਾ, 20 ਜਨਵਰੀ 2025

ਭਲਾਈ ਸਕੀਮਾਂ ਦੇ ਲਾਭ ਪਛੜੇ ਅਤੇ ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਵੱਧ ਤੋਂ ਵੱਧ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ, ਪੰਜਾਬ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ (ਬੈਕਫਿੰਕੋ) ਵਲੋ 24 ਜਨਵਰੀ ਨੂੰ ਰੋਸੀਆਣਾ ਪਿੰਡ ਵਿੱਚ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਚੇਅਰਮੈਨ ਸੰਦੀਪ ਸੈਣੀ ਅਤੇ ਕਾਰਜਕਾਰੀ ਨਿਰਦੇਸ਼ਕ ਸੰਦੀਪ ਹੰਸ ਦੇ ਨਿਰਦੇਸ਼ਾਂ ‘ਤੇ, ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ ਦੇ ਸਹਿਯੋਗ ਨਾਲ ਲਗਾਇਆ ਜਾਣ ਵਾਲਾ ਇਹ ਕੈਂਪ, ਪਛੜੇ ਵਰਗਾਂ, ਘੱਟ ਗਿਣਤੀ ਸਮੂਹਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਵੱਖ-ਵੱਖ ਕਰਜ਼ਾ ਯੋਜਨਾਵਾਂ ‘ਤੇ ਮੁੱਖ ਧਿਆਨ ਕੇਂਦਰਿਤ ਕਰੇਗਾ।