ਡਾਕਟਰ ਨਿਸ਼ਾ ਸਾਹੀ ਵਲੋਂ ਅੱਜ ਖੇਤਰ ਵਿੱਚ ਮਿਸ਼ਨ ਇੰਦਰਧਨੁਸ਼ ਤਹਿਤ ਚੈਕਿੰਗ ਕੀਤੀ

Dr. Nisha Sahi
ਡਾਕਟਰ ਨਿਸ਼ਾ ਸਾਹੀ ਵਲੋਂ ਅੱਜ ਖੇਤਰ ਵਿੱਚ ਮਿਸ਼ਨ ਇੰਦਰਧਨੁਸ਼ ਤਹਿਤ ਚੈਕਿੰਗ ਕੀਤੀ

ਗੁਰਦਾਸਪੁਰ 6 ਮਈ 2022

ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾਕਟਰ ਨਿਸ਼ਾ ਸਾਹੀ ਵਲੋਂ ਅੱਜ ਖੇਤਰ ਵਿੱਚ ਮਿਸ਼ਨ ਇੰਦਰਧਨੁਸ਼ ਤਹਿਤ ਚੈਕਿੰਗ ਕੀਤੀ ਗਈ । ਡਾਕਟਰ ਨਿਸ਼ਾ ਸਾਹੀ ਨੇ ਪੀ.ਪੀ.ਯੂਨਿਟ , ਪਿੰਡ ਬਥਵਾਲਾ ਦੇ ਗੁਜਰਾਂ ਦੇ ਡੇਰੇ , ਬਥਵਾਲਾ ਭੱਠਾ , ਹਯਾਤਨਗਰ ਗੁਜਰਾਂ ਦੇ ਡੇਰੇ, ਸਲਮ ਏਰੀਆ ਗੁਰਦਾਸਪੁਰ ਵਿਖੇ ਚੈਕਿੰਗ ਕਰਕੇ 2 ਸਾਲ ਤੱਕ ਦੇ ਬੱਚਿਆ ਦਾ ਟੀਕਾਕਰਨ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦਾ ਜਾਇਜ਼ਾ ਲਿਆ । ਟੀਕਾਕਰਨ ਦੇ ਕੰਮ ਤੇ ਉਨ੍ਹਾਂ ਤਸਲੀ ਪ੍ਰਗਟ ਕੀਤੀ । ਡਾਕਟਰ ਨਿਸ਼ਾ ਨੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਚੈਕਿੰਗ ਕੀਤੀ । ਮਰੀਜਾਂ ਨਾਲ ਗੱਲਬਾਤ ਕੀਤੀ । ਸਟਾਫ਼ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਕੰਮ ਵਿੱਚ ਬਿਹਤਰੀ ਦੇ ਸੁਝਾਓ ਦਿੱਤੇ । ਉਨ੍ਹਾਂ ਹਸਪਤਾਲ ਵਿੱਚ ਬਣ ਰਿਹੇ ਐਮ.ਸੀ.ਐਚ. ਵਾਰਡ ਦੇ ਕੰਮ ਦਾ ਜਾਇਜਾ ਲਿਆ ।

ਹੋਰ ਪੜ੍ਹੋ :-ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਕੇਜਰੀਵਾਲ ਅਧੀਨ ਕਰਨ ‘ਤੇ ਮੁੱਖ ਮੰਤਰੀ ਦੀ ਕੀਤੀ ਨਿਖੇਧੀ

ਇਸ ਮੌਕੇ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਅਰਵਿੰਦ ਮਨਚੰਦਾ , ਡੀ.ਡੀ.ਐਓ.ਓ. ਸ਼ੈਲਾ ਮੇਹਤਾ , ਐਸ.ਐਮ.ਓ. ਡਾ. ਚੇਤਨਾ , ਡਾਕਟਰ ਜੋਤੀ ਹਾਜ਼ਰ ਸਨ ।