ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੇ ਵੀ ਪ੍ਰਗਟ ਕੀਤੀ ਸੰਵੇਦਨਾ
ਚੰਡੀਗੜ, 1 ਅਪ੍ਰੈਲ 2022
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰ ਸੁਮਿਤ ਜੋਸ਼ੀ ਦੀ ਬੇਟੀ ਮਿਨਲ ਜੋਸ਼ੀ ਦੀ ਨਿੱਕੀ ਉਮਰੇ ਮੌਤ ਹੋਣ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੇਟੀ ਮਿਨਲ ਦਾ ਵਿੱਛੜ ਜਾਣਾ ਜੋਸ਼ੀ ਪਰਿਵਾਰ ਲਈ ਅਸਹਿ ਹੈ। ਮਾਨ ਨੇ ਕਿਹਾ ਕਿ ਪ੍ਰਮਾਤਮਾ ਦੇ ਹੁਕਮ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ। ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਭਾਣੇ ਵਿੱਚ ਰੱਖਣ ਅਤੇ ਪਰਿਵਾਰ ਨੂੰ ਧੀ ਦਾ ਵਿਛੋੜਾ ਸਹਾਰਨ ਦਾ ਬੱਲ ਬਖ਼ਸ਼ਣ।
ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਫਲੇਵਰਾਂ ਵਿੱਚ ਪਾ ਕੇ ਵੇਚਣ ‘ਤੇ ਪਾਬੰਦੀ
ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸੁਮਿਤ ਜੋਸ਼ੀ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬੇਟੀ ਮਿਨਾਲ ਦੀ ਮੌਤ ਮਾਪਿਆਂ ਲਈ ਬਹੁਤ ਹੀ ਦੁਖਦਾਈ ਹੈ।

English






