ਚੰਡੀਗੜ੍ਹ : 4 ਜੁਲਾਈ 2021 ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਚਾਰ ਵੱਖ ਵੱਖ ਵਿਭਾਗਾਂ ਦੇ ਕੋਆਰਡੀਨੇਟਰ ਅਤੇ ਇਕ ਪ੍ਰਕੋਸ਼ਠ ਦੇ ਕਨਵੀਨਰ ਨਿਯੁਕਤ ਕੀਤੇ ਹਨ। ਉਪਰੋਕਤ ਜਾਣਕਾਰੀ ਦਿੰਦਿਆਂ ਸੂਬਾ ਦਫਤਰ ਸਕੱਤਰ ਦੀਪਕ ਮਲਹੋਤਰਾ ਨੇ ਦਸਿਆ ਕੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਸੀ. ਐਲ. ਗੁਪਤਾ ਨੂੰ ਪਾਰਟੀ ਮੈਗਜ਼ੀਨ ਅਤੇ ਪ੍ਰਕਾਸ਼ਨ ਵਿਭਾਗ, ਹਰਿੰਦਰ ਸਿੰਘ ਸਲੈਚ ਨੂੰ ਵਿਦੇਸ਼ੀ ਸਬੰਧ ਵਿਭਾਗ, ਅਭਿਸ਼ੇਕ ਸ਼ਰਮਾ ਨੂੰ ਨਮਾਮੀ ਸੁਖਣਾ, ਗੌਤਮ ਮਿੱਤਲ ਨੂੰ ਅਧਿਕਸ਼ੀਆਂ ਦਫਤਰ ਮਾਈਗ੍ਰੇਸ਼ਨ ਅਤੇ ਪ੍ਰੋਗਰਾਮ ਵਿਭਾਗ ਅਤੇ ਪ੍ਰੋ. ਐਸ. ਸੀ. ਗੁਪਤਾ ਨੂੰ ਅਧਿਆਪਕਾ ਦੇ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ ।
ਇਸ ਮੌਕੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕੇ ਸਾਰੇ ਨਵੇਂ ਨਿਯੁਕਤ ਅਹੁਦੇਦਾਰ ਪਾਰਟੀ ਦੇ ਸੀਨੀਅਰ ਵਰਕਰ ਹਨ ਅਤੇ ਪਾਰਟੀ ਨੂੰ ਉਨ੍ਹਾਂ ਦੇ ਤਜੁਰਬੇ ਦਾ ਲਾਭ ਮਿਲੇਗਾ। ਉਨ੍ਹਾਂ ਦੀ ਨਿਯੁਕਤੀ ਨਾਲ ਵਰਕਰਾਂ ਨੂੰ ਪਾਰਟੀ ਵਿਚ ਕੰਮ ਕਰਨ ਦੇ ਵਧੇਰੇ ਮੌਕੇ ਮਿਲਣਗੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਨਵੇਂ ਆਯਾਮ ਮਿਲਣਗੇ। ਉਨਾਂ ਨੇ ਆਸ ਪ੍ਰਗਟ ਕੀਤੀ ਕੇ ਸਾਰੇ ਨਵੇਂ ਨਿਯੁਕਤ ਅਹੁਦੇਦਾਰ ਪਾਰਟੀ ਵਲੋਂ ਦਿਤੀ ਗਈ ਜਿੰਮੇਵਾਰੀ ਨੂੰ ਚੰਗੀ ਤਰਾਂ ਨਿਭਾਉਣਗੇ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤਕ ਲੈ ਕੇ ਜਾਣਗੇ।

English






