ਕੱਲ੍ਹ 24 ਮਈ ਨੂੰ ਸਰਹੱਦੀ ਪਿੰਡ ਗੋਲਾ ਢੋਲਾ, ਧਰਮਕੋਟ ਪੱਤਣ ਤੇ ਰੱਤੜ ਛੱਤੜ ਵਿਖੇ ਮੈਡੀਕਲ ਵੈਨ ਪਹੁੰਚੇਗੀ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 23 ਮਈ :- ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਦੀ ਧਰਮਪਤਨੀ ਅਤੇ ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ ਗੁਰਦਾਸਪੁਰ ਸ੍ਰੀਮਤੀ ਸ਼ੇਹਲਾ ਕਾਦਰੀ ਵਲੋਂ ਪਿੰਡ ਗੁਰੂਚੱਕ, ਧਰਮਕੋਟ ਤੇ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ ਲਿਆ ਗਿਆ ਤੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਸੁਚਾਰੂ ਢੰਗ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ। ਇਸ ਮੌਕੇ ਡਾ. ਹਰਪਾਲ ਸਿੰਘ ਐਸ.ਐਮ.ਓ ਡੇਰਾ ਬਾਬਾ ਨਾਨਕ ਤੇ ਰਾਜੀਵ ਸਿੰਘ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੀ ਮੋਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ ਗੁਰਦਾਸਪੁਰ ਸ੍ਰੀਮਤੀ ਸ਼ੇਹਲਾ ਕਾਦਰੀ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸਾਂ ’ਤੇ ਮੈਡੀਕਲ ਵੈਨ ਚਲਾਈ ਜਾ ਰਹੀ ਹੈ, ਜਿਸ ਰਾਹੀ ਲੋਕਾਂ ਦੇ ਘਰਾਂ ਤਕ ਪੁਹੰਚ ਕਰਕੇ ਮਰੀਜਾਂ ਦਾ ਚੈੱਕਅੱਪ ਕਰਕੇ, ਮੁਫ਼ਤ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਉਹ ਪਿੰਡ ਗੁਰੂਚੱਕ, ਧਰਮਕੋਟ ਤੇ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਗਏ ਸਨ ਤੇ ਸਿਹਤ ਅਧਿਕਾਰੀਆਂ ਨੂੰ ਲੋਕਾਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਪੁਜਦਾ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਦੌਰਾਨ ਉਹ ਪਿੰਡ ਗੁਰੂਚੱਕ ਦੇ ਪ੍ਰਾਇਮਰੀ ਸਕੂਲ ਵਿਖੇ ਵੀ ਪਹੁੰਚੇ ਤੇ ਬੱਚਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰਾਜੀਵ ਸਿੰਘ, ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਪਿੰਡ ਗੁਰੂਚੱਕ, ਤਲਵੰਡੀ ਹਿੰਦੂਆਂ ਤੇ ਪੰਨਵਾਂ ਵਿਖੇ ਮੈਡੀਕਲ ਵੈਨ ਪਿੰਡਾਂ ਵਿਚ ਗਈ ਸੀ ਤੇ ਮਰੀਜਾਂ ਦਾ ਚੈੱਕਅੱਪ ਕਰਕੇ, ਮੁਫਤ ਦਵਾਈਆਂ ਵੰਡੀਆਂ ਗਈਆਂ।
ਉਨਾਂ ਅੱਗੇ ਦੱਸਿਆ ਕਿ ਅੱਦ ਮੈਡੀਕਲ ਵੈਨ ਪਿੰਡ ਗੁਰੂਚੱਕ, ਤਲਵੰਡੀ ਹਿੰਦੀਆਂ ਤੇ ਪੰਨਵਾਂ ਵਿਖੇ ਗਈ ਸੀ। ਕੱਲ੍ਹ 24 ਮਈ ਨੂੰ ਗੋਲਾ ਢੋਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਧਰਮਕੋਟ ਪੱਤਣ ਦੁਪਹਿਰ 12.30 ਵਜੇ ਤੋਂ 2.30 ਵਜੇ, ਰੱਤੜ ਛੱਤੜ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ), 25 ਮਈ ਨੂੰ ਡਾਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਮੰਗੀਆਂ ਦੁਪਹਿਰ 12.30 ਵਜੇ ਤੋਂ 2.30 ਵਜੇ, ਖੰਨਾ ਚਮਾਰਾਂ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ), 26 ਮਈ ਨੂੰ ਸ਼ਹਿਜਾਦਾ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਨਿੱਕੇ ਸਰਾਏ ਦੁਪਹਿਰ 12.30 ਵਜੇ ਤੋਂ 2.30 ਵਜੇ, ਸ਼ਾਹਪੁਰ ਜਾਜਨ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ), 27 ਮਈ ਨੂੰ ਪੱਖੋਕੇ ਮਹਿਮਾਰਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਖੋਦੇ ਬੇਟ ਦੁਪਹਿਰ 12.30 ਵਜੇ ਤੋਂ 2.30 ਵਜੇ, ਪੱਤੀ ਹਵੇਲੀਆਂ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ), 28 ਮਈ ਨੂੰ ਜੋੜੀਆਂ ਖੁਰਦ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਰੱਤਾ ਦੁਪਹਿਰ 12.30 ਵਜੇ ਤੋਂ 2.30 ਵਜੇ, ਠੇਠਰਕੇ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ) ਵਿਖੇ ਮੈਡੀਕਲ ਵੈਨ ਜਾਵੇਗੀ।

English






