ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਭਰਨ ਲਈ ਸੁਰੱਖਿਆ ਦੇ ਵਿਸਤ੍ਰਿਤ ਪ੍ਰਬੰਧ ਕੀਤੇ
ਮੋਹਾਲੀ, 27 ਸਤੰਬਰ 2021
ਤਿੰਨ ਵਿਵਾਦਤ ਖੇਤੀ ਕਾਨੂੰਨਾਂ ਦੀ ਪਹਿਲੀ ਵਰ੍ਹੇਗੰਢ ਮੌਕੇ ‘ਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੱਲੋਂ 10 ਘੰਟੇ ਦਾ ਭਾਰਤ ਬੰਦ ਐਸਏਐਸ ਨਗਰ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਰਿਹਾ।
ਭਾਰਤ ਬੰਦ ਦੀ ਸਫਲਤਾ ਉੱਤੇ ਕਿਸਾਨਾਂ ਨੂੰ ਵਧਾਈ : ਆਪ
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਹਸਪਤਾਲ, ਮੈਡੀਕਲ ਸਟੋਰਾਂ, ਰਾਹਤ ਅਤੇ ਬਚਾਅ ਕਾਰਜਾਂ ਅਤੇ ਐਮਰਜੈਂਸੀ ਵਿੱਚ ਸ਼ਾਮਲ ਲੋਕਾਂ ਸਮੇਤ ਸਾਰੀਆਂ ਐਮਰਜੈਂਸੀ ਸੰਸਥਾਵਾਂ ਅਤੇ ਜ਼ਰੂਰੀ ਸੇਵਾਵਾਂ ਹੜਤਾਲ ਦੌਰਾਨ ਖੁੱਲੀਆਂ ਰਹੀਆਂ, ਕਿਉਂਕਿ ਸੰਯੁਕਤ ਕਿਸਾਨ ਵੱਲੋਂ ਇਸ ਦੀ ਛੋਟ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਕਿਸਾਨ ਸਵੇਰ ਤੋਂ ਹੀ ਰਾਜ ਮਾਰਗਾਂ ਅਤੇ ਹੋਰ ਮੁੱਖ ਸੜਕਾਂ ਤੇ ਇਕੱਠੇ ਹੋਏ ਅਤੇ ਪੂਰੇ ਜ਼ਿਲ੍ਹੇ ਵਿੱਚ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ।

English






