ਸਿਹਤ ਸੰਭਾਲ ਦੇ ਨਾਲ^ਨਾਲ ਆਪਣੀ ਧਰਤੀ ਦੀ ਸੰਭਾਲ ਪ੍ਰਤੀ ਵੀ ਸੰਜੀਦਗੀ ਜਰੂਰੀ : ਸਿਵਲ ਸਰਜਨ

ਸਿਹਤ ਸੰਭਾਲ ਦੇ ਨਾਲ^ਨਾਲ ਆਪਣੀ ਧਰਤੀ ਦੀ ਸੰਭਾਲ ਪ੍ਰਤੀ ਵੀ ਸੰਜੀਦਗੀ ਜਰੂਰੀ : ਸਿਵਲ ਸਰਜਨ
ਸਿਹਤ ਸੰਭਾਲ ਦੇ ਨਾਲ^ਨਾਲ ਆਪਣੀ ਧਰਤੀ ਦੀ ਸੰਭਾਲ ਪ੍ਰਤੀ ਵੀ ਸੰਜੀਦਗੀ ਜਰੂਰੀ : ਸਿਵਲ ਸਰਜਨ

ਰੂਪਨਗਰ, 7 ਅਪ੍ਰੈਲ 2022

ਸਾਡੀ ਧਰਤੀ, ਸਾਡੀ ਸਿਹਤ ਦੇ ਥੀਮ ਤਹਿਤ ਸਿਵਲ ਸਰਜਨ ਰੂਪਨਗਰ ਡਾH ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਸਰਕਾਰੀ ਨਰਸਿੰਗ ਇੰਸਟੀਚਿਊਟ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।

ਹੋਰ ਪੜ੍ਹੋ :-ਕੋਵਿਡ ਟੀਕਾਕਰਨ: ਡਿਪਟੀ ਕਮਿਸ਼ਨਰ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ

ਇਸ ਮੋਕੇ ਸਿਵਲ ਸਰਜਨ ਨੇ ਆਪਣੇ ਸੰਬੋਧਨ ਦੋਰਾਨ ਦੱਸਿਆ ਕਿ ਵਿਸ਼ਵ ਸਿਹਤ ਦਿਵਸ 1948 ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਯੂHਐਚHਓH) ਦੀ ਸਥਾਪਨਾ ਦੀ ਵਰ੍ਹੇਗੰਢ ਦੀ ਯਾਦ ਵਿੱਚ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।ਹਰ ਸਾਲ ਇਸ ਮਿਤੀ ਲਈ, ਇੱਕ ਥੀਮ ਚੁਣਿਆ ਜਾਂਦਾ ਹੈ ਜੋ ਵਿਸ਼ਵ ਸਿਹਤ ਸੰਗਠਨ ਲਈ ਤਰਜੀਹੀ ਚਿੰਤਾ ਦੇ ਖੇਤਰ ਨੂੰ ਉਜਾਗਰ ਕਰਦਾ ਹੈ। ਮੌਜੂਦਾ ਮਹਾਂਮਾਰੀ, ਇੱਕ ਪ੍ਰਦੂਸ਼ਿਤ ਗ੍ਰਹਿ, ਅਤੇ ਬਿਮਾਰੀਆਂ ਦੀ ਵੱਧ ਰਹੀ ਘਟਨਾਵਾਂ ਦੇ ਮੱਦੇਨਜ਼ਰ, ਵਿਸ਼ਵ ਸਿਹਤ ਦਿਵਸ 2022 ਦਾ ਵਿਸ਼ਾ ਸਾਡੀ ਧਰਤੀ, ਸਾਡੀ ਸਿਹਤ ਹੈ।ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਉਤਪੰਨ ਹੋਈਆਂ ਸਥਿਤੀਆਂ ਦੇ ਮੱਦੇਨਜਰ ਬਹੁਤ ਜਰੂਰੀ ਹੈ ਕਿ ਸਿਹਤ ਸੰਭਾਲ ਦੇ ਨਾਲ^ਨਾਲ ਅਸੀਂ ਆਪਣੇ ਗ੍ਰਹਿ ਭਾਵ ਆਪਣੀ ਧਰਤੀ ਦੀ ਸੰਭਾਲ ਪ੍ਰਤੀ ਵੀ ਸੰਜੀਦਗੀ ਦਿਖਾਈਏ। ਜਿੱਥੇ ਕੋਵਿਡ ਮਹਾਂਮਾਰੀ ਵਿੱਚ ਲੱਖਾਂ^ਕਰੋੜਾਂ ਮੋਤਾਂ ਨੇ ਸਾਨੂੰ ਸੱਭ ਨੂੰ ਇੱਕ ਕੋੜਾ ਅਹਿਸਾਸ ਦਿੱਤਾ ਹੈ, ਉੱਥੇ ਇਹ ਵੀ ਜਰੂਰੀ ਹੋ ਗਿਆ ਹੈ ਕਿ ਅਸੀਂ ਸਰੀਰਿਕ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੇ ਨਾਲ^ਨਾਲ ਵਾਤਾਵਰਨ ਸੰਭਾਲ ਲਈ ਪਾਣੀ ਦੇ ਪ੍ਰਦੂਸ਼ਣ, ਮਿੱਟੀ ਦੇ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ ਆਦਿ ਤੇ ਵੀ ਕਾਬੂ ਪਾਉਣ ਹਿੱਤ ਸਾਰਥਕ ਪਹਿਲਕਦਮੀ ਕਰੀਏ।ਕਿਉਂ ਕਿ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਸਾਡੀ ਸਿਹਤ ਤੇ ਸਿੱਧੇ ਜਾਂ ਅਸਿੱਧੇ ਤੋਰ ਤੇ ਅਸਰ ਜਰੂਰ ਪਾਂਉਦਾ ਹੈ।ਇਸ ਲਈ ਜੇਕਰ ਅਸੀਂ ਚੰਗੀ ਸਿਹਤ ਚਾਹੁੰਦੇ ਹਾਂ ਤਾਂ ਜਰੂਰੀ ਹੈ ਕਿ ਚੰਗਾ ਵਾਤਾਵਰਣ ਵੀ ਸਿਰਜਿਆ ਜਾਵੇ।

ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਰੂਪਨਗਰ ਡਾH ਬਲਦੇਵ ਸਿੰਘ ਨੇ ਮੋਜੂਦਾ ਪ੍ਰਦੂਸ਼ਣ ਸੰਬੰਧੀ ਦੱਸਦਿਆਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵੱਖ^ਵੱਖ ਤਰ੍ਹਾਂ ਦਾ ਪ੍ਰਦੂਸ਼ਣ ਜਿਵੇ ਕਿ ਹਵਾ ਪ੍ਰਦੂਸ਼ਣ ਨਾਲ ਵੱਖ^ਵੱਖ ਤਰਾਂ ਦੀਆਂ ਸਾਹ ਦੀਆਂ ਬੀਮਾਰੀਆਂ ਅਤੇ ਗਲੋਬਲ ਵਾਰਮਿੰਗ ਦਾ ਕਾਰਣ ਬਣ ਰਿਹਾ ਹੈ, ਜਿਸ ਨਾਲ ਨਿਰੰਤਰ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਇਸੇ ਤਰ੍ਹਾਂ ਜੰਗਲਾਂ ਦੀ ਅੰਨੇਵਾਹ ਕਟਾਈ ਮਿੱਟੀ, ਪ੍ਰਦੂਸ਼ਣ ਮੁੱਖ ਰੂਪ ਵਿੱਚ ਹੜ੍ਹਾਂ ਦਾ ਕਾਰਣ ਅਤੇ ਹਵਾ ਵਿੱਚ ਆਕਸੀਜਨ ਆਦਿ ਦੀ ਕਮੀ ਪੈਦਾ ਕਰ ਰਿਹਾ ਹੈ, ਇਸੇ ਤਰ੍ਹਾਂ ਕਿਸੇ ਵੀ ਤਰੀਕੇ ਦਾ ਪ੍ਰਦੂਸ਼ਣ ਮਨੁੱਖ ਲਈ ਨੁਕਸਾਨਦੇਹ ਹੈ। ਇਸ ਲਈ ਜਰੂਰੀ ਹੈ ਕਿ ਅਸੀਂ ਆਪਣੀ ਸਿਹਤ ਦੀ ਸੰਭਾਲ ਦੇ ਨਾਲ ਹੀ ਧਰਤੀ ਦੀ ਸੰਭਾਲ ਲਈ ਵੀ ਹੰਭਲਾ ਮਾਰੀਏ।

ਜਿਲ੍ਹਾ ਐਪੀਡੀਮਾਲੋਜਿਸਟ ਡਾH ਹਰਪ੍ਰੀਤ ਕੋਰ, ਸਾਇਕੋਲਜਿਸਟ ਮੋਨਿਕਾ ਸੈਣੀ ਅਤੇ ਕਾਂਊਸਲਰ ਜ਼ਸਪ੍ਰੀਤ ਕੋਰ ਵੱਲੋਂ ਸਰੀਰਿਕ, ਮਾਨਸਿਕ ਅਤੇ ਸਮਾਜਿਕ ਸਿਹਤ ਸੰਭਾਲ ਸੰਬੰਧੀ ਵਿਸਥਾਰ ਸਹਿਤ ਵਿਦਆਰਥਣਾਂ ਨੂੰ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੇ ਵੱਖ^ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਦੱਸਿਆ ਕਿ ਘਿਓ, ਤੇਲ, ਮੈਦਾ ਅਤੇ ਚੀਨੀ ਦੀ ਵਰਤੋਂ ਘੱਟ ਕਰੋ, ਜ਼ਿਆਦਾ ਫਲ ਅਤੇ ਸਬਜੀਆਂ ਦਾ ਸੇਵਨ ਕਰੋ, ਰੋਜ਼ਾਨਾ ਅੱਧਾ ਘੰਟਾ ਸੈਰ$ਕਸਰਤ, ਹਫਤੇ ਵਿੱਚ ਘੱਟੋ^ਘੱਟ 5 ਦਿਨ ਜ਼ਰੂਰ ਕਰੋ, ਬੀੜੀ$ਸਿਗਰਟ$ਸ਼ਰਾਬ ਦੀ ਵਰਤੋਂ ਨਾ ਕਰੋ ਅਤੇ ਆਪਣੇ ਸ਼ਰੀਰ ਦੇ ਵਜਨ ਨੂੰ ਸਤੰਲਿਤ ਰੱਖੋ।

ਇਸ ਮੋਕੇ ਡਾH ਸੁਮੀਤ ਸ਼ਰਮਾ ਐਪੀਡੀਮਾਲੋਜਿਸਟ, ਡਿਪਟੀ ਮਾਸ ਮੀਡੀਆ ਅਫਸਰ ਗੁਰਦੀਪ ਸਿੰਘ, ਮੈਡਮ ਦਿਲਦੀਪ ਕੋਰ, ਸਟੈਨੋ ਹਰਜਿੰਦਰ ਸਿੰਘ,  ਬੀHਸੀHਸੀH ਕੋਆਰਡੀਨੇਟਰ ਸੁਖਜੀਤ ਕੰਬੋਜ਼, ਚਰਨਪਾਲ ਕੰਬੋਜ਼, ਸਰਬਜੀਤ ਸਿੰਘ, ਮਲਟੀਪਰਪਜ ਹੈਲਥ ਵਰਕਰਜ ਅਤੇ ਵਿਦਆਰਥਣਾਂ ਹਾਜ਼ਰ ਸਨ।