ਆਪ ਵਿਧਾਇਕ ਅਤੇ ਮੰਤਰੀ ਨੇ ਸਸਰਾਲੀ ਅਤੇ ਬਾਕੀ ਪਿੰਡਾਂ ਵਿੱਚ ਹੋਏ ਨੁਕਸਾਨ ਦੀ ਨਹੀਂ ਦਿੱਤੀ ਪ੍ਰਧਾਨ ਮੰਤਰੀ ਨੂੰ ਕੋਈ ਜਾਣਕਾਰੀ !
ਲੁਧਿਆਣਾ, 10 ਸਤੰਬਰ 2025
ਬੀਤੇ ਦਿਨ੍ਹੀਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਦੌਰਾਨ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਪਠਾਨਕੋਟ ਵਿਖੇ ਪ੍ਰਧਾਨਮੰਤਰੀ ਨਾਲ ਮੁਲਾਕਾਤ ਕੀਤੀ। ਬੱਲੀਏਵਾਲ ਨੇ ਹੜ੍ਹਾਂ ਕਰਕੇ ਹਲਕੇ ਸਾਹਨੇਵਾਲ ਦੇ ਪਿੰਡਾਂ ਦੇ ਹੋਏ ਨੁਕਸਾਨ ਦੀ ਪੂਰੀ ਜਾਣਕਾਰੀ ਪ੍ਰਧਾਨ ਮੰਤਰੀ ਨੂੰ ਦਿੱਤੀ।
ਉਹਨਾਂ ਨੇ ਦੱਸਿਆ ਕਿ ਹੜ੍ਹ ਦੇ ਕਾਰਨ ਇਕੱਲੀਆਂ ਫਸਲਾਂ ਦਾ ਨੁਕਸਾਨ ਨਹੀਂ ਹੋਇਆ ਸਗੋਂ ਉਹਨਾਂ ਦੇ ਹਲਕੇ ਦੀ ਤਕਰੀਬਨ 450 ਏਕੜ ਜ਼ਮੀਨ ਵੀ ਸਤਲੁਜ ਦਰਿਆ ਵਿੱਚ ਰੁੜ ਗਈ ਹੈ। ਕਈ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਹੈ ।ਬੱਲੀਏਵਾਲ ਨੇ ਦੱਸਿਆ ਕਿ ਇਸ ਸਾਰੇ ਦਾ ਮੁੱਖ ਕਾਰਨ ਹਲਕੇ ਵਿੱਚ ਹੋਈ ਨਜਾਇਜ਼ ਮਾਈਨਿੰਗ ਹੈ ਜਿਸ ਨੇ ਹਲਕੇ ਦੇ ਪਿੰਡਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਬੱਲੀਏਵਾਲ ਨੂੰ ਇਸ ਦੀ ਪੂਰੀ ਡਿਟੇਲ ਰਿਪੋਰਟ ਬਣਾ ਕੇ ਭੇਜਣ ਲਈ ਵੀ ਕਿਹਾ ਹੈ । ਬੱਲੀਏਵਾਲ ਨੇ ਅੱਗੇ ਦੱਸਿਆ ਕਿ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਅਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਹਲਕਾ ਸਾਹਨੇਵਾਲ ਸੰਬੰਧੀ ਪ੍ਰਧਾਨ ਮੰਤਰੀ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਇਹ ਹਲਕੇ ਦੀ ਨੁਮਾਇੰਦਗੀ ਕਰਦੇ ਮੰਤਰੀ ਦਾ ਹਲਕਾ ਨਿਵਾਸੀਆਂ ਦੇ ਨਾਲ ਬਹੁਤ ਵੱਡਾ ਧੋਖਾ ਹੈ। ਬੱਲੀਏਵਾਲ ਨੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਜੀ ਦਾ ਪੰਜਾਬ ਨੂੰ ਮੋਦੀ ਜੀ ਦਾ ਹੜ੍ਹ ਕਾਰਨ ਹੋਏ ਨੁਕਸਾਨ ਤੇ 1600 ਕਰੋੜ ਦਾ ਵਿਸ਼ੇਸ਼ ਪੈਕੇਜ ਤੇ 12000 ਕਰੋੜ ਦਾ ਐੱਸਡੀਆਰਐੱਫ ਫੰਡ ਦੇਣ ਦਾ ਪੈਕੇਜ ਦੇਣ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ। ਬੱਲੀਏਵਾਲ ਨੇ ਉਮੀਦ ਕੀਤੀ ਕਿ ਇਹ ਪੈਸਾ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇਗਾ ਤੇ ਜਿਹੜਾ ਨੁਕਸਾਨ ਸਾਡੇ ਲੋਕਾਂ ਦਾ ਹੋਇਆ ਉਸ ਦੀ ਕੁਝ ਕੁ ਭਰਪਾਈ ਇਸ ਪੈਸੇ ਨਾਲ ਹੋ ਸਕੇਗੀ ।

English






