ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਵਾਸਤੇ ਡਿਪਟੀ ਕਮਿਸ਼ਨਰਾਂ ਦੇ ਖਰਚੇ ਲਈ 53.43 ਕਰੋੜ ਰੁਪਏ ਰੱਖੇ

chief minister punjab Captain Amrinder Singh

ਚੰਡੀਗੜ•, 3 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਸੰਕਟ ਦੇ ਚੱਲਦਿਆਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਦੇ ਖਰਚੇ ਲਈ 53.43 ਕਰੋੜ ਰੁਪਏ ਰੱਖੇ ਹਨ ਅਤੇ ਇਹ ਰਾਸ਼ੀ ਸਾਰੇ ਜ਼ਿਲਿ•ਆਂ ਨੂੰ ਜਾਰੀ ਕਰ ਦਿੱਤੀ ਹੈ।
ਇਹ ਰਾਸ਼ੀ ਮਾਲ, ਮੁੜ ਵਸੇਬਾ ਤੇ ਆਫਤਨ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਅਤੇ ਇਨ•ਾਂ ਨੂੰ ਸੂਬਾ ਆਫ਼ਤਨ ਰਿਸਪਾਂਸ ਫੰਡ ਵਜੋਂ ਖਰਚਿਆ ਜਾਵੇਗਾ।
ਇਸ ਸਬੰਧੀ ਵੇਰਵੇ ਜਾਰੀ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਨੂੰ 6.75 ਕਰੋੜ, ਅੰਮ੍ਰਿਤਸਰ ਨੂੰ 6 ਕਰੋੜ, ਲੁਧਿਆਣੇ ਜ਼ਿਲ•ੇ ਨੂੰ 5 ਕਰੋੜ, ਹੁਸ਼ਿਆਰਪੁਰ ਨੂੰ 5 ਕਰੋੜ, ਫਰੀਦਕੋਟ ਨੂੰ 3.5 ਕਰੋੜ, ਜਲੰਧਰ ਤੇ ਸੰਗਰੂਰ ਨੂੰ 3-3 ਕਰੋੜ, ਪਟਿਆਲਾ ਨੂੰ 2.5 ਕਰੋੜ,  ਐਸ.ਏ.ਐਸ ਨਗਰ ਨੂੰ 2.18 ਕਰੋੜ, ਮੋਗਾ ਨੂੰ 1.90 ਕਰੋੜ, ਸ਼ਹੀਦ ਭਗਤ ਸਿੰਘ ਨਗਰ ਨੂੰ 1.60 ਕਰੋੜ, ਤਰਨ ਤਾਰਨ, ਗੁਰਦਾਸਪੁਰ, ਰੂਪਨਗਰ ਤੇ ਫਾਜ਼ਿਲਕਾ ਨੂੰ 1.5-1.5 ਕਰੋੜ, ਫ਼ਿਰੋਜ਼ਪੁਰ, ਪਠਾਨਕੋਟ ਤੇ ਬਰਨਾਲਾ ਨੂੰ 1.25-1.25 ਕਰੋੜ, ਕਪੂਰਥਲਾ ਤੇ ਬਠਿੰਡਾ ਨੂੰ 1-1 ਕਰੋੜ, ਮਾਨਸਾ ਨੂੰ 75 ਲੱਖ ਅਤੇ ਫਤਿਹਗੜ• ਸਾਹਿਬ ਨੂੰ 50 ਲੱਖ ਰੁਪਏ ਜਾਰੀ ਕੀਤੇ ਗਏ ਹਨ।