ਦਿਵਿਆਂਗ ਬੱਚਿਆ ਨੇ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ’ਚ ਜਿੱਤੇ 11 ਗੋਲਡ, 12 ਸਿਲਵਰ ਅਤੇ 2 ਬਰਾਊਨਜ਼ ਤਗਮੇ

ਜਿਲ੍ਹਾ ਪ੍ਰਸ਼ਾਸਨ ਵੱਲੋਂ ਦਿਵਿਆਂਗ ਬੱਚਿਆ ਨੂੰ ਹਰ ਸਹੂਲਤ ਦੇਣ ਦਾ ਭਰੋਸਾ
 
ਐਸ.ਏ.ਐਸ ਨਗਰ 25 ਨਵੰਬਰ :-  ਜਿਲ੍ਹਾ ਪ੍ਰਸ਼ਾਸਨ ਵੱਲੋਂ ਦਿਵਿਆਗ ਬੱਚਿਆ ਦੇ ਉਜਵੱਲ ਭਵਿੱਖ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਇਹ ਸ਼ਬਦ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਡਿਸਕਵਰ ਐਬਿਲਟੀ ਅਤੇ ਡੀਐਸਓਏ-ਮੋਹਾਲੀ ਦੇ ਦਿਵਿਆਂਗ ਬੱਚਿਆ ਵੱਲੋਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ’ਚ 11 ਸੋਨ, 12 ਸਿਲਵਰ ਅਤੇ 2 ਬਰਾਊਨਜ਼ ਤਗਮੇ ਜਿੱਤਣ ਤੇ ਉਨ੍ਹਾਂ ਨੂੰ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧਾਈ ਦਿੰਦੇ ਹੋਏ ਕਹੇ।

ਉਨ੍ਹਾਂ ਦੱਸਿਆ ਕਿ ਡਿਸਕਵਰ ਐਬਿਲਟੀ ਅਤੇ ਡੀਐਸਓਏ-ਮੋਹਾਲੀ ਦੇ ਦਿਵਿਆਂਗ ਐਥਲੀਟਾਂ ਨੇ 18 ਅਤੇ  20 ਨਵੰਬਰ, 2022 ਨੂੰ ਗੁਰੂ ਨਾਨਕ ਪਬਲਿਕ ਸਕੂਲ,ਲੁਧਿਆਣਾ ਵਿਖੇ ਆਯੋਜਿਤ 23ਵੀਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਦੇ 31 ਈਵੈਂਟਸ ਵਿੱਚ ਭਾਗ ਲਿਆ । ਉਨ੍ਹਾਂ ਦੱਸਿਆ ਕਿ ਡਿਸਕਵਰ ਐਬਿਲਟੀ ਅਤੇ ਡੀਐਸਓਏ-ਮੋਹਾਲੀ ਦੇ ਦਿਵਿਆਂਗ ਬੱਚਿਆ ਨੇ ਇਹਨਾਂ 31 ਈਵੈਂਟਾਂ ਵਿੱਚੋਂ 25 ਮੈਡਲ ਜਿੱਤੇ। ਇਸ ਤੋਂ ਇਲਾਵਾ ਦਿਵਿਆਂਗ ਬੱਚਿਆ ਨੇ ਜਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ-ਮੋਹਾਲੀ ਦੀ ਰਨਰ ਅੱਪ ਟਰਾਫੀ ਵੀ ਜਿੱਤੀ ਹੈ ।  ਉਨ੍ਹਾਂ ਕਿਹਾ ਕਿ ਦਿਵਿਆਂਗ ਬੱਚਿਆ ਨੂੰ ਸਰਕਾਰੀ ਸਪੋਰਸ ਕੰਪਲੈਕਸ ਵਿੱਚ ਖੇਡਾ ਦੀ ਪ੍ਰੈਕਟਿਸ ਕਰਨ ਲਈ ਸਹੂਲਤ ਦਿੱਤੀ ਜਾਵੇਗੀ ।

ਵਧੇਰੇ ਜਾਣਕਾਰੀ ਦਿੰਦੇ ਹੋਏ ਡਿਸਕਵਰੀ ਐਬਿਲਟੀ, ਮੋਹਾਲੀ ਅਤੇ ਜਿਲ੍ਹਾ ਸ਼ਪੈਸਲ ਓਲੰਪਿਕਸ ਐਸੋਸੀਏਸ਼ਨ ਮੋਹਾਲੀ ਪ੍ਰਧਾਨ ਪੂਨਮ ਲਾਲ ਚੌਧਰੀ ਨੇ ਦੱਸਿਆ ਕਿ ਦਿਵਿਆਂਗ ਬੱਚਿਆ ਵਿੱਚ ਵਿਹਾਨ ਨੇ 2 ਸੋਨ, ਅਦਿੱਤਿਆ 2 ਸੋਨ, ਸਰਬਜੀਤ ਸਿੰਘ 2 ਸੋਨ, ਮਨਪ੍ਰੀਤ ਸਿੰਘ 1 ਸੋਨ, ਯਸ਼ਵਿੰਰਧਾਨ ਸਿੰਘ 1 ਸੋਨ, ਹਰਸੁਨ 1 ਸੋਨ,1 ਸਿਲਵਰ, ਧਰੂਵ ਦੱਤਾ ਨੇ 1 ਸੋਨ 1 ਬਰਾਊਨਜ਼ ਅਤੇ ਨੀਵ ਸ਼ਰਮਾ ਨੇ 1 ਸੋਨ ਅਤੇ 1 ਸਿਲਵਰ ਮੈਂਡਲ ਹਾਸਲ ਕੀਤਾ । ਇਸੇ ਤਰ੍ਹਾਂ  ਸ਼ਰੇਆ ਢਿੱਲੋ ਨੇ 2 ਸਿਲਵਰ,ਅਰਚਿੱਤ 2 ਸਿਲਵਰ,ਤਰਨਜੋਤ ਸਿੰਘ 2 ਸਿਲਵਰ,ਨਿਮਿਤ ਡੋਗਰਾ 2 ਸਿਲਵਰ ,ਅਭੇ ਪੁਰਾਗ 1 ਸਿਲਵਰ,ਜਗਤੇਸ਼ਵਰ 1 ਸਿਲਵਰ ਅਤੇ ਰਿਲੇਅ ਨੇ 1 ਬਰਾਊਂਨਜ਼ ਮੈਡਲ ਜਿੱਤਿਆ ।

ਇਸ ਮੌਕੇ ਦਿਵਿਆਂਗ ਬੱਚਿਆ ਦੇ ਕੋਚ ਹਰਮਨਜੀਤ ਸਿੰਘ ਗਿੱਲ, ਸਹਾਇਕ ਕੋਚ ਰੰਜਨਾ ਰਾਣੀ,ਕਵਿਤਾ ਸ਼ਰਮਾਂ ਅਤੇ ਵਲੰਟੀਅਰਸ ਸੁਨੀਤਾ ਅਤੇ ਅਰੁਨਾ ਹਾਜ਼ਰ ਸਨ ।