ਦੋਆਬਾ ਖੇਤਰ ਵਿੱਚ ਬਸਪਾ ਦੀ ਲਗਾਤਾਰ ਵੱਧਦੀ ਵੋਟ ਫ਼ੀਸਦੀ ਨਾਲ ਹੋਰ ਪਾਰਟੀਆਂ ਚ ਘਬਰਾਹਟ – ਗੜੀ

ਚੰਡੀਗੜ੍ਹ  ਫਰਵਰੀ, 2022 
ਬਹੁਜਨ ਸਮਾਜ ਪਾਰਟੀ ਦੀ ਦੋਆਬਾ ਖੇਤਰ ਵਿੱਚ ਵੋਟ ਪਰਸੇਂਟੇਜ 2019 ਚ 2017 ਦੇ ਮੁਕਾਬਲੇ ਵਧੀ ਹੈ , ਇਸ ਨਾਲ ਜਿੱਥੇ ਇੱਕ ਪਾਸੇ 20 ਬਸਪਾ ਉਮੀਦਵਾਰਾਂ ਦੇ ਹੌਸਲੇ ਬੁਲੰਦ ਹੋਏ ਹਨ , ਦੂਜੇ ਪਾਸੇ ਮਾਇਆਵਤੀ ਦਾ 8 ਫਰਵਰੀ ਨੂੰ ਪੰਜਾਬ ਦੌਰੇ ਨਾਲ ਪੰਜਾਬ  ਦੇ ਦਲਿਤਾਂ ਦੀਆਂ ਉਮੀਦਾਂ ਹੋਰ ਵਧ ਜਾਣਗੀਆਂ I ਇਸ ਗੱਲ ਲੜਾ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਇਥੇ ਕੀਤਾ । ਗੜੀ ਨੇ ਕਿਹਾ ਕਿ ਇਸ ਵਾਰ ਬਸਪਾ  – ਅਕਾਲੀ ਗੱਠਜੋਡ਼ ਨਾਲ ਬਾਕੀ ਪਾਰਟੀਆਂ ਚ ਖਲਬਲੀ ਮਚੀ ਹੋਈ ਹੈ ,ਊਨਾ ਕਿਹਾ ਕਿ ਤੱਥਾਂ ਦੇ ਆਧਾਰ ਉੱਤੇ ਆਪਣੇ ਵੋਟ ਬੈਂਕ ਨੂੰ ਲਗਾਤਾਰ ਵਧਦਾ ਹੋਇਆ ਵੇਖ ਰਹੇ ਹਾਂ ,  ਖਾਸਕਰ ਕਾਂਗਰਸ ਦੀ ਆਪਸੀ ਫੂਟ ਅਤੇ ਵਰਚਸਵ ਦੀ ਲੜਾਈ ਵੇਖਕੇ ਪੰਜਾਬ ਦੀ ਜਨਤਾ ਸਾਡੇ ਨਾਲ ਜੁੜ ਰਹੀ ਹੈ I ਗੜ੍ਹੀ ਨੇ ਕਿਹਾ ਕਿ ਉਨ੍ਹਾਂ ਨੂੰ ਭਲੀਭਾਂਤੀ ਇਹ ਪਤਾ ਹੈ ਅਜੋਕੇ ਮੁਸ਼ਕਲ ਹਾਲਾਤਾਂ ਵਿਚੋਂ ਸੂਬੇ ਨੂੰ ਕੌਣ ਉਭਾਰ ਸਕਦਾ ਹੈ  । ਧਿਆਨ ਯੋਗ ਹੈ ਕਿ ਬਸਪਾ ਦਾ ਵੋਟ ਫੀਸਦੀ ਚ 2017  ਦੇ ਮੁਕਾਬਲੇ 2019 ਵਿੱਚ 24240 ਵੋਟ ਵਧੇ  ,  ਇਸੇ ਤਰ੍ਹਾਂ ਆਦਮਪੁਰ ਵਿੱਚ 33940 ,  ਗੜ ਸ਼ੰਕਰ ਵਿੱਚ 17066 ,  ਨਕੋਦਰ ਵਿੱਚ 18759 ,  ਫਗਵਾੜਾ ਵਿੱਚ 23578  , ਕਰਤਾਰਪੁਰ ਵਿੱਚ 25 839 ,  ਜਾਲੰਧਰ ਕੈਂਟ ਵਿੱਚ 15064 ਅਤੇ ਫਿਲੌਰ ਵਿੱਚ 15923 ਵੋਟ ਵਧਣ ਨਾਲ ਹੋਰ ਪਾਰਟੀਆਂ ਦੀਆਂ ਧੜਕਣਾਂ ਵਧੀਆਂ ਹੋਈਆਂ ਹਨ।

और पढ़ें :-
ਜ਼ਿਲ੍ਹਾ ਰੂਪਨਗਰ ਵਿੱਚ ਪੁਲਿਸ ਪ੍ਰਸ਼ਾਸ਼ਨ ਵਲੋਂ ਸੰਵੇਦਨਸ਼ੀਲ ਤੇ ਨਾਜ਼ੁਕ ਸਥਾਨਾਂ ਉੱਤੇ ਫਲੈਗ ਮਾਰਚ ਕੱਢੇ ਗਏ