ਭਾਜਪਾ ਹੀ ਅਜਿਹੀ ਪਾਰਟੀ ਜੋ ਸਾਰੀਆਂ ਨੂੰ ਨਾਲ ਲੈ ਕੇ ਚੱਲ ਰਹੀ ਹੈ : ਐਲਬਰਟ ਦੁਆ
ਆਪ ਅਤੇ ਕੇਜਰੀਵਾਲ ਪੰਜਾਬ ਵਿਚ ਇਸਾਈ ਭਾਈਚਾਰੇ ਨੂੰ ਕਰ ਰਹੇ ਹਨ ਬਦਨਾਮ : ਐਲਬਰਟ ਦੁਆ
ਫਗਵਾੜਾ, 4 ਫਰਵਰੀ 2022
ਭਾਰਤੀ ਜਨਤਾ ਪਾਰਟੀ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਅਤੇ ਜਿਵੇਂ ਪੂਰੇ ਭਾਰਤ ਵਿਚ ਇਸਾਈ ਭਾਈਚਾਰਾ ਭਾਜਪਾ ਦਾ ਸਾਥ ਦੇ ਰਹੀ ਹੈ, ਉਸੇ ਤਰਾਂ ਪੰਜਾਬ ਵਿਚ ਵੀ ਇਸਾਈ ਭਾਈਚਾਰਾ ਭਾਜਪਾ ਨੂੰ ਸਮਰਥਨ ਕਰੇਗਾ। ਇਹ ਗੱਲ ਕਰਿਸ਼ਿਚਨ ਯੁਨਾਇਟੇਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੁਆ ਅਤੇ ਕਰਿਸ਼ਿਚਨ ਫੈਡਰੇਸ਼ਨ ਦੇ ਵਿਸ਼ਵ ਗੁਲਜਾਰ ਅਤੇ ਸਿਸਟਰ ਸੋਨਿਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ।
ਹੋਰ ਪੜ੍ਹੋ :-ਪਾਰਟੀ ‘ਚ ਟੁੱਟ ਦੇ ਡਰ ਤੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ‘ਚ ਦੇਰੀ ਕਰ ਰਹੀ ਕਾਂਗਰਸ – ਭਗਵੰਤ ਮਾਨ

ਉਨਾਂ ਕਿਹਾ ਕਿ ਇਸਾਈਆਂ ਨੂੰ ਭੜਕਾਇਆ ਜਾਂਦਾ ਹੈ ਕਿ ਭਾਜਪਾ ਇਸਾਈ ਵਿਰੋਧੀ ਹੈ, ਪਰੰਤੁ ਭਾਜਪਾ ਨੇ ਇਸਾਈ ਕਮਿਊਨਿਟੀ ਨੂੰ ਬਹੁਤ ਪਿਆਰ ਅਤੇ ਸਨਮਾਨ ਦਿੱਤਾ ਹੈ ਅਤੇ ਭਾਜਪਾ ਸਰਕਾਰ ਵੱਲੋਂ ਕਰਿਸ਼ਿਚਨ ਕਮਿਊਨਿਟੀ ਦੇ ਕੌਮੀ ਪ੍ਰਧਾਨ ਜਾੱਨ ਬਾਰਲਾ ਨੂੰ ਕੇਂਦਰੀ ਘੱਟ ਗਿਣਤੀ ਵਿਭਾਗ ਦਾ ਮੰਤਰੀ ਬਣਾਇਆ ਹੋਇਆ ਹੈ, ਜੋ ਕਿ ਇਸਾਈਆਂ ਲਈ ਸਨਮਾਨ ਵਾਲੀ ਗੱਲ ਹੈ।
ਉਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਇਸਾਈ ਭਾਈਚਾਰੇ ਨੂੰ ਭੜਕਾਉਣ ਅਤੇ ਅਪਮਾਨਿਤ ਕਰਨ ਵਾਲਾ ਬਿਆਨ ਦਿੱਤਾ ਹੈ। ਉਨਾਂ ਕਿਹਾ ਕਿ ਆਪ ਆਗੂ ਬਿਆਨ ਦੇ ਰਹੇ ਹਨ ਕਿ ਪੰਜਾਬ ਵਿਚ ਲੋਕ ਪੈਸਿਆਂ ਦੇ ਲਾਲਚ ਅਤੇ ਪ੍ਰਲੋਭਨ ਦੇ ਲਈ ਇਸਾਈ ਭਾਈਚਾਰੇ ਨੂੰ ਅਪਣਾ ਰਹੇ ਹਨ। ਉਨਾਂ ਕਿਹਾ ਕਿ ਅਜਿਹਾ ਕਹਿ ਕੇ ਆਪ ਪਾਰਟੀ ਗਰੀਬ ਪੰਜਾਬਿਆਂ ਦਾ ਮਜਾਕ ਉਡਾ ਰਹੀ ਹੈ, ਨਾ ਕਿ ਇਸਾਈ ਭਾਈਚਾਰੇ ਦਾ। ਉਨਾਂ ਕਿਹਾ ਕਿ ਉਹ ਇਸ ਗੱਲ ਨੂੰ ਸਿਰੇ ਤੋਂ ਖਾਰਿਜ਼ ਕਰਦੇ ਹਨ ਅਤੇ ਲੋਕ ਸਿਰਫ਼ ਪਿਆਰ ਅਤੇ ਇਮਾਨ ਦੀ ਖਾਤਿਰ ਇਸਾਈ ਧਰਮ ਨੂੰ ਅਪਣਾ ਰਹੇ ਹਨ। ਉਨਾਂ ਕਿਹਾ ਕਿ ਇਸਾਈ ਭਾਈਚਾਰਾ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਖੁਲ ਕੇ ਵਿਰੋਧ ਕਰਦਾ ਹੈ ਅਤੇ ਕਰਦਾ ਰਹੇਗਾ।
ਇਸ ਮੌਕੇ ’ਤੇ, ਧਨੰਜੈ ਮਦਾਨ, ਅਨੁਰਾਗ ਮਨਖੰਡ, ਭਾਰਤੀ ਸ਼ਰਮਾ, ਬਲਭਦਰ ਸੇਨ ਦੁੱਗਲ, ਚੋਣ ਇੰਚਾਰਜ਼ ਨਰੇਂਦਰ ਸਿਘ ਰਾਣਾ, ਲੱਕੀ ਸਰਵਟਾ ਤੋਂ ਇਲਾਵਾ ਹੋਰ ਮੌਜੂਦ ਸਨ।

English






