ਜ਼ਿਲ੍ਹਾ ਐਸਏਐਸ ਨਗਰ ਵਿਚ ਬਲਾਕ ਪੱਧਰ ਦੀਆਂ ਖੇਡਾਂ ਇਕ ਸਤੰਬਰ ਤੋਂ ਸ਼ੁਰੂ : ਜ਼ਿਲ੍ਹਾ ਖੇਡ ਅਫਸਰ

news makahni
news makhani
ਬਲਾਕ ਪੱਧਰ ਦੀਆਂ ਖੇਡਾਂ ਦੇ ਵੇਰਵੇ ਜਾਰੀ 
ਐਸ ਏ ਐਸ ਨਗਰ, 30 ਅਗਸਤ :- 
ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2022 ਦੌਰਾਨ ਜਿਲਾ ਐਸਏਐਸ ਨਗਰ ਦੇ ਬਲਾਕਾਂ ਵਿੱਚ 1ਸਤੰਬਰ ਤੋਂ ਖੇਡਾਂ ਆਰੰਭ ਹੋ ਰਹੀਆਂ ਹਨ l ਇਹਨਾਂ ਖੇਡਾਂ ਦੇ ਪੂਰਨ ਵੇਰਵੇ ਲਈ ਖਿਡਾਰੀ ਵਿਭਾਗ ਦੀ www.punjabkhedmela2022.in ਤੇ ਜਾ ਕੇ ਜਾਣਕਾਰੀ ਲੈਕੇ ਸਕਦੇ ਹਨ l
ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਗੁਰਦੀਪ ਕੌਰ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਮਾਜਰੀ ਦੀਆਂ ਖੇਡਾਂ1 ਤੋਂ 4 ਸਤੰਬਰ 2022 ਨੂੰ ਐਮ਼ਸੀ਼ ਸਟੇਡੀਅਮ ਕੁਰਾਲੀ ਵਿਖੇ ਅਤੇ ਕਬੱਡੀ ਖਾਲਸਾ ਸਕੂਲ ਕੁਰਾਲੀ ਵਿਖੇ ਕਰਵਾਈ ਜਾਵੇਗੀ । ਬਲਾਕ ਖਰੜ ਦੀਆਂ ਖੇਡਾਂ ਉਕਤ ਮਿਤੀਆਂ ਨੂੰ ਸ਼ਹੀਦ ਕਾਂਸ਼ੀ ਰਾਮ ਫਿਜੀਕਲ ਕਾਲਜ ਭਾਗੋਮਾਜਰਾ ਅਤੇ ਫੁੱਟਬਾਲ ਦੇ ਮੁਕਾਬਲੇ ਐਮ਼ਸੀ਼ ਸਟੇਡੀਅਮ ਖਰੜ ਵਿਖੇ ਕਰਵਾਏ ਜਾਣਗੇ। ਬਲਾਕ ਡੇਰਾਬਸੀ ਵਿੱਚ ਫੁੱਟਬਾਲ, ਅਥਲੈਟਿਕਸ ਅਤੇ ਵਾਲੀਬਾਲ ਦੇ ਖੇਡ ਮੁਕਾਬਲੇ ਸਰਕਾਰੀ ਕਾਲਜ ਡੇਰਾਬਸੀ ਅਤੇ ਖੋ-ਖੋ, ਕਬੱਡੀ ਅਤੇ ਰੱਸਾਕਸੀ ਦੇ ਖੇਡ ਮੁਕਾਬਲੇ ਸਸਸਸ ਲਾਲੜੂ (ਲੜਕੇ) ਵਿਖੇ ਕਰਵਾਏ ਜਾਣਗੇ ਇਸ ਦੌਰਾਨ ਮਿਤੀ 1 ਤੋਂ 2 ਸਤੰਬਰ 2022 ਨੂੰ 14,17 ਅਤੇ 21 ਉਮਰ ਵਰਗ ਦੀਆਂ ਖੇਡਾਂ ਹੋਣਗੀਆਂ ਅਤੇ 3 ਤੋਂ 4 ਸਤੰਬਰ 2022 ਨੂੰ 21 ਤੋਂ 40, 41 ਤੋੋਂ 50 ਸਾਲ ਅਤੇ 50 ਸਾਲ ਤੋੋਂ ਵੱਧ ਉਮਰ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ ਟੀਮਾਂ ਜਿਆਦਾ ਹੋੋਣ ਕਰਕੇ ਜੇਕਰ ਮਿਤੀ : 04-09-22 ਨੂੰ ਮੁਕਾਬਲੇ ਹੋੋਣ ਤੋੋਂ ਰਹਿ ਜਾਂਦੇ ਹਨ ਤਾਂ ਉਹ ਅਗਲੇ ਦਿਨ ਕਰਵਾਏ ਜਾਣਗੇ । ਇਸਦੇ ਨਾਲ ਹੀ ਮੋਹਾਲੀ ਕਾਰਪੋੋਰੇਸ਼ਨ ਦੇ ਖੇਡ ਮੁਕਾਬਲੇ ਖੇਡ ਭਵਨ ਸੈਕਟਰ 63 ਅਤੇ 78 ਵਿਖੇ 5 ਤੋੋਂ 07 ਸਤੰਬਰ 2022 ਨੂੰ ਕਰਵਾਏ ਜਾਣਗੇ।