ਬੀਈਈ ਅਤੇ ਪੇਡਾ ਨੇ ਐਨਰਜੀ ਕੰਜਰਵੇਸਨ ਬਿਲਡਿੰਗ ਕੋਡ-2017 ‘ਤੇ ਦੋ ਰੋਜ਼ਾ ਵੈਬਿਨਾਰ ਦਾ ਕੀਤਾ ਆਯੋਜਨ

news makhani
ਚੰਡੀਗੜ/ਐਸ.ਏ.ਐਸ.ਨਗਰ, 18 ਦਸੰਬਰ:
ਐਨਰਜੀ ਕੰਜਰਵੇਸਨ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਦੇ ਲਾਗੂਕਰਨ ਲਈ, ਬਿਊਰੋ ਆਫ ਐਨਰਜੀ ਐਫੀਸੈਂਸੀ (ਬੀ.ਈ.ਈ.) ਵਲੋਂ ਸਟੇਟ ਡੇਜ਼ੀਨੇਟਿਡ ਅਥਾਰਟੀ ਪੰਜਾਬ ਦੇ ਸਹਿਯੋਗ ਨਾਲ ਈ.ਸੀ.ਬੀ.ਸੀ ਸੈੱਲ ਬਣਾਉਣ ਲਈ ਈਲਾ ਗ੍ਰੀਨ ਬਿਲਡਿੰਗਜ ਅਤੇ ਇੰਫਰਾਸਟ੍ਰੱਕਚਰ ਕੰਨਸਲਟੈਂਟ ਪ੍ਰਾਈਵੇਟ ਲਿਮਟਿਡ ਨੂੰ ਨਿਯੁਕਤ ਕੀਤਾ ਗਿਆ ਹੈ। ਈਸੀਬੀਸੀ ਵਿਚ ਐਨਰਜੀ ਸਿਮੂਲੇਸਨ ਸਿਖਲਾਈ ਲਈ, 17- 18 ਦਸੰਬਰ 2020 ਨੂੰ ਡਿਜੀਟਲ ਪਲੇਟਫਾਰਮ ਜਰੀਏ ਇਕ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਜਾਣਕਾਰੀ ਪੇਡਾ ਦੇ ਇਕ ਬੁਲਾਰੇ ਨੇ ਦਿੱਤੀ।
ਇਸ ਸਿਖਲਾਈ ਪ੍ਰੋਗਰਾਮ ਦੀ ਸੁਰੂਆਤ ਮੁੱਖ ਮਹਿਮਾਨ ਅਤੇ ਵਿਸੇਸ ਮਹਿਮਾਨ ਦੇ ਡਿਜੀਟਲ ਤੌਰ ‘ਤੇ ਸਵਾਗਤ ਨਾਲ ਹੋਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸਥਾਨਕ ਸਰਕਾਰਾਂ ਵਿਭਾਗ, ਚੰਡੀਗੜ ਦੇ ਸੀਨੀਅਰ ਟਾਊਨ ਪਲੈਨਰ ਸ੍ਰੀ ਮਾਨਵ ਜੈਨ ਅਤੇ ਵਿਸੇਸ ਮਹਿਮਾਨ ਸ. ਪਰਮਜੀਤ ਸਿੰਘ ਸੀਨੀਅਰ ਮੈਨੇਜਰ ਈ.ਸੀ., ਪੇਡਾ, ਚੰਡੀਗੜ ਸਨ। ਇਸ ਪ੍ਰੋਗਰਾਮ ਵਿੱਚ ਨਗਰ ਨਿਗਮ, ਇੰਪਰੂਵਮੈਂਟ ਟਰੱਸਟ ਤੋਂ ਪ੍ਰੈਕਟਿਸਿੰਗ ਆਰਕੀਟੈਕਟਸ ਤੇ ਇੰਜੀਨੀਅਰ ਅਤੇ ਹੋਰ ਭਾਈਵਾਲ ਸਾਮਲ ਹੋਏ। ਪ੍ਰੋਗਰਾਮ ਵਿਚ 100 ਤੋਂ ਵੱਧ ਭਾਈਵਾਲਾਂ ਨੇ ਹਿੱਸਾ ਲਿਆ।
ਮਾਸਟਰ ਟ੍ਰੇਨਰ ਸ੍ਰੀ ਆਸੂ ਗੁਪਤਾ ਨੇ ਈ.ਸੀ.ਬੀ.ਸੀ. 2017 ਬਾਰੇ ਐਨਰਜੀ ਸਿਮੂਲੇਸਨ ਸਾੱਫਟਵੇਅਰ ਦੇ ਵਿਸਥਾਰਤ ਮਾਪਦੰਡਾਂ ਬਾਰੇ ਗੱਲ ਕੀਤੀ। ਉਹਨਾਂ ਦੱਸਿਆ ਕਿ ਗਰਮੀ ਨੂੰ ਬਿਲਡਿੰਗ ਇੰਨਵੈਲਪ ਨਾਲ ਘਟਾਇਆ ਜਾ ਸਕਦਾ ਹੈ ਅਤੇ ਇਕ ਇਮਾਰਤ ਵਿਚ ਖ਼ਪਤ ਨੂੰ ਪੈਸਿਵ ਉਪਾਵਾਂ ਨਾਲ ਘੱਟ ਕੀਤਾ ਜਾ ਸਕਦਾ ਹੈ।
ਸ੍ਰੀ ਕੁਸਾਗੜ ਜੁਨੇਜਾ ਨੇ ਹੀਟਿੰਗ, ਵੈਂਟੀਲੇਸ਼ਨ ਅਤੇ ਏਅਰਕੰਡੀਸਨਿੰਗ (ਐਚਵੀਏਸੀ) ਦੀਆਂ ਬੁਨਿਆਦੀ ਗੱਲਾਂ ਅਤੇ ਵੱਖ-ਵੱਖ ਐਚਵੀਏਸੀ ਤਕਨਾਲੋਜੀਆਂ ਜਿਵੇਂ ਕਿ ਸਪਲਿਟ ਸਿਸਟਮ, ਏਅਰ-ਕੂਲਡ ਚਿਲਰ ਅਤੇ ਵਾਟਰ ਕੂਲਡ ਚਿਲਰ ਬਾਰੇ ਚਰਚਾ ਕੀਤੀ।