
ਗੁਰਦਾਸਪੁਰ, 11 ਫਰਵਰੀ 2022
ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਦੀ ਪ੍ਰਧਾਨਗੀ ਹੇਠ ਨੈਸ਼ਨਲ ਪਲਸ ਪੋਲਿਓ ਰਾਊਂਡ ਅਤੇ ਇੰਟੈਂਸੀਫਾਈਡ ਮਿਸ਼ਨ ਇੰਦਰਧਨੂਸ਼ ਦੀ ਵਰਕਸ਼ਾਪ, ਟ੍ਰੇਨਿੰਗ ਹਾਲ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕਰਵਾਈ ਗਈ । ਜਿਲ੍ਹਾ ਟੀਕਾਕਰਨ ਅਫਸਰ ਡਾ. ਅਰਵਿੰਦ ਕੁਮਾਰ ਨੇ ਦੱਸਿਆ ਕਿ ਇਸ ਨੈਸ਼ਨਲ ਪਲਸ ਪੋਲਿਓ ਰਾਊਂਡ ਵਿੱਚ ਮਿਤੀ 27-02-2022 ਤੋਂ 01-03-2022 ਤੱਕ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਬੂਥਾਂ ਅਤੇ ਘਰ-ਘਰ ਜਾ ਕੇ ਪੋਲਿਓ ਬੂੰਦਾ ਪਿਲਾਈਆਂ ਜਾਣਗੀਆਂ ।
ਉਹਨਾਂ ਦੱਸਿਆ ਕਿ ਇੰਟੈਂਸੀਫਾਈਡ ਮਿਸ਼ਨ ਇੰਦਰਧਨੂਸ਼ 07 ਮਾਰਚ 2022 ਅਤੇ 07 ਅਪ੍ਰੈਲ 2022 ਤਹਿਤ 0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਜਿਹਨਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਹੈ ਜਾਂ ਟੀਕਾਕਰਨ ਕਰਵਾਇਆ ਹੀ ਨਹੀਂ ਹੈ, ਉਹਨਾਂ ਦਾ ਘਰ-ਘਰ ਜਾ ਕੇ ਟੀਕਾਕਰਨ ਕੀਤਾ ਜਾਵੇਗਾ ।
ਹੋਰ ਪੜ੍ਹੋ :-ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ `ਚੋਂ 404.01 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ
ਵਿਸ਼ਵ ਸਿਹਤ ਸੰਗਠਨ ਦੇ ਸਰਵਿਲੈਂਸ ਅਫਸਰ ਡਾ. ਇਸ਼ੀਤਾ ਵੱਲੋਂ ਇਹਨਾਂ ਪ੍ਰੋਗਰਾਮਾਂ ਸਬੰਧੀ ਜਿਲ੍ਹੇ ਦੇ ਨੋਡਲ ਅਫਸਰ ਅਤੇ ਐਲ.ਐਚ.ਵੀ. ਨੂੰ ਟ੍ਰੇਨਿੰਗ ਦਿੱਤੀ ਗਈ । ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਇਹਨਾਂ ਨੈਸ਼ਨਲ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਸੁਚੱਜੇ ਢੰਗ ਨਾਲ ਪਹੁੰਚਾਇਆ ਜਾ ਸਕੇ, ਤਾਂ ਜੋ ਲੋਕ ਇਹਨਾਂ ਦਾ ਲਾਭ ਉਠਾ ਸਕਣ । ਉਹਨਾਂ ਦੱਸਿਆ ਕਿ ਕੋਵਿਡ-19 ਮਹਾਮਾਰੀ ਦੀਆਂ ਸਾਵਧਾਨੀਆਂ ਜਿਵੇਂ ਮਾਸਕ ਪਹਿਨਣਾ, ਬਾਰ-ਬਾਰ ਹੱਥ ਧੋਣਾ, ਸਮਾਜਿਕ ਦੂਰੀ ਬਣਾ ਕੇ ਰੱਖਣੀ, ਆਦਿ ਦੀ ਪਾਲਣਾ ਕੀਤਾ ਜਾਵੇ ।
ਇਸ ਸਮੇਂ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਨ, ਜਿਲ੍ਹਾ ਐਪੀਡੀਮਾਲੋਜੀਸਟ ਡਾ. ਪ੍ਰਭਜੋਤ ਕੌਰ ਕਲਸੀ, ਡਿਪਟੀ ਮਾਸਮੀਡੀਆ ਅਫਸਰ ਸ੍ਰੀ ਮਤੀ ਗੁਰਿੰਦਰ ਕੌਰ, ਨੀਰਜ ਸ਼ਰਮਾ, ਰਜਿੰਦਰ ਕੁਮਾਰ, ਆਦਿ ਸ਼ਾਮਲ ਸਨ ।

English





