ਬਲਬੀਰ ਸਿੰਘ ਸਿੱਧੂ ਵਲੋਂ ਕੋਵਿਡ-19 ਸਬੰਧੀ ਗ਼ਲਤ ਧਾਰਨਾਵਾਂ ਅਤੇ ਭੇਦ-ਭਾਵ ਨੂੰ ਖਤਮ ਕਰਨ  ਲਈ ਜਾਗਰੂਕਤਾ ਮੁਹਿੰਮ ਦਾ ਆਗਾਜ਼

Balbir Singh Sidhu Launches Awareness Campaign to Remove Stigma & discrimination associated with COVID-19

• ਪੰਜਾਬ ਸਰਕਾਰ ਵਲੋਂ ਯ.ੂਐਨ.ਡੀ.ਪੀ.  ਇੰਡੀਆ ਅਤੇ ਵਿਸ਼ਵ ਸਿਹਤ ਸੰਗਠਨ ਨਾਲ ਰਲਕੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ
• ਕੋਵਿਡ-19 ਸਬੰਧੀ ਕੌਂਸਲਿੰਗ  ਸਮੇਤ ਭਰੋਸੇਯੋਗ ਤੇ ਸਹੀ ਜਾਣਕਾਰੀ ਕੀਤੀ ਜਾਵੇ ਉਪਲਬਧ
• ਮਹਾਂਮਾਰੀ ਵਿਰੁੱਧ ਮੋਹਰਲੀ ਕਤਾਰ ਵਿੱਚ ਲੜਨ ਵਾਲੇ ਕੋਰੋਨਾ ਵਾਰੀਅਰਜ਼ ਪ੍ਰਤੀ ਪ੍ਰਗਟਾਈ ਹਮਦਰਦੀ
• ਵੱਖ ਵੱਖ ਖੋਜਾਂ ਨੇ ਸਪੱਸ਼ਟ ਕੀਤਾ ਕਿ ਮੁੱਢਲੀਆਂ ਸਿਹਤ ਸਾਵਧਾਨੀਆਂ ਰੱਖਣ ਨਾਲ ਇਨਫੈਕਸ਼ਨ ਤੋਂ ਰਿਹਾ ਜਾ ਸਕਦਾ ਹੈ ਦੂਰ : ਡਾ. ਮਨੀਸ਼ਾ ਮੰਡਲ, ਯੂ.ਐਨ.ਡੀ.ਪੀ. ਪੰਜਾਬ
ਚੰਡੀਗੜ•, 4 ਸਤੰਬਰ:
ਕੋਵਿਡ -19 ਦੇ  ਇਸ ਸੰਕਟਕਾਲੀ ਸਮੇਂ ਦੌਰਾਨ  ਜਦੋਂ ਸਿਹਤ ਵਿਭਾਗ ਇਸ ਬਿਮਾਰੀ ਦੇ ਫੈਲਾਅ ਨੂੰ ਕਾਬੂ ਕਰਨ ਦੀ ਤਿਆਰੀ ਵਿਚ ਹੈ, ਵਿਭਾਗ ਨੂੰ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵਿੱਚ ਬਿਮਾਰੀ  ਨੂੰ ਲੈ ਕੇ ਗਲਤ ਧਾਰਨਾਵਾਂ ਅਤੇ ਵਿਤਕਰਾ ਵਧ ਰਿਹਾ ਹੈ, ਜਿਸ ਨੂੰ ਤੁਰੰਤ ਹੱਲ ਕਰਨ ਦੀ ਲੋੜ ਹੈ।  ਇਹ ਜਾਣਕਾਰੀ ਅੱਜ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇਕ  ਆਨਲਾਈਨ ਮੀਟਿੰਗ ਰਾਹੀਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਦਿੱਤੀ।  ਇਸ ਮੀਟਿੰਗ ਵਿੱਚ ਵੱਖ ਵੱਖ ਸ਼੍ਰੇਣੀਆਂ ਦਾ ਸਟਾਫ ਜਿਵੇਂ ਮਾਸ ਮੀਡੀਆ ਅਧਿਕਾਰੀ, ਬਲਾਕ ਐਕਸਟੈਂਸ਼ਨ ਐਜੂਕੇਟਰਜ਼, ਆਸ਼ਾ ਵਰਕਰ  ਅਤੇ ਇਸ ਮੁਹਿੰਮ ਦੇ ਸਬੰਧ ਵਿੱਚ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਸ਼ਾਮਿਲ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ  ਨੇ ਕਿਹਾ  ਕਿ ਇਹ ਮੁਹਿੰਮ ਸਿਹਤ ਵਿਭਾਗ ਪੰਜਾਬ ਵੱਲੋਂ ਯੂ.ਐਨ.ਡੀ.ਪੀ ਇੰਡੀਆ ਅਤੇ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਸਾਰੇ ਪਾਜ਼ੇਟਿਵ ਮਰੀਜ਼ਾਂ ਨੂੰ ਅਫ਼ਵਾਹਾਂ ਅਤੇ ਗ਼ਲਤ ਪ੍ਰਚਾਰ ਤੋਂ ਬਚਾਉਣ ਲਈ ਕੌਂਸਲਿੰਗ ਦੇ ਨਾਲ ਨਾਲ ਕੋਰੋਨਾ ਸਬੰਧੀ ਭਰੋਸੇਯੋਗ ਤੇ ਸਹੀ ਜਾਣਕਾਰੀ  ਮੁਹੱਈਆ ਕਰਵਾਉਣ ਦੀ ਬੜੀ ਲੋੜ ਹੈ। ਉਨ•ਾਂ ਕਿਹਾ ਕਿ ਇਹ ਮੁਹਿੰਮ ਕੋਵਿਡ-19 ਅਤੇ ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮਦਦਗਾਰ ਸਾਬਤ ਹੋਵੇਗੀ।
ਮੰਤਰੀ ਨੇ  ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਅਤੇ ਸਰਕਾਰ ਵੱਲੋਂ ਅਜਿਹੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਮਹਾਂਮਾਰੀ  ਵਿਰੁੱਧ ਮੋਹਰਲੀ ਕਤਾਰ ਵਿੱਚ ਲੜਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਕੋਰੋਨਾ ਯੋਧਿਆਂ ਪ੍ਰਤੀ ਹਮਦਰਦੀ ਵੀ ਜ਼ਾਹਰ ਕੀਤੀ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਅਤੇ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ।
ਇਸ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਯੂ.ਐਨ.ਡੀ.ਪੀ. ਇੰਡੀਆ ਦੇ ਸਟੇਟ ਪ੍ਰਾਜੈਕਟ ਅਫਸਰ (ਐਸ.ਪੀ. ਓ) ਡਾ. ਮਨੀਸ਼ਾ ਮੰਡਲ ਨੇ ਦੱਸਿਆ ਕਿ ਜਦੋਂ ਤੋਂ ਇਸ ਬਿਮਾਰੀ ਨੂੰ ਮਹਾਂਮਾਰੀ ਦੀ ਐਲਾਨਿਆ ਗਿਆ ਸੀ ਅਤੇ ਬਹੁਤ ਹੀ ਭਿਆਨਕ ਲਾਗ ਦੀ ਬਿਮਾਰੀ ਪਾਇਆ ਗਿਆ ਸੀ ਉਦੋਂ ਤੋਂ ਹੀ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਕਈ ਪਰਹੇਜ਼ ਤੇ ਸਾਵਧਾਨੀਆਂ  ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ।  ਵੱਖ-ਵੱਖ ਖੋਜਾਂ ਨੇ ਸਾਬਤ ਕਰ ਦਿੱਤਾ ਕਿ ਮੁੱਢਲੀਆਂ ਸਾਵਧਾਨੀਆਂ ਵਰਤਣਾ ਜਿਵੇਂ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾਂ ਅਤੇ ਸਮਾਜਕ ਦੂਰੀ ਬਣਾਈ ਰੱਖਣਾ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਕਾਫ਼ੀ ਪ੍ਰਭਾਵਸ਼ਾਲੀ  ਹਨ। ਪਰ ਕੋਵਿਡ -19 ਦੇ ਕਾਰਨ ਹੋਰਨਾਂ ਦੇਸ਼ਾਂ ਚ ਹੋਈਆਂ ਮੌਤਾਂ ਦੀ ਗਿਣਤੀ ਨੂੰ ਵੇਖ ਕੇ ਲੋਕ ਘਬਰਾ ਗਏ ਅਤੇ ਇੱਕ ਡਰ ਪੈਦਾ ਹੋ ਗਿਆ। ਲੋਕਾਂ ਦੇ ਮਨ ਵਿਚ ਉਪਜਿਆ ਇਹ ਸਹਿਮ ਇਸ ਬਿਮਾਰੀ ਨਾਲ ਨਜਿੱਠਣ ਵਿਚ ਇਕ ਅੜਿੱਕਾ ਹੈ।
ਉਨ•ਾਂ ਕਿਹਾ ਕਿ ਗਿਆਨ ਦੀ ਘਾਟ ਕਰਕੇ ਇਸ ਖੇਤਰ ਵਿੱਚ ਬਹੁਤ ਸਾਰੀ ਗਲਤ ਜਾਣਕਾਰੀ  ਸਾਹਮਣੇ ਆ ਰਹੀ ਹੈ। ਲੋਕਾਂ ਦੇ ਮਨਾਂ ਵਿਚੋਂ  ਬਿਮਾਰੀ ਸਬੰਧੀ ਅਫਵਾਹਾਂ, ਡਰ ਤੇ ਗਲਤ ਧਾਰਨਾਵਾਂ ਨੂੰ ਖਤਮ ਕਰਨ ਲਈ ਹੀ ਅਜਿਹੀ ਜਾਗਰੂਕਤਾ ਮੁਹਿੰਮ ਦੀ ਲੋੜ ਸੀ।
ਨੈਸ਼ਨਲ ਪ੍ਰੋਫੈਸ਼ਨਲ ਅਫਸਰ , ਮਾਨਸਿਕ ਸਿਹਤ ਅਤੇ ਡਰੱਗ ਅਬਿਊਜ਼, ਵਿਸ਼ਵ ਸਿਹਤ ਸੰਗਠਨ ਇੰਡੀਆ ਡਾ. ਅਤਰੇਆ ਗੰਗੁਲੀ ਅਤੇ ਨੈਸ਼ਨਲ ਪ੍ਰੋਗਰਾਮ ਮੈਨੇਜਰ (ਸਿਹਤ ਤੇ ਗਵਰਨੈਂਸ ਯੂਨਿਟ, ਯੂ.ਐਨ.ਡੀ.ਪੀ ਇੰਡੀਆ) ਡਾ: ਚਿਰੰਜੀਵ ਭੱਟਾਚਾਰੀਆ ਨੇ ਇਸ ਸਮੇਂ ਰੋਗ ਦੇ ਫੈਲਾਅ  ਨੂੰ ਕਾਬੂ ਕਰਨ ਲਈ ਕੋਵਿਡ ਸਬੰਧੀ  ਢੁਕਵੇਂ ਵਿਵਹਾਰ ਦੀ ਸਾਵਧਾਨੀਆਂ ਜਿਵੇਂ ਕਿ ਦੂਰੋਂ ਨਮਸਕਾਰ ਕਰਨਾ, ਹਰ ਸਮੇਂ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਆਪਣੀਆਂ ਅੱਖਾਂ-ਨੱਕ ਅਤੇ ਮੂੰਹ   ਨੂੰ ਛੂਹਣ ਤੋਂ ਬਚਣਾ , ਬੇਲੋੜੀ ਯਾਤਰਾ ਤੋਂ ਪਰਹੇਜ਼ ਕਰਨ  ਨੂੰ ਅਪਣਾਉਣ  ‘ਤੇ ਜ਼ੋਰ ਦਿੱਤਾ । ਉਨ•ਾਂ ਸਟਾਫ ਨੂੰ ਪਾਜ਼ੇਟਿਵ ਵਿਅਕਤੀਆਂ, ਉਨ•ਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਨ•ਾਂ ਦੇ ਗੁਆਂਢੀਆਂ ਨੂੰ ਵੀ ਇਸ ਬਿਮਾਰੀ ਨਾਲ ਸਬੰਧਤ ਗ਼ਲਤ ਧਾਰਨਾਵਾਂ ਨੂੰ ਖਤਮ ਕਰਨ ਦੀ ਸਲਾਹ ਦਿੱਤੀ।
ਸਿਹਤ ਵਿਭਾਗ  ਦੇ ਡਾਇਰੈਕਟਰ  ਡਾ.ਅਰਵਿੰਦਰ  ਸਿੰਘ ਗਿੱਲ ਨੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਸਿਹਤ ਵਿਭਾਗ ਦੇ ਮਾਸ ਸਿੱਖਿਆ ਅਤੇ ਮੀਡੀਆ ਵਿੰਗ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ•ਾਂ ਇਹ ਵੀ ਕਿਹਾ ਕਿ ਇਸ ਵਿੰਗ ਦੇ ਕਰਮਚਾਰੀ ਪਹਿਲਾਂ ਤੋਂ ਹੀ ਲੋਕਾਂ ਨੂੰ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਦੀ ਪਾਲਣਾ ਕਰਨ ਅਤੇ ਜਾਗਰੂਕ ਕਰਨ ਵਿਚ ਵਧੀਆ ਕੰਮ ਕਰ ਰਹੇ ਹਨ ਅਤੇ ਇਸ ਨਵੀਂ ਮੁਹਿੰਮ ਰਾਹੀਂ ਇਸ ਬਿਮਾਰੀ  ਸਬੰਧੀ ਬਣਾਈਆਂ ਜਾ ਰਹੀਆਂ ਗਲਤ ਧਾਰਨਾਵਾਂ ਅਤੇ ਵਿਤਕਰੇ ਨੂੰ ਖਤਮ ਕਰਨ ਦੀ ਆਸ ਕੀਤੀ ਜਾਂਦੀ ਹੈ ਅਤੇ ਉਨ•ਾਂ ਨੂੰ ‘ਟੂਗੈਦਰ ਵਿੱਦ ਕੋਵੀਡ’ ਦੇ ਨਾਅਰੇ ਨੂੰ ਫੈਲਾਉਣਾ ਚਾਹੀਦਾ ਹੈ।