ਅੰਮ੍ਰਿਤਸਰ 31 ਦਸੰਬਰ 2021
ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮ੍ਰਿਤਸਰ-1 ਸ੍ਰੀ ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਸ੍ਰੀ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਅਗਾਮੀ ਵਿਧਾਨਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀ-ਵਿਜਿਲ ਦੇ ਟ੍ਰਾਇਲ ਸਬੰਧੀ ਟ੍ਰੇਨਿੰਗ ਪੀ.ਟੀ.ਯੂ.ਹਾਲ ਸਰਕਾਰੀ ਪੋਲੀਟੈਕਨੀਕਲ ਕਾਲਜ ਅੰਮ੍ਰਿਤਸਰ ਵਿਖੇ ਕਰਵਾਈ ਗਈ।
ਹੋਰ ਪੜ੍ਹੋ :-ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਛਾਪੇਮਾਰੀ
ਇਹ ਟ੍ਰੇਨਿੰਗ 016-ਅੰਮ੍ਰਿਤਸਰ ਪੱਛਮੀ ਦੇ ਐਫ,ਐਸ,ਟੀ ਅਤੇ ਐਸ ਐਸ ਟੀ ਦੀ ਟੀਮ ਨੂੰ ਦਿੱਤੀ ਗਈ। ਇਹ ਟ੍ਰੇਨਿੰਗ ਸ਼੍ਰੀ ਕਮਲ ਕੁਮਾਰ ਕੰਪਿਊਟਰ ਫੈਕਲਟੀ੍ਰਕਮ੍ਰਨੋਡਲ ਅਫਸਰ ਤੇ ਸ਼੍ਰੀ ਸੁਨੀਲ ਪਾਠਕ ਕੰਪਿਊਟਰ ਫੈਕਲਟੀ ਕਮ ਸਹਾਇਕ ਨੋਡਲ ਅਫਸਰ ਵੱਲੋਂ ਦਿੱਤੀ ਗਈ। ਟ੍ਰੇਨਿੰਗ ਦੋਰਾਨ ਸ਼੍ਰੀ ਇੰਦਰਜੀਤ ਸਿੰਘ ਕਾਨੂੰਗੋ, ਸ਼੍ਰੀ ਰਾਜੇਸ਼ ਕੁਮਾਰ ਕਾਨੂੰਗੋ, ਸ਼੍ਰੀ ਹਰਕਰਮ ਸਿੰਘ ਸਬ ਰਜਿਸਟਰਾਰ,ਸ਼੍ਰੀ ਭੁਪਿੰਦਰ ਸਿੰਘ ਈ.ਟੀ.ੳ, ਸ਼੍ਰੀ ਦੀਪਕ ਪਰਾਸ਼ਰ ਨੋਡਲ ਅਫਸਰ ਤੇ ਉਹਨਾਂ ਦੀ ਟੈਕਨੀਕਲ ਸਪੋਰਟ ਟੀਮ ਆਦਿ ਹਾਜਰ ਸਨ।

English






