ਬਲੱਡ ਕੈਂਸਰ ਦੇ ਮਰੀਜ਼ਾਂ ਦਾ ਬੋਨ ਮੈਰੋ ਟਰਾਂਸਪਲਾਂਟ ਤੋਂ ਬਚਾਅ ਸੰਭਵ : ਡਾ. ਅਜੈ ਸ਼ਰਮਾ

ਪਾਰਸ ਹਸਪਤਾਲ ਪਹਿਲਾ ਅਜਿਹਾ ਹਸਪਤਾਲ ਜਿੱਥੇ ਐਲੋਜੇਨਿਕ ਅਤੇ ਆਟੋਲਾਗਸ ਬੋਨ ਮੈਰੋ ਟਰਾਂਸਪਲਾਂਟ ਉਪਲਬਧ: ਡਾ. ਰਾਜਨ ਸਾਹੂ
ਥੈਲੇਸੀਮਿਆ, ਅਪਲਾਸਟਿਕ, ਅਨੀਮਿਆ, ਅਕਯੂਟ ਲਯੁਕੇਮਿਆ ਦੇ ਮਰੀਜ਼ਾਂ ਦੇ ਲਈ ਵੀ ਬੀਐਮਟੀ ਬਣੀ ਸਹਾਇਕ : ਡਾ. ਰਾਜੇਸ਼ਵਰ ਸਿੰਘ
ਚੰਡੀਗੜ, 12 ਅਕਤੂਬਰ- ਬਲੱਡ ਕੈਂਸਰ ਦੇ ਅਜਿਹੇ ਮਰੀਜ਼ ਜਿਨਾਂ ਨੂੰ ਕੀਮੋਥੈਰੇਪੀ ਦਵਾਈਆਂ ਨਾਲ ਆਰਾਮ ਨਹੀਂ ਮਿਲਦਾ, ਉਨਾਂ ਲਈ ਬੋਨ ਮੈਰੋ ਟਰਾਂਸਪਲਾਂਟ (ਬੀਐਮਟੀ) ਹੀ ਇਕਲੌਤਾ ਇਲਾਜ ਹੈ, ਜਿਸਦੇ ਨਤੀਜੇ ਵੱਜੋਂ ਅਜਿਹੇ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਥੈਲੇਸੀਮਿਆ ਦੇ ਮਰੀਜ਼ ਭਾਰਤ ਵਿਚ ਬੀਐਮਟੀ ਇਲਾਜ ਨੂੰ ਵੀ ਪਹਿਲ ਦਿੰਦੇ ਹਨ, ਜਿੱਥੇ ਹਰ ਸਾਲ 10000 ਲੋਕ ਇਸ ਬੀਮਾਰੀ ਤੋਂ ਪੀੜਤ ਹੁੰਦੇ ਹਨ। ਇਹ ਗੱਲ ਪਾਰਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਬਲੱਡ ਕੈਂਸਰ ਅਤੇ ਬੋਨ ਮੈਰੋ ਟਰਾਂਸਪਲਾਂਟ ’ਤੇ ਜਾਗਰੂਕਤਾ ਅਭਿਆਨ ਦੇ ਦੌਰਾਨ ਕਹੀ।
ਉਤਰੀ ਭਾਰਤ ਵਿਚ ਬਲੱਡ ਕੈਂਸਰ ਅਤੇ ਬੋਨ ਮੈਰੋ ਟਰਾਂਸਪਲਾਂਟ ਰਾਹੀਂ ਇਲਾਜ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਾਰਸ ਹਸਪਤਾਲ ਪੰਚਕੂਲਾ ਦੇ ਡਾਕਟਰਾਂ ਦੀ ਟੀਮ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਹੈਮਾਟੋਲੋਜੀ ਦੇ ਮੁੱਖੀ ਅਤੇ ਡਾਇਰੈਕਟਰ ਡਾ. (ਬਰਿਗੇਡੀਅਰ) ਅਜੇ ਸ਼ਰਮਾ, ਮੈਡੀਕਲ ਐਨਕੋਲੋਜੀ ਦੇ ਡਾਇਰੈਕਟਰ ਡਾ. (ਬਰਿਗੇਡੀਅਰ) ਰਾਜੇਸ਼ਵਰ ਸਿੰਘ, ਨਿਯੂਕਿਲਰ ਮੈਡੀਸਨ ਦੇ ਐਸੋਸਿਏਟ ਡਾਇਰੈਕਟਰ ਡਾ. ਅਨੁਪਮ ਗਾਬਾ, ਮੈਡੀਕਲ ਐਨਕੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਚਿਤਰੇਸ਼ ਅਗਰਵਾਲ, ਸਰਜੀਕਲ ਆਨਕੋਲੋਜੀ ਦੇ ਸੀਨੀਅਰ ਕੰਸਲਟੈਂਟ ਸ਼ੁਭ ਮਹਿੰਦਰੂ ਅਤੇ ਡਾ. ਰਾਜਨ ਸਾਹੂ ਅਤੇ ਰੇਡੀਏਸ਼ਨ ਔਨਕੋਲੋਜੀ ਦੇ ਕੰਸਲਟੈਂਟ ਡਾ. ਪਰਨੀਤ ਸਿੰਘ ਅਤੇ ਆਰਥੋ ਆਨਕੋਲੋਜੀ ਦੇ ਡਾ. ਜਗਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ।
ਬੋਨ ਮੈਰੋ ਟਰਾਂਸਪਲਾਂਟ ਬਾਰੇ ਜਾਣਕਾਰੀ ਦਿੰਦਿਆਂ ਡਾ. ਅਜੇ ਸ਼ਰਮਾ ਨੇ ਕਿਹਾ ਕਿ ਇਹ ਬਿਨਾਂ ਅਪਰੇਸ਼ਨ ਕੀਤਾ ਜਾਣ ਵਾਲਾ ਇਲਾਜ ਹੈ, ਜਿਸ ਵਿਚ ਨਕਾਰਾ ਸਟੈਮ ਸੈਲਾਂ ਨੂੰ ਤੰਦਰੂਸਤ ਸਟੈਮ ਸੈਲਾਂ ਨਾਲ ਤਬਦੀਲ ਕਰ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਇਲਾਜ ਦੀ ਸਹੂਲਤ ਦੇਸ਼ ਦੇ ਕੁੱਲ ਚੋਣਵੇਂ ਹਸਪਤਾਲਾਂ ਵਿਚ ਹੀ ਹੈ। ਉਨਾਂ ਕਿਹਾ ਕਿ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆਂ ਦਾ ਤੀਜਾ ਵੱਡਾ ਦੇਸ਼ ਹੈ, ਜਿੱਥੇ ਹਰ ਸਾਲ ਬਲੱਡ ਕੈਂਸਰ ਦੇ 1.17 ਲੱਖ ਨਵੇਂ ਕੇਸ ਸਾਹਮਣੇ ਆਉਂਦੇ ਹਨ।
ਡਾ. ਅਜੇ ਸ਼ਰਮਾ ਨੇ ਦੱਸਿਆ ਕਿ ਕੁੱਝ ਖਾਸ ਕਿਸਮ ਦੇ ਕੈਂਸਰ ਅਤੇ ਹੋਰ ਬੀਮਾਰੀਆਂ ਵਿਚ ਬੋਨ ਮੈਰੋ ਟਰਾਂਸਪਲਾਂਟ ਨਾਲ ਇਲਾਜ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਅਮਰੀਕਾ ਵਰਗੇ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਵੀ 2-3 ਸਿਹਤ ਕੇਂਦਰ ਹਨ, ਜਿੱਥੇ ਇਹ ਸਹੂਲਤ ਹੈ। ਇਸ ਦੀ ਤੁਲਨਾ ਵਿਚ ਭਾਰਤ, ਜਿੱਥੇ 5 ਗੁਣਾਂ ਤੋਂ ਵੀ ਵੱਧ ਆਬਾਦੀ ਹੈ, ਵਿਚ ਕੁੱਝ ਕੁ ਹਸਪਤਾਲ ਹਨ, ਜਿੱਥੇ ਬੋਨ ਮੈਰੋ ਟਰਾਂਸਪਲਾਂਟ ਦੀ ਸਹੂਲਤ ਹੈ। 125 ਕਰੋੜ ਦੀ ਆਬਾਦੀ ਲਈ ਬੀ.ਐਸ.ਟੀ. ਮਾਹਿਰਾਂ ਦੀ ਗਿਣਤੀ ਹੋਰ ਵੀ ਘੱਟ ਹੈ।
ਡਾ. ਰਾਜੇਸ਼ਵਰ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਬੀਐਮਟੀ ਪ੍ਰਕਿਰਿਆ ਵਿਚ ਨੁਕਸਾਨੀ ਬੋਨ ਮੈਰੋ ਨੂੰ ਸਿਹਤਮੰਦ ਬੋਨ ਮੈਰੋ ਨਾਲ ਬਦਲ ਦਿੱਤਾ ਜਾਂਦਾ ਹੈ, ਅਜਿਹਾ ਜਿਆਦਾਤਰ ਪੀੜਤ ਦੇ ਭਰਾ-ਭੈਣ ਜਾਂ ਮਾਤਾ ਪਿਤਾ ਵਰਗੇ ਖੂਨ ਦੇ ਰਿਸ਼ਤਿਆਂ ਵਿਚ ਹੀ ਤਬਦੀਲ ਹੁੰਦਾ ਹੈ। ਇਸ ਇਲਾਜ ਦੀ ਸਲਾਹ ਜਿਆਦਾਤਰ ਥੈਲੇਸੀਮਿਆ, ਅਪਲਾਸਿਟਕ ਐਨੀਮਿਆ, ਅਕਯੂਟ ਲਿਯਕੇਮਿਆ, ਸਕਿਲ ਸੈਲ ਐਨੀਮਿਆ, ਲਿਮਫੋਮਾ, ਮਲਟੀਪਲ ਮਾਯਲੋਮਾ ਅਤੇ ਮਾਏਲੋਈਡਸਪਲਾਟਿਸਕ ਸਿੰਡਰੋਮ ਵਾਲੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ।
ਇਸ ਦੌਰਾਨ ਮੈਡੀਕਲ ਆਨਕੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਰਾਜਨ ਸਾਹੂ ਨੇ ਕਿਹਾ ਕਿ ਪਾਰਸ ਹਸਪਤਾਲ ਪੰਚਕੂਲਾ ਐਲੋਜੇਨਿਕ ਦੇ ਨਾਲ ਨਾਲ ਆਟੋਲਾਗਸ ਬੋਨ ਮੈਰੋ ਟਰਾਂਸਪਲਾਂਟ ਪ੍ਰਦਾਨ ਕਰ ਰਿਹਾ ਹੈ। ਨਾਲ ਹੀ ਕੇਂਦਰ ਗੈਰ ਸਬੰਧਤ ਅਤੇ ਹੈਲਪੋਆਈਡੈਂਟੀਕਲ ਮੇਲ ਖਾਂਦੀਆਂ ਬੀਐਮਟੀ ਦਾ ਸੰਚਾਲਨ ਕਰ ਰਿਹਾ ਹੈ। ਬਾਹਰੀ ਵਿਅਕਤੀ ਨਾਲ ਟਰਾਂਸਪਲਾਂਟ ਦੀ ਜਰੂਰਤ ਉਦੋਂ ਹੁੰਦੀ ਹੈ, ਜਦੋਂ ਪਰਿਵਾਰ ਵਿਚ ਇਕ ਮੇਲ ਖਾਂਦਾ ਦਾਨੀ ਉਪਲਬਧ ਨਹੀਂ ਹੁੰਦਾ।
ਡਾਕਟਰਾਂ ਨੇ ਅੱਗੇ ਕਿਹਾ ਕਿ ਬੋਨ ਮੈਰੋ ਟਰਾਂਸਪਲਾਂਟ ਦੀ ਵਰਤੋਂ ਗੈਰ ਕਾਰਜਸ਼ੀਲ ਬੋਨ ਮੈਰੋ ਨੂੰ ਸਿਹਤਮੰਦ ਕੰਮ ਕਰਨ ਵਾਲੇ ਬੋਨ ਮੈਰੋ ਨਾਲ ਬਦਲਣ ਲਈ ਕੀਤੀ ਜਾਂਦੀ ਹੈ। ਇਹ ਆਮਤੌਰ ’ਤੇ ਲਿਯੂਕੇਮਿਆ, ਅਪਲਾਸਿਟਕ ਅਨੀਮਿਆ, ਥੈਲੇਸੀਮਿਆ ਅਤੇ ਸਕਿਲ ਸੇਲ ਅਨੀਮਿਆ ਵਰਗੀ ਸਥਿੱਤੀ ਵਿਚ ਕੀਤਾ ਜਾਂਦੀ ਹੈ। ਜਦੋਂ ਕੀਮੋਥੈਰੇਪੀ ਜਾਂ ਰੇਡੀਏਸ਼ਨ ਦੀ ਮਾਤਰਾ ਕਿਸੀ ਖਤਰਨਾਕ ਬੀਮਾਰੀ ਦੇ ਇਲਾਜ ਦੇ ਲਈ ਕੀਤੀ ਜਾਂਦੀ ਹੈ, ਤਾਂ ਬੋਨ ਮੈਰੋ ਬਦਲ ਦਿੱਤਾ ਜਾਂਦਾ ਹੈ ਅਤੇ ਬਾਅਦ ਵਿਚ ਇਸ ਨੂੰ ਦੁਬਾਰਾ ਕੰਮ ਕਰਨ ਦੇ ਲਈ ਬਹਾਲ ਕੀਤਾ ਜਾਂਦਾ ਹੈ। ਇਹ ਇਲਾਜ ਲਿਮਫੋਮਾ, ਨਿਯੂਰੋਬਲਾਸਟੋਮਾ ਅਤੇ ਛਾਤੀ ਦੇ ਕੈਂਸਰ ਵਰਗੀ ਬੀਮਾਰੀਆਂ ਦੇ ਲਈ ਇਸਤੇਮਾਲ ਵਿਚ ਲਿਆਈ ਜਾ ਸਕਦੀ ਹੈ।
ਪਾਰਸ ਹਸਪਤਾਲ ਦੇ ਫੈਸਲਿਟੀ ਡਾਇਰੈਕਟਰ ਡਾ. ਜਤਿੰਦਰ ਅਰੋੜਾ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਆਟੋਲੋਗਸ ਅਤੇ ਐਲੋਜੀਨਕ ਟਰਾਂਸਪਲਾਂਟ ਸਮੇਤ ਬੋਨ ਮੈਰੋ ਟਰਾਂਸਪਲਾਂਟ ਦੀਆਂ ਸਾਰੀਆਂ ਸਹੂਲਤਾਂ ਹਨ,  ਜਿੱਥੇ ਇਕੋ ਜਗਾਂ ਮਰੀਜ਼ਾਂ ਦਾ ਕਾਮਯਾਬੀ ਨਾਲ ਇਲਾਜ ਕੀਤਾ ਜਾਂਦਾ ਹੈ।