ਅਰਨੀਵਾਲਾ ਵਿੱਚ ਵੀ ਵੱਖ-ਵੱਖ ਥਾਵਾਂ ਤੇ ਕੀਤੀ ਗਈ ਸਫਾਈ: ਰਜ਼ਨੀਸ ਕੁਮਾਰ
ਜਲਾਲਾਬਾਦ/ਅਰਨੀਵਾਲਾ, 24 ਮਾਰਚ 2022
ਕਾਰਜਸਾਧਕ ਅਫ਼ਸਰ ਸ੍ਰੀ ਰਜ਼ਨੀਸ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਅਆ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਵਿੱਚ ਸਫਾਈ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ।
ਹੋਰ ਪੜ੍ਹੋ :-ਜਿਲ੍ਹਾ ਬਾਗਬਾਨੀ ਮਿਸਨ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ
ਉਨ੍ਹਾਂ ਦੱਸਿਆ ਕਿ ਸਫਾਈ ਪੰਦਰਵਾੜੇ ਤਹਿਤ ਸ਼ਹਿਰ ਨੂੰ 4 ਹਿੱਸਿਆਂ ਵਿਚ ਵੰਡਿਆ ਗਿਆ ਅਤੇ ਸਮੂਹ ਸਫਾਈ ਸੇਵਕਾਂ ਨਾਲ਼ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁੰਕਮਲ ਤੌਰ ਸਫ਼ਾਈ ਕਰਵਾਈ ਗਈ। ਉਨ੍ਹਾਂ ਕਿਹਾ ਕਿ ਅਰਨੀਵਾਲਾ ਵਿੱਚ ਵੀ ਵੱਖ-ਵੱਖ ਸਥਾਨਾਂ ਤੇ ਸਫਾਈ ਕਰਵਾਈ ਗਈ।
ਇਸ ਮੌਕੇ ਤੇ ਕਾਰਜ਼ ਸਾਧਕ ਅਫ਼ਸਰ ਰਜ਼ਨੀਸ ਕੁਮਾਰ ਵੱਲੋਂ ਸਮੂਹ ਸਫ਼ਾਈ ਸੇਵਕਾਂ ਨੂੰ ਹਦਾਇਤ ਕੀਤੀ ਕਿ ਉਹ ਦੁਕਾਨਦਾਰ ਦੇ ਦੁਕਾਨ ਖੋਲ੍ਹਣ ਤੋਂ ਪਹਿਲਾਂ ਸਫਾਈ ਅਤੇ ਗਾਰਬੇਜ ਦੀ ਲਿਫਟਿੰਗ ਕਰਨੀ ਲਾਜ਼ਮੀ ਬਣਾਉਣ ਅਤੇ ਖੁੱਲੇ ਨਾਲਿਆਂ ਦੀ ਰੋਜ਼ਾਨਾ ਸਫਾਈ ਕਰਨੀ ਲਾਜ਼ਮੀ ਬਣਾਉਣ। ਉਨ੍ਹਾਂ ਕਿਹਾ ਕਿ ਇਹ ਸਫਾਈ ਪੰਦਰਵਾੜਾ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਤੇ ਨਗਰ ਕੌਂਸਲ ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਦਾ ਸਮੂਹ ਸਟਾਫ਼ ਹਾਜ਼ਰ ਸੀ।

English





