ਬੱਲੂਆਣਾ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਪਿੰਡ ਆਲਮਗੜ ਵਿਖੇ ਜਨ ਸੁਣਵਾਈ ਕੀਤੀ

ਫਾਜਿਲਕਾ/ਬੱਲੂਆਣਾ 27 ਅਗਸਤ :-  

 

ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਪਿੰਡ ਆਲਮਗੜ ਵਿਖੇ ਜਨ ਸੁਣਵਾਈ ਕੀਤੀ। ਇਸ ਮੌਕੇ ਪਿੰਡ ਵਾਸੀਆਂ ਦੀਆ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਇਸ ਨਾਲ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।

ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਮੁੱਖ ਮੰਤਰੀ  ਸ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਵਿੱਚ ਵਾਧੇ ਲਈ ਆਮ ਆਦਮੀ  ਕਲੀਨਿਕ ਖੋਲ੍ਹੇ ਜਾ ਰਹੇ ਹਨ ਅਤੇ ਬੱਲੂਆਣਾ ਹਲਕੇ ਵਿੱਚ ਅਜਿਹੇ ਦੋ ਆਮ ਆਦਮੀ ਕਲੀਨਿਕ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ।

ਇਸ ਮੌਕੇ ਸ.ਸਰਜੀਤ ਸਿੰਘ, ਸ੍ਰੀ ਬੇਗਚੰਦ, ਅਮਰਜੀਤ ਸਿੰਘ, ਹਰਮੀਤ ਸਿੰਘ, ਸਰਪੰਚ ਜਗਦੀਸ਼, ਧਰਮਵੀਰ ਗੌਦਾਰਾ, ਮਿੰਕੂ ਸਰਪੰਚ ਕੁੰਡਲ,ਗੋਰਵ ਸਰਪੰਚ ਆਜ਼ਮਵਾਲਾ, ਰੂਬੀ ਕਾਠਪਾਲ ਜੀ, ਵਰਿੰਦਰ ਕੁਮਾਰ ਬੀਡੀਪੀਓ ਖੂਈਆਂ ਸਰਵਰ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।

 

ਹੋਰ ਪੜ੍ਹੋ :-  ਕਾਰਪੋਰੇਸਨ ਪਠਾਨਕੋਟ ਵੱਲੋਂ ਪ੍ਰਾਪਰਟੀਜ ਟੈਕਸ ਜਮ੍ਹਾਂ ਕਰਵਾਉਂਣ ਲਈ ਵਿਸੇਸ ਕੈਂਪ ਅੱਜ ਤੋਂ -ਕਮਿਸਨਰ ਨਗਰ ਨਿਗਮ