ਕਿਸਾਨਾਂ ਨਾਲ ਕੀਤਾ ਇਕ ਵੀ ਵੱਡਾ ਚੋਣ ਵਾਅਦਾ, ਚਾਰ ਸਾਲਾਂ ’ਚ ਪੂਰਾ ਨਹੀਂ ਕੀਤਾ
ਵਾਅਦੇ ਮੁਤਾਬਿਕ ਸਾਰਾ ਕਰਜ਼ਾ ਮੁਆਫ ਨਹੀਂ ਕੀਤਾ
ਵਾਅਦੇ ਮੁਤਾਬਿਕ ਕੁਦਰਤੀ ਆਪਦਾ 20 ਹਜ਼ਾਰ ਪ੍ਰਤੀ ਏਕੜ ਮੁਆਵਜਾ ਨਹੀਂ ਦਿੱਤਾ
ਚਾਰ ਸਾਲ ਵਿਚ 1300 ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਨੂੰ 10 ਲੱਖ ਮੁਆਵਜਾ ਅਤੇ ਨੌਕਰੀ ਨਹੀਂ ਦਿੱਤੀ
ਵਾਅਦੇ ਮੁਤਾਬਿਕ ਡਾਇਰੈਕਟ ਇਨਕਮ ਸਪੋਰਟ ਨਹੀਂ ਦਿੱਤੀ, ਕਿਸਾਨ ਪੈਨਸ਼ਨ ਸਕੀਮ ਵੀ ਸ਼ੁਰੂ ਨਹੀਂ ਕੀਤੀ
ਚੰਡੀਗੜ, 17 ਮਾਰਚ ( )- ਬੀਤੇ ਕੱਲ 16 ਮਾਰਚ ਨੂੰ ਪੰਜਾਬ ਵਿਚ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਚਾਰ ਸਾਲ ਪੂਰੇ ਹੋ ਗਏ। ਇਨਾਂ ਚਾਰ ਸਾਲਾਂ ਵਿਚ ਚੋਣ ਵਾਅਦੇ ਪੂਰੇ ਕਰਨ ਦੇ ਨਾਂ ’ਤੇ ਪੰਜਾਬ ਦੇ ਹਰੇਕ ਵਰਗ ਨੂੰ ਧੋਖਾ ਦਿੱਤਾ ਗਿਆ। ਪਰ ਅੱਜ ਜਦੋਂ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਚੋਣ ਵਾਅਦੇ ਪੂਰਾ ਕਰਨ ਦੀ ਅਸਫਲਤਾ ਛੁਪਾਉਣ ਲਈ ਕੇਂਦਰ ਦੇ ਤਿੰਨ ਿਸ਼ੀ ਕਾਨੂੰਨਾਂ ’ਤੇ ਪੰਜਾਬ ਦੇ ਭੋਲੇ-ਭਾਲੇ ਕਿਸਾਨਾਂ ਨੂੰ ਗੁਮਰਾਹ ਕਰ ਕੇ, ਭੜਕਾ ਕੇ, ਦਿੱਲੀ ਦੇ ਦਰਵਾਜੇ ’ਤੇ ਅੰਦੋਲਨ ’ਤੇ ਬਿਠਾ ਦਿੱਤਾ ਹੈ। ਉਸ ਸਮੇਂ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਦੋਹਰਾ ਚਿਹਰਾ ਬੇ-ਨਕਾਬ ਕਰਨ ਦੇ ਲਈ, ਚਾਰ ਸਾਲ ਪਹਿਲਾਂ ਕਿਸਾਨਾਂ ਦੀ ਹਰ ਹਾਲ ਵਿਚ ਵੋਟ ਪਾਉਣ ਲਈ ਕੀਤੇ ਗਏ ਲੁਭਾਵਣੀ ਚੋਣ ਵਾਅਦੇ ਜੋ ਕਿ ਹੁਣ ਤੱਕ ਪੂਰੇ ਨਹੀਂ ਕੀਤੇ ਗਏ, ਨੂੰ ਯਾਦ ਕਰਵਾਉਣਾ ਜਰੂਰੀ ਹੋ ਗਿਆ ਹੈ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਆਪਣੀ ਚਾਰ ਸਾਲ ਦੀ ਉਪਲਬਧੀਆਂ ਗਿਨਾਉਣ ਦੇ ਲਈ 18 ਤਰੀਕ ਨੂੰ ਕੀਤੀ ਜਾਣ ਵਲਾੀ ਪ੍ਰੈਸ ਕਾਨਫਰੰਸ ਵਿਚ ਇਨਾਂ ਸਵਾਲਾਂ ਦਾ ਵੀ ਜਵਾਬ ਦੇਣ।
ਕੈਪਟਨ ਸਾਬ ਜਵਾਬ ਦਿਓ ਕਿ ਤੁਸੀਂ ਆਪਣੇ ਚੋਣ ਵਾਅਦੇ ਮੁਤਾਬਿਕ –
- ਕੀ ਪਹਿਲੀ ਕੈਬਿਨੇਟ ਮੀਟਿੰਗ ਵਿਚ ਕਿਸਾਲਾਂ ਦਾ ਪੂਰਾ ਕਰਜ਼ਾ ਮੁਆਫ ਕੀਤਾ, ਚਾਹੇ ਉਹ ਬੈਂਕ ਦਾ ਹੋਵੇ, ਆੜਤੀ ਦਾ ਹੋਵੇ, ਸਾਹੂਕਾਰ ਦਾ ਜਾਂ ਕਿਸੇ ਤਰਾਂ ਦਾ ਵੀ ਕਿਸਾਨੀ ਕਰਜ਼?
- ਕੀ ਤੁਹਾਡੇ ਚਾਰ ਸਾਲ ਦੇ ਰਾਜ ਵਿਚ ਖੁਦਕੁਸ਼ੀ ਕਰਨ ਵਾਲੇ 1300 ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁੱਪਏ ਮੁਆਵਜਾ ਅਤੇ ਘਰ ਵਿਚ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ?
- ਕੀ ਕੁਦਰਤੀ ਕਹਿਰ ਨਾਲ ਹੋਏ ਨੁਕਸਾਨ ਦਾ ਮੁਆਵਜਾ 20 ਹਜ਼ਾਰ ਰੁੱਪਏ ਪ੍ਰਤੀ ਏਕੜ ਦਿੱਤਾ?
- ਕੀ ਕਿਸਾਨ ਪੈਨਸ਼ਨ ਸਕੀਮ ਲਾਗੂ ਕੀਤੀ ?
- ਕੀ ਖੇਤੀ ਬੀਮਾ ਲਈ ਪੰਜਾਬ ਸਟੇਟ ਐਗਰੀਕਲੱਚਰ ਇਨਸ਼ੋਰੈਂਸ ਕਾਰਪੋਰੇਸ਼ਨ ਬਣਾਈ ?
- ਕੀ ਪੰਜ ਏਕੜ ਤੋਂ ਕਮ ਜਮੀਨ ਦੇ ਮਾਲਿਕ ਕਿਸਾਨਾਂ ਅਤੇ ਭੂਮੀਹੀਨ ਪਰਿਵਾਰਾਂ ਦੇ ਲਈ ਇਕ ਵਿਅਕਤੀ ਨੂੰ ਤਨਖਾਹ ਦੇ ਨਾਲ ਲਾਭਦਾਇਕ ਰੋਜ਼ਗਾਰ ਮੁਹਇਆ ਕਰਵਾਇਆ ?
- ਕੀ ਕਿਸਾਨਾਂ ਦੀ ਘੱਟ ਤੋਂ ਘੱਟ ਆਮਦਨ (ਪ੍ਰਤੀ ਏਕੜ) ਪੁਖਤਾ ਕੀਤੀ ?
- ਕੀ ਕਿਸਾਨਾਂ ਦੀ ਡਾਈਰੈਕਟ ਇਨਕਮ ਸਪੋਰਟ ਸਰਕਾਰ ਦੇਵੇਗੀ ?
- ਕੀ ਕੁਦਰਤੀ ਆਪਦਾ ਵਿਚ ਹੋਈ ਫਸਲ ਬਰਬਾਦੀ ਦੇ ਲਈ ਜ਼ਮੀਨ ਮਾਲਿਕ ਕਿਸਾਨਾਂ ਦੇ ਨਾਲ ਨਾਲ ਖੇਤੀ ਮਜਦੂਰਾਂ ਨੂੰ ਵੀ ਉਚਿਤ ਮੁਆਵਜਾ ਦਿੱਤਾ?
ਦਿੱਲੀ ਦੇ ਬਾਰਡਰ ’ਤੇ ਬੈਠੇ ਪੰਜਾਬ ਦੇ ਕਿਸਾਨ ਸੰਗਠਨ ਜਾਗਣ ਅਤੇ ਉਤੇ ਲਿੱਖੇ ਸਵਾਲਾਂ ਦਾ ਜਵਾਬ ਕਿਸਾਨ ਵਿਰੋਧੀ ਕੈਪਟਨ ਅਮਰਿੰਦਰ ਤੋਂ ਲੈਣ।

English






