‘ਰਾਸ਼ਟਰੀ ਨੇਤਰ ਜੋਤੀ ਅਭਿਆਨ’ ਪ੍ਰੋਗਰਾਮ ਤਹਿਤ 50 ਸਾਲ ਜਾਂ ਵੱਧ ਉਮਰ ਦੇ ਲੋਕਾਂ ਵਿੱਚ ਚਿੱਟੇ ਮੋਤੀਆ ਦੀਆਂ ਸਰਜਰੀਆਂ ਹੋਣਗੀਆਂ

ਰੂਪਨਗਰ, 16 ਜੂਨ : ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ ਰਾਸ਼ਟਰੀ ਨੇਤਰ ਜੋਤੀ ਅਭਿਆਨ ‘ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਬਾੰਹ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਅਧੀਨ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਚਿੱਟੇ ਮੋਤੀਆ ਦੀਆ ਸਰਜਰੀਆਂ ਕੀਤੀਆਂ ਜਾਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਡਾ. ਨਿਧੀ ਕੁਮੁਦ ਬਾਬਾੰਹ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਭਾਰਤ ਸਰਕਾਰ ਵੱਲੋਂ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਚਿੱਟੇ ਮੋਤੀਆ ਦੀਆ ਸਰਜਰੀਆ ਦੇ ਬੈਕਲਾਗ ਨੂੰ ਪੂਰੀ ਤਰ੍ਹਾਂ ਕਵਰ ਕਰਨ ਦੇ ਟੀਚੇ ਨਾਲ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇਸ ਦੀ ਅਗਵਾਈ ਕਰਨਗੇ। ਇਸ ਮੁਹਿੰਮ ਦੇ ਟੀਚੇ ਨੂੰ ਘਰ ਘਰ ਸਰਵੇ ਕਰਕੇ ਆਉਣ ਵਾਲੇ ਅਗਲੇ 3 ਸਾਲਾਂ ਵਿੱਚ ਪੂਰਾ ਕੀਤਾ ਜਾਣਾ ਹੈ।ਇਸ ਪ੍ਰੋਗਰਾਮ ਤਹਿਤ ਜਿਲ੍ਹੇ ਦੇ ਵੱਖ ਵੱਖ ਬਲਾਕਾ, ਸਿਹਤ ਸੰਸਥਾਵਾਂ ਵਿਖੇ ਸਿਹਤ ਵਿਭਾਗ ਦੇ ਅਫਸਰ ਬਲਾਕ ਦੇ ਸਮੂਹ ਆਸ਼ਾ ਵਰਕਰ, ਆਂਗਣਵਾੜੀ ਅਤੇ ਮਲਟੀਪਰਪਜ ਵਰਕਰਾਂ , ਸੀ ਐਚ ਓ ਨੂੰ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਆਕਤੀਆਂ ਦੀ ਪਹਿਚਾਣ ਕਰਨ ਲਈ ਦੀ ਟ੍ਰੇਨਿੰਗ ਦੇਣਗੇ। ਇਸ ਤੋਂ ਬਾਅਦ ਮਰੀਜਾ ਨੂੰ ਮੋਤੀਏ ਦੇ ਇਲਾਜ ਲਈ ਰੈਫਰ ਕੀਤਾ ਜਾਵੇਗਾ।
ਡਾ. ਨਿਧੀ ਕੁਮੁਦ ਬਾਬਾੰਹ ਨੇ ਦੱਸਿਆ ਕਿ ਐਨ.ਪੀ.ਸੀ.ਬੀ. ਪ੍ਰੋਗਰਾਮ ਅਧੀਨ ਜੇਕਰ ਚਿੱਟੇ ਮੋਤੀਏ ਦੇ ਮਰੀਜ ਆਪਣਾ ਆਪ੍ਰੇਸ਼ਨ ਕਿਸੇ ਸਰਕਾਰੀ ਸੰਸਥਾ ਵਿੱਚ ਕਰਵਾਉਂਦੇ ਹਨ ਤਾਂ ਉਸਨੂੰ 1000 ਰੁਪਇਆ ਸਰਕਾਰ ਵੱਲੋਂ ਭੱਤਾ ਦਿੱਤਾ ਜਾਂਦਾ ਹੈ। ਪ੍ਰਾਈਵੇਟ ਪ੍ਰੈਕਟਿਸ਼ਨਰਾ ਅਤੇ ਐਨਜੀਓਜ ਨੂੰ 2000 ਰੁਪਏ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਅਤੇ ਇਸ ਪ੍ਰੋਗਰਾਮ ਦੇ ਇੰਚਾਰਜ ਡਾ. ਅੰਜੂ ਬਾਲਾ, ਐਸਐਮਓ ਰੋਪੜ ਡਾ. ਤਰਸੇਮ ਸਿੰਘ, ਐਸਐਮਓ ਨੰਗਲ ਡਾ. ਨਰੇਸ਼, ਐਸਐਮਓ ਅਨੰਦਪੁਰ ਸਾਹਿਬ ਡਾ. ਚਰਨਜੀਤ ਕੁਮਾਰ, ਐਸਐਮਓ ਭਰਤਗੜ੍ਹ ਡਾ. ਅਨੰਦ ਘਈ, ਐਸਐਮਓ ਨੂਰਪੁਰ ਬੇਦੀ ਡਾ. ਵਿਧਾਨ ਚੰਦਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜਰ ਸਨ।

 

ਹੋਰ ਪੜ੍ਹੋ :-  ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪਰਦਾਫਾਸ਼ ਕਰਨ ਲਈ ਕਿਵੇਂ ਇੱਕ ਛੋਟੇ ਜਿਹੇ ਸੁਰਾਗ ਜ਼ਰੀਏ ਪੰਜਾਬ ਪੁਲਿਸ ਦੀਆਂ ਟੀਮਾਂ ਫਤਿਹਾਬਾਦ ਪਹੁੰਚੀਆਂ