ਜਲ ਸ਼ਕਤੀ ਅਭਿਆਨ ਦੇ ਮੁਆਇਨੇ ਲਈ ਕੇਂਦਰ ਸਰਕਾਰ ਦੀ ਟੀਮ ਵੱਲੋਂ ਫਾਜਿ਼ਲਕਾ ਅਤੇ ਜਲਾਲਾਬਾਦ ਦਾ ਕੀਤਾ ਦੌਰਾ

ਪਿੰਡ ਘੜੁੱਮੀ ਵਿਖੇ ਗੰਦੇ ਪਾਣੀ ਦੀ ਸਮੱਸਿਆ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਰੱਤਾਖੇੜਾ ਜਲਾਲਾਬਾਦ ਨਰਸਰੀ ਦੇ ਬਾਹਰ ਖਾਲੀ ਥਾਂ ਤੇ ਲਗਾਏ ਬੂਟੇ
ਰਾਮਨਗਰ ਜੱਟਵਾਲੀ ਵਿਖੇ ਕਿਸਾਨ ਦਿਨੇਸ਼ ਮੋਦੀ ਦੇ 2 ਏਕੜ ਖੇਤ ਵਿੱਚ ਲਗਾਏ ਡਰੈਂਗਨ ਫਰੂਟ ਦੇ ਖੇਤ ਦਾ ਕੀਤਾ ਦੌਰਾ

ਫਾਜਿ਼ਲਕਾ 13 ਜੁਲਾਈ :-  

ਜਲ ਸ਼ਕਤੀ ਅਭਿਆਨ ਤਹਿਤ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਲਈ ਭਾਰਤ ਸਰਕਾਰ ਦੀ ਟੀਮ ਵੱਲੋਂ ਫਾਜ਼ਿਲਕਾ ਅਤੇ ਜਲਾਲਾਬਾਦ ਦਾ ਦੌਰਾ ਕੀਤਾ ਗਿਆ। ਇਸ ਟੀਮ ਦੀ ਅਗਵਾਈ ਐਮਐਸਐਮਈ ਮੰਤਰਾਲੇ ਦੇ ਡਾਇਰੈਕਟਰ ਸ੍ਰੀ ਸੁਪਰੀਓ ਘੋਸ਼ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਪਿੰਡ ਘੜੁੱਮੀ ਵਿਖੇ ਗੰਦੇ ਪਾਣੀ ਦੀ ਸਮੱਸਿਆ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਤੋਂ ਬਾਅਦ ਪਿੰਡ ਸੈਣੀਆ, ਜਲਾਲਾਬਾਦ ਰੂਰਲ ਅਤੇ ਹੋਜ਼ਖਾਸ ਵਿਖੇ ਜਲ ਸ਼ਕਤੀ ਅਭਿਆਨ ਤਹਿਤ ਸਥਾਪਿਤ ਕੀਤੇ ਵਾਟਰ ਟਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਜਿ਼ਲ੍ਹੇ ਵਿਚ ਇਸ ਅਭਿਆਨ ਤਹਿਤ ਚੱਲ ਰਹੇ ਕੰਮਾਂ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਟਰੀਟਮੈਂਟ ਪਲਾਂਟਾਂ ਦਾ ਦੌਰਾ ਕਰਨ ਮੌਕੇ ਵਿਭਾਗੀ ਅਧਿਕਾਰੀਆਂ ਨੇ ਸ੍ਰੀ ਸੁਪਰੀਓ ਘੋਸ਼ ਨੂੰ ਦੱਸਿਆ ਕਿ ਇਨ੍ਹਾਂ ਪਲਾਂਟਾਂ ਵਿੱਚ ਪਾਣੀ ਨੂੰ ਸਾਫ ਕਰਕੇ ਖੇਤਾਂ ਵਿੱਚ ਵਰਤਿਆ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਇਹ ਪਾਣੀ ਵਰਤੋਂ ਵਿੱਚ ਲਿਆਂਦਾ ਜਾਵੇਗਾ ਅਤੇ ਦੂਸਰੇ ਸਾਫ ਪਾਣੀ ਦੀ ਵਰਤੋਂ ਘਟੇਗੀ ਅਤੇ ਪਾਣੀ ਦੀ ਬਚਤ ਹੋਵੇਗੀ। ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਜਲਾਲਾਬਾਦ ਰੂਰਲ ਵਿਖੇ ਪਿੰਡਾਂ ਦੀਆਂ ਨਾਲੀਆਂ ਦਾ ਪਾਣੀ ਪਹਿਲਾ ਚੈਂਬਰ ਵਿੱਚ ਆਉਂਦਾ ਹੈ ਫਿਰ 3 ਵੈਲ ਵਿੱਚ ਆਉਂਦਾ ਹੈ ਤੇ ਇਸੇ ਤਰ੍ਹਾਂ ਸਾਫ ਹੋ ਕੇ ਪੋਂਡ ਵਿੱਚ ਪਹੁੰਚਦਾ ਹੈ।
ਉਨ੍ਹਾਂ ਵੱਲੋਂ ਇੱਥੇ ਜਲਾਲਾਬਾਦ ਰੂਰਲ ਵਿਖੇ ਬਣਾਏ ਜਾ ਰਹੇ ਅੰਮ੍ਰਿਤ ਸਰੋਵਰ ਦਾ ਨਿਰੀਖਣ ਕੀਤਾ ਅਤੇ ਦੱਸਿਅ ਕਿ ਜ਼ਿਲ੍ਹੇ ਵਿੱਚ 100 ਅੰਮ੍ਰਿਤ ਸਰੋਵਰ ਤਿਆਰ ਕਰਨ ਦੀ ਯੋਜਨਾਬੰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਅੰਮ੍ਰਿਤ ਸਰੋਵਰ 1 ਏਕੜ ਵਿੱਚ ਇੱਕ ਹੀ ਬਣੇਗਾ। ਇਸ ਅੰਮ੍ਰਿਤ ਸਰੋਵਰ ਵਿੱਚ ਬਾਰਿਸ਼ ਦਾ ਪਾਣੀ ਇਕੱਠਾ ਕਰਕੇ ਰਿਚਾਰਜ ਕੀਤਾ ਜਾਵੇਗਾ ਅਤੇ ਇਸ ਵਿੱਚ ਨਾਲੀਆਂ ਜਾਂ ਹੋਰ ਗੰਦਾ ਪਾਣੀ ਮਿਕਸ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਰੱਤਾਖੇੜਾ ਜਲਾਲਾਬਾਦ ਨਰਸਰੀ ਦੇ ਬਾਹਰ ਖਾਲੀ ਥਾਂ ਤੇ ਬੂਟੇ ਲਗਾਏ ਗਏ। ਇਸ ਬੂਟੇ ਲਗਾਉਣ ਦੀ ਮੁਹਿੰਮ ਦਾ ਮਗਨਰੇਗਾ ਵਰਕਰ ਵੀ ਹਿੱਸਾ ਬਣੇ। ਇਸ ਦੌਰਾਨ ਉਨ੍ਹਾਂ ਮਗਨਰੇਗਾ ਵਰਕਰਾਂ ਨੂੰ ਦੱਸਿਆ ਕਿ ਇਹ ਬੂਟੇ ਹਰਿਆਲੀ ਪ੍ਰਦਾਨ ਕਰਦੇ ਹਨ ਅਤੇ ਵਾਤਾਵਰਨ ਨੂੰ ਸਾਨੂੰ ਸਾਫ ਰੱਖਦੇ ਹਨ ਅਤੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ਇਸ ਕਰਕੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।
ਇਸ ਤੋਂ ਪਹਿਲਾ ਉਨ੍ਹਾਂ ਵੱਲੋਂ ਰਾਮਨਗਰ ਜੱਟਵਾਲੀ ਵਿਖੇ ਕਿਸਾਨ ਦਿਨੇਸ਼ ਮੋਦੀ ਵੱਲੋਂ ਆਪਣੇ 2 ਏਕੜ ਖੇਤ ਵਿੱਚ ਲਗਾਏ ਡਰੈਂਗਨ ਫਰੂਟ ਦੇ ਖੇਤ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਿਸਾਨ ਨੇ ਦੱਸਿਆ ਕਿ ਇਹ ਪੌਦਾ 2 ਸਾਲ ਵਿੱਚ ਫਲ ਦੇਣ ਯੋਗ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਉਸ ਦੇ 2 ਏਕੜ ਖੇਤ ਵਿੱਚ 1 ਹਜ਼ਾਰ ਪੋਲ ਹਨ ਅਤੇ 4 ਹਜ਼ਾਰ ਪਲਾਟ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਨੂੰ 4 ਦਿਨਾਂ ਬਾਅਦ ਡਰਿੰਪ ਸਿਸਟਮ ਰਾਹੀਂ ਪਾਣੀ ਦਿੱਤਾ ਜਾਂਦਾ ਹੈ। ਇਸ ਡਰੈਗਨ ਫਰੂਟ ਤੋਂ ਉਸ ਨੂੰ ਕਾਫੀ ਲਾਭ ਹੋਣ ਦੀ ਉਮੀਦ ਹੈ। ਉਸ ਨੇ ਕਿਹਾ ਕਿ ਇਸ ਫਰੂਟ ਦਾ ਮੁਨਾਫਾ ਤਾ ਹੋਵੇਗਾ ਹੀ ਨਾਲ ਹੀ ਪਾਣੀ ਦੀ ਵੀ ਬਚਤ ਹੋਵੇਗੀ। ਇਸ ਮੌਕੇ ਸਾਇੰਟਿਸਟ ਡਾ ਵੀ ਕੇ ਭਟਨਾਗਰ, ਬੀਡੀਪੀਓ ਮੋਹਿਤ ਕਲਿਆਣ, ਏਪੀਓ ਹਰਪ੍ਰੀਤ ਸਿੰਘ,ਏਪੀਓ ਕਰਨ ਕਟਾਰੀਆਂ, ਵਣ ਵਿਭਾਗ ਦੇ ਬਲਾਕ ਅਫਸਰ ਜਲਾਲਾਬਾਦ ਸਿੰਦਰਪਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

 

ਹੋਰ ਪੜ੍ਹੋ :- ਮੁਹੱਲਾ ਕਲੀਨਿਕ 15 ਅਗਸਤ ਤੋਂ ਕਾਰਜਸ਼ੀਲ ਹੋਣਗੇ: ਚੇਤਨ ਸਿੰਘ ਜੌੜਾਮਾਜਰਾ