ਟੁੱਟੀਆਂ ਛੱਤਾਂ, ਨੁਕਸਾਨੇ ਘਰ ਅਤੇ ਦੁਕਾਨਾਂ, ਖੁੱਲੇ ਤੌਰ ’ਤੇ ਬੰਗਾਲ ਵਿਚ ਦਲਿਤ ਸਮਾਜ ’ਤੇ ਹੋ ਰਹੇ ਅਤਿਆਚਾਰ ਨੂੰ ਬਿਆਨ ਕਰ ਰਹੀ ਹੈ : ਸਾਂਪਲਾ

SC Commission chairman Vijay Sampla begins two days' Bengal visit

ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਬੰਗਾਲ ਦੇ ਦੋ ਦਿਨਾਂ ਦੇ ਦੌਰੇ ਕੀਤੀ ਸ਼ੁਰੂਆਤ
ਕੋਲਕਾਤਾ/ ਚੰਡੀਗੜ, 13 ਮਈ ( )- ਘਰ ਅਤੇ ਦੁਕਾਨਾਂ ਦੀ ਟੁੱਟੀਆਂ ਛੱਤਾਂ, ਬਿਖਰਿਆ ਪਿਆ ਸਾਮਾਨ, ਸ਼ਿਕਾਇਤਕਰਤਾ ਅਤੇ ਉਨਾਂ ਦਦੇ ਪਰਿਵਾਰਾਂ ਦੇ ਘਰਾਂ ’ਤੇ ਲਮਕਦਾ ਤਾਲਾ, ਇਹ ਸਬ ਕੁੱਝ ਬਿਆਨ ਕਰਦਾ ਹੈ ਕਿ ਪੂਰਬ ਬਰਧਮਾਨ ਦੇ ਪਿੰਡ ਨਬੋਗਰਾਮ ਵਿਚ ਦਲਿਤ ਪਰਿਵਾਰਾਂ ਦੇ ਨਾਲ ਕਿਹੋ ਜਿਹਾ ਅਤਿਆਚਾਰ ਹੋਇਆ ਹੈ। ਇਹ ਗੱਲਾਂ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਕਹੀਂ।
ਪੱਛਮੀ ਬੰਗਾਲ ਤੋਂ ਆ ਰਹੀ ਦਲਿਤ ਅਤਿਆਚਾਰ ਦੀ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੌਏ ਚੇਅਰਮੈਨ ਵਿਜੈ ਸਾਂਪਲਾ ਆਪਣੇ ਦੋ ਦਿਨਾਂ ਦੇ ਦੌਰੇ ਦੌਰਾਨ ਬੰਗਾਲ ਵਿਚ ਹਨ। ਅੱਜ ਵਿਜੈ ਸਾਂਪਲਾ ਪੂਰਬ ਬਰਧਮਾਨ ਜਿਲੇ ਵਿਚ ਸਥਿੱਤ ਨਬੋਗਰਾਮ ਪਿੰਡ ਦੇ ਸ਼ਿਕਾਇਤਕਰਤਾ ਅਸੀਸ਼ ਖੇਤਰਪਾਲ ਦੇ ਘਰ ਗਏ ਅਤੇ ਉਥੇ ਤਾਲਾ ਲਟਕਦਾ ਮਿਲਿਆ।SC Commission chairman Vijay Sampla begins two days' Bengal visit
ਸਥਾਨਕ ਪ੍ਰਸ਼ਾਸਨ ਅਤੇ ਜਿਲਾ ਪੁਲੀਸ ਅਧਿਕਾਰੀਆਂ ਨੂੰ ਜਦੋਂ ਪੁੱਛਿਆ ਕਿ ਸ਼ਿਕਾਇਤਕਰਤਾ ਕਿੱਥੇ ਹਨ, ਤਾਂ ਉਨਾਂ ਕੋਲ ਕੋਈ ਜਾਣਕਾਰੀ ਨਹੀਂ ਸੀ।
ਕਿਸੇ ਵਿਅਕਤੀ ਤੋਂ ਮਿਲੀ ਗੁਪਤ ਜਾਣਕਾਰੀ ਕਿ ਪੀੜਤ ਸ਼ਿਕਾਇਤਕਰਤਾ ਦੇ ਪਿਤਾ ਲਾਈਫ ਕੇਅਰ ਨਰਸਿੰਗ ਹੋਮ ਵਿਚ ਜੇਰੇ ਇਲਾਜ ਹਨ। ਸਾਂਪਲਾ ਉਕਤ ਨਰਸਿੰਗ ਹੋਮ ਵਿਚ ਉਸ ਨੂੰ ਮਿਲਣ ਗਏ, ਜਿੱਥੇ ਪੀੜਤ ਨੇ ਜਖ਼ਮੀ ਹਾਲਤ ਵਿਚ ਆਪਣੀ ਪੱਤਨੀ ਦੀ ਹੱਤਿਆ ਅਤੇ ਭਰਾ ਨੂੰ ਗੰਭੀਰ ਰੂਪ ਨਾਲ ਜਖ਼ਮੀ ਕਰ ਦੇਣ ਵਾਲੇ ਇਸ ਘਿਨੋਣੇ ਹਮਲੇ ਦੀ ਦਿਲ ਨੂੰ ਸਹਿਮ ਜਾਣ ਵਾਲੀ ਘਟਨਾ ਸਾਂਝੀ ਕੀਤੀ।
ਪੂਰਬ ਬਰਧਮਾਨ ਦੇ ਮਿਲਿਕਪਾੜਾ ਪਿੰਡ ਵਿਚ 3 ਮਈ ਨੂੰ ਦਲਿਤ ਸਮਾਜ ਦੇ ਲੋਕਾਂ ਦੀ 12 ਦੁਕਾਨਾਂ ਨੂੰ ਲੁੱਟਪਾਟ ਕਰ ਕੇ ਉਸ ਨੂੰ ਉਜਾੜ ਦਿੱਤਾ ਗਿਆ ਸੀ। ਪੀੜਤ ਖਾਸਕਰ ਮਹਿਲਾਵਾਂ ਨੇ ਖੁੱਲ ਕੇ ਪੁਲੀਸ ਦੀ ਢੀਲਮਈ ਕਾਰਵਾਈ ਦੇ ਵਿਰੁੱਧ ਆਪਣੇ ਬਿਆਨ ਦਰਜ਼ ਕਰਵਾਏ।
ਘਟਨਾ ਵਾਲੀ ਥਾਂ ’ਤੇ ਹੀ ਚੇਅਰਮੈਨ ਸਾਂਪਲਾ ਨੇ ਡੀਸੀ ਨੂੰ ਦਲਿਤ ਅਤਿਆਚਾਰ ਨਿਵਾਰਣ ਐਕਟ ਦੇ ਤਹਿਤ ਦਲਿਤ ਪਰਿਵਾਰਾਂ ਦੇ ਪੁਨਰਵਾਸ ਅਤੇ ਮੁਆਵਜੇ ਦੇਣ ਦੇ ਤੁਰੰਤ ਆਦੇਸ਼ ਦਿੱਤੇ।

ਉਨਾਂ ਏਐਸਪੀ ਨੂੰ ਕਿਹਾ ਕਿ ਸਾਰੇ ਦੋਸ਼ੀਆਂ ਦੇ ਖਿਲਾਫ ਦਲਿਤ ਅਤਿਆਚਾਰ ਨਿਵਾਰਣ ਐਕਟ ਦੇ ਤਹਿਤ ਗਿਰਫ਼ਤਾਰ ਕੀਤਾ ਜਾਵੇ।
ਇਸ ਮੱਗਰੋਂ ਸਰਕਟ ਹਾਊਸ ਬਰਧਮਾਨ ਵਿਚ 25 ਦਲਿਤ ਪੀੜਤ ਪਰਿਵਾਰਾਂ ਦੇ ਦੁੱਖੜੇ ਸਾਂਪਲਾ ਵੱਲੋਂ ਏਡੀਸੀ ਅਤੇ ਐਸਐਸਪੀ ਦੀ ਮੌਜੂਦਗੀ ਵਿਚ ਸੁਣੇ ਗਏ ਅਤੇ ਉਨਾਂ ਨੂੰ ਦਲਿਤ ਅਤਿਆਚਾਰ ਨਿਵਾਰਣ ਐਕਟ ਦੇ ਤਹਿਤ ਉਚਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
14 ਮਈ ਨੂੰ ਸਾਂਪਲਾ ਦੱਖਣੀ 24 ਪਰਗਨਾ ਦੇ ਸਰੀਸਾ ਪਿੰਡ ਜਾਣਗੇ ਅਤੇ ਪੀੜਤਾਂ ਨਾਲ ਸਿੱਧੀ ਗੱਲਬਾਤ ਕਰਨਗੇ।